ਵਿਦਾਰਣ ਵਾਲੀਆਂ ਚਿੱਥੀਆਂ ਸੱਟਾਂ

ਚਿੱਥੀਆਂ ਸੱਟਾਂ ਆਮ ਤੌਰ ਤੇ ਖੁੰਢੀਆਂ ਚੀਜ਼ਾਂ ਦੇ ਪ੍ਰਭਾਵ ਨਾਲ ਵੱਜੀਆਂ ਸੱਟਾਂ ਹੁੰਦੀਆਂ ਹਨ ਜਿਸ ਵਿੱਚ ਸੱਟ ਜਾਂ ਤਾਂ ਕੋਈ ਖੁੰਢੀ ਚੀਜ਼ ਜੋਰ ਨਾਲ ਸ਼ਰੀਰ ਤੇ ਵੱਜਣ ਕਰ ਕੇ ਅਤੇ ਜਾਂ ਇੱਕ ਖੁੰਢੀ ਜਗ੍ਹਾ ਤੇ ਜੋਰ ਨਾਲ ਡਿੱਗ ਪੈਣ ਨਾਲ ਵੱਜਦੀਆਂ ਹਨ। ਸੜਕ ਹਾਦਸਿਆਂ ਵਿੱਚ ਜੇਕਰ ਕਿਸੇ ਇਨਸਾਨ ਦੇ ਸ਼ਰੀਰ ਉੱਪਰੋਂ ਕੋਈ ਭਾਰੀ ਵਾਹਨ ਲੰਘ ਜਾਵੇ ਤਾਂ ਅਕਸਰ ਓਹ ਜੋਰ ਚਮੜੀ ਦੀ ਲਚਕ ਨਾਲੋਂ ਵਧ ਜਾਂਦਾ ਹੈ ਅਤੇ ਅਜਿਹੇ ਹਲਾਤਾਂ ਵਿੱਚ ਮਾਸ ਫਟ ਜਾਂਦਾ ਹੈ ਅਤੇ ਇੱਕ ਫਲੈਪ ਜਿਹਾ ਬਣਾ ਲੈਂਦਾ ਹੈ, ਇਹੀ ਸੱਟਾਂ ਨੂੰ ਵਿਦਾਰਣ ਵਾਲੀਆਂ ਚਿੱਥੀਆਂ ਸੱਟਾਂ ਕਹਿੰਦੇ ਹਨ। ਇਨ੍ਹਾਂ ਨੂੰ ਅੰਗ੍ਰੇਜ਼ੀ ਵਿੱਚ Avulsion Lacerations ਕਿਹਾ ਜਾਂਦਾ ਹੈ।