ਵਿਨ ਡੀਜ਼ਲ

ਅਮਰੀਕੀ ਫ਼ਿਲਮੀ ਅਦਾਕਾਰ

ਵਿਨ ਡੀਜ਼ਲ (ਜਨਮ 18 ਜੁਲਾਈ 1967) ਇੱਕ ਅਮਰੀਕੀ ਅਦਾਕਾਰ ਅਤੇ ਫ਼ਿਲਮਕਾਰ ਹੈ। ਪਹਿਲਾਂ ਇਹ ਸਟੀਵਨ ਸਪੈਲਬਰਗ ਦੀ ਫ਼ਿਲਮ ਸੇਵਿੰਗ ਪ੍ਰਾਈਵੇਟ ਰਾਇਨ (1998) ਵਿੱਚ ਆਪਣੇ ਕੰਮ ਲਈ ਜਾਣੇ ਗਏ ਜਿਸ ਵਿੱਚ ਇਹਨਾਂ ਨੇ ਕਪਾਰਜ਼ੋ ਦਾ ਕਿਰਦਾਰ ਨਿਭਾਇਆ। ਇਹ ਸਭ ਤੋਂ ਵੱਧ ਦ ਕ੍ਰੌਨੀਕਲਸ ਆਫ਼ ਰਿਡਿੱਕ ਫ਼ਿਲਮਾਂ (2001–2013) ਵਿੱਚ ਆਪਣੇ ਕਿਰਦਾਰ ਰਿਡਿੱਕ ਅਤੇ ''ਦਿ ਫ਼ਾਸਟ ਐਂਡ ਦਾ ਫ਼ਿਊਰੀਅਸ'' (2001–ਜਾਰੀ) ਵਿੱਚ ਆਪਣੇ ਕਿਰਦਾਰ ਡੌਮਿਨਿਕ ਟੋਰੈਟੋ ਲਈ ਜਾਣੇ ਜਾਂਦੇ ਹਨ। ਇਹਨਾਂ ਦੋਹਾਂ ਫ਼੍ਰੈਂਚਾਈਜ਼ੀਆਂ ਵਿੱਚ ਇਹਨਾਂ ਨੇ ਦੋਹਾਂ, ਅਦਾਕਾਰ ਅਤੇ ਪ੍ਰੋਡਿਊਸਰ, ਦੇ ਤੌਰ ਤੇ ਕੰਮ ਕੀਤਾ।

ਵਿਨ ਡੀਜ਼ਲ
ਜੁਲਾਈ 2013 ਵਿੱਚ ਵਿਨ ਡੀਜ਼ਲ
ਜਨਮ
ਮਾਰਕ ਸਿੰਕਲੇਅਰ
ਜਾਂ
ਮਾਰਕ ਸਿੰਕਲੇਅਰ ਵਿਨਸੰਟ

(1967-07-18) ਜੁਲਾਈ 18, 1967 (ਉਮਰ 56)
ਪੇਸ਼ਾਅਦਾਕਾਰ, ਫ਼ਿਲਮਕਾਰ
ਸਰਗਰਮੀ ਦੇ ਸਾਲ1990–ਜਾਰੀ
ਸਾਥੀਪਲੋਮਾ ਜਿਮਨੇਜ਼ (2008–ਹਾਲ)
ਬੱਚੇ2
ਵੈੱਬਸਾਈਟwww.vindiesel.com

ਡੀਜ਼ਲ ਨੇ ਟਿ੍ਪਲ ਐਕਸ(xXx) (2002) ਅਤੇ ਫ਼ਾਈਂਡ ਮੀ ਗਿਲਟੀ (2006) ਵਿੱਚ ਵੀ ਕੰਮ ਕੀਤਾ। ਇਹਨਾਂ ਨੇ ਵੀਡੀਓ ਗੇਮ ਦ ਆਇਰਨ ਜਾਇੰਟ (1999) ਵਿੱਚ ਆਪਣੀ ਅਵਾਜ਼ ਦਿੱਤੀ। ਬਤੌਰ ਫ਼ਿਲਮਕਾਰ ਇਹਨਾਂ ਨੇ ਸਟ੍ਰੇਅਸ ਲਿਖੀ, ਪ੍ਰੋਡਿਊਸ ਕੀਤੀ ਅਤੇ ਇਸ ਵਿੱਚ ਅਦਾਕਾਰੀ ਵੀ ਕੀਤੀ। ਇਹ ਵਨ ਰੇਸ ਫ਼ਿਲਮਸ, ਰੇਸਟ੍ਰੈਕ ਰਿਕਾਰਡਸ ਅਤੇ ਟਾਇਗਨ ਸਟੂਡੀਓਜ਼ ਪ੍ਰੋਡੱਕਸ਼ਨ ਕੰਪਨੀਆਂ ਦੇ ਥਾਪਕ ਹਨ।

ਮੁੱਢਲੀ ਜ਼ਿੰਦਗੀ ਸੋਧੋ

ਡੀਜ਼ਲ ਦਾ ਜਨਮ ਨਿਊਯਾਰਕ ਵਿਖੇ ਹੋਇਆ ਬਤੌਰ ਮਾਰਕ ਸਿੰਕਲੇਅਰ[1] ਜਾਂ ਮਾਰਕ ਸਿੰਕਲੇਅਰ ਵਿਨਸੰਟ[2] ਹੋਇਆ। ਇਹਨਾਂ ਦਾ ਇੱਕ ਜੌੜਾ ਭਰਾ ਪੌਲ ਹੈ ਅਤੇ ਇਹਨਾਂ ਦੀ ਮਾਂ ਇੱਕ ਨਜੂਮੀ ਹਨ। ਇਹ ਆਪਣੇ ਪਿਤਾ ਨੂੰ ਕਦੇ ਨਹੀਂ ਮਿਲੇ। ਇਹਨਾਂ ਮੁਤਾਬਕ ਮੈਂ ਆਪਣੀ ਮਾਂ ਤੋਂ ਸਿਰਫ਼ ਏਨਾ ਸੁਣਿਆ ਹੈ ਕਿ ਮੇਰਾ ਸਬੰਧ ਕਈ ਸੱਭਿਆਚਾਰਾਂ ਨਾਲ਼ ਹੈ।[3]

ਹਵਾਲੇ ਸੋਧੋ

  1. "Diesel breaks silence over Walker". www.yorkpress.co.uk. 3 ਦਿਸੰਬਰ 2013. Retrieved 9 ਨਵੰਬਰ 2014. {{cite web}}: Check date values in: |date= (help)
  2. "Vin Diesel". www.biography.com. Retrieved 9 ਨਵੰਬਰ 2014.
  3. "Diesel mixes it up". www.jam.canoe.ca. 22 ਫ਼ਰਵਰੀ 2000. Retrieved 9 ਨਵੰਬਰ 2014.