ਵਿਭੂਤੀ ਨਰਾਇਣ ਰਾਏ (ਜਨਮ 28 ਨਵੰਬਰ 1951) ਭਾਰਤ ਦਾ ਇੱਕ ਪੁਲਿਸ ਅਧਿਕਾਰੀ ਅਤੇ ਲੇਖਕ ਹੈ। ਉਸ ਨੇ 1971 ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਅਤੇ ਉੱਤਰ ਪ੍ਰਦੇਸ਼ ਕੇਡਰ ਦੇ ਇੱਕ ਭਾਗ ਦੇ ਤੌਰ 1975 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪੁਲਿਸ ਦੇ ਇੱਕ ਸੁਪਰਡੰਟ ਤੌਰ ਤੇ ਬਹੁਤ ਸਾਰੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸੇਵਾ ਕੀਤੀ।

ਵਿਭੂਤੀ ਨਰਾਇਣ ਰਾਏ
ਜਨਮ (1951-11-28) 28 ਨਵੰਬਰ 1951 (ਉਮਰ 73)
ਜੌਨਪੁਰ (ਆਜ਼ਮਗੜ੍ਹ), ਉੱਤਰ ਪ੍ਰਦੇਸ਼
ਕਿੱਤਾਲੇਖਕ, ਨਾਵਲਕਾਰ, ਕਾਰਕੁਨ, ਅਨੁਵਾਦਕ, ਪੁਲਿਸ ਡਾਇਰੈਕਟਰ ਜਨਰਲ, ਸਾਬਕਾ ਉਪ ਕੁਲਪਤੀ, ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮਏ ਅੰਗਰੇਜ਼ੀ
ਪ੍ਰਮੁੱਖ ਕੰਮਘਰ, Shahar Mein Curfew, Kissa Loktantra etc.
ਪ੍ਰਮੁੱਖ ਅਵਾਰਡਇੰਦੂ ਸ਼ਰਮਾ ਅੰਤਰਰਾਸ਼ਟਰੀ ਕਥਾ ਸਨਮਾਨ
Police Neutrality Fellowship Award
ਵੈੱਬਸਾਈਟ
vibhutinarain.blogspot.com

ਸ਼ਹਰ ਮੇਂ ਕਰਫਿਊ

ਸੋਧੋ

ਰਾਏ ਨੇ 1988 ਵਿੱਚ ਆਪਣਾ ਹਿੰਦੀ ਨਾਵਲ ਸ਼ਹਰ ਮੇਂ ਕਰਫਿਊ ਪ੍ਰਕਾਸ਼ਿਤ ਕੀਤਾ।[1] ਇਸ ਦਾ ਥੀਮ ਇਲਾਹਾਬਾਦ ਦੇ ਸ਼ਹਿਰ ਵਿੱਚ, ਇੱਕ 1980 ਹਿੰਦੂ-ਮੁਸਲਿਮ ਦੰਗਾ ਸੀ, ਅਤੇ ਹਿੰਦੂ ਦਬਦਬੇ ਵਾਲੀ ਪੁਲਿਸ ਫੋਰਸ ਦੇ ਧਾਰਮਿਕ ਪੱਖਪਾਤ ਬਾਰੇ ਰਾਏ ਨੇ ਖੁੱਲ੍ਹ ਕੇ ਲਿਖਿਆ ਕਿ ਕਿਵੇਂ ਸੂਬਾਈ ਪ੍ਰਸ਼ਾਸਨ ਨੇ ਮੁਸਲਿਮ ਨਾਗਰਿਕਾਂ ਨੂੰ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਬੇਰਹਿਮੀ ਅਤੇ ਕਤਲ ਦੇ ਆਸਾਨ ਨਿਸ਼ਾਨੇ ਬਣਨ ਦਾ ਮਾਹੌਲ ਸਿਰਜਿਆ।[1]

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਘਰ
  • ਸ਼ਹਰ ਮੇਂ ਕਰਫਿਊ
  • ਪ੍ਰੇਮ ਕੀ ਭੂਤਕਥਾ
  • ਕਿੱਸਾ ਲੋਕਤੰਤਰ

ਵਿਅੰਗ ਸੰਗ੍ਰਹਿ

ਸੋਧੋ
  • ਏਕ ਛਾਤ੍ਰ ਨੇਤਾ ਕਾ ਰੋਜਨਾਮਚਾ

ਚਿੰਤਨ

ਸੋਧੋ
  • ਕਥਾ ਸਾਹਿਤ੍ਯ ਕੇ ਸਾ ਬਰਸ
  • ਰਣਭੂਮੀ ਮੇਂ ਭਾਸ਼ਾ

ਸੰਸਮਰਣ

ਸੋਧੋ
  • ਹਾਸ਼ਿਮਪੁਰਾ: ਉੱਤਰ ਪ੍ਰਦੇਸ਼ ਪੁਲਿਸ ਕੇ ਇਤਿਹਾਸ ਕਾ ਏਕ ਕਾਲਾ ਅਧਿਆਏ

ਹਵਾਲੇ

ਸੋਧੋ
  1. 1.0 1.1 Marty & others, Martin E. (2004). Fundamentalisms Comprehended (The Fundamentalism Project) (Paperback). University of Chicago Press. ISBN 978-0-226-50888-7.