ਵਿਮਲਾ ਡਾਂਗ

ਰਾਜਨੀਤੀਵਾਨ

ਵਿਮਲਾ ਡਾਂਗ (1926—10 ਮਈ 2009) ਉਘੇ ਸੁਤੰਤਰਤਾ ਸੈਨਾਨੀ[1], ਸਮਾਜ ਸੇਵੀ ਤੇ ਕਮਿਊਨਿਸਟ ਆਗੂ ਸਨ। ਉਹ ਪੰਜਾਬ ਦੀ ਇਸਤਰੀ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਸਨ। ਭਾਰਤੀ ਕਮਿਊਨਿਸਟ ਪਾਰਟੀ ਅੰਦਰ ਉਹ ਪਾਰਟੀ ਦੀ ਕੌਮੀ ਕੌਂਸਲ ਮੈਂਬਰ, ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ, ਸੂਬਾਈ ਪਾਰਟੀ ਦੇ ਸਕੱਤਰੇਤ ਮੈਂਬਰ ਰਹੇ। ਉਹ ਲੰਮਾ ਸਮਾਂ ਮਿਉੂਂਸਪਲ ਕਮਿਸ਼ਨਰ ਅਤੇ ਦਸ ਸਾਲ ਛੇਹਰਟਾ ਮਿਊਂਸਪਲ ਕਮੇਟੀ ਦੇ ਪ੍ਰਧਾਨ ਅਤੇ 10 ਸਾਲ ਅਸੈਂਬਲੀ ਵਿੱਚ ਕਮਿਉੂਨਿਸਟ ਗਰੁੱਪ ਦੇ ਆਗੂ ਰਹੇ।

ਜੀਵਨ ਸੋਧੋ

ਉਨ੍ਹਾਂ ਦਾ ਜਨਮ 1926 ਵਿੱਚ ਕਸ਼ਮੀਰੀ ਬਰਾਹਮਣ ਪਰਿਵਾਰ ਵਿੱਚ ਲਾਹੌਰ ਵਿਖੇ ਹੋਇਆ। ਲਾਹੌਰ ਵਿੱਚ ਪੜ੍ਹਾਈ ਦੇ ਦੌਰਾਨ ਉਹ ਕੁੱਲ ਹਿੰਦ ਵਿਦਿਆਰਥੀ ਫੈਡਰੇਸ਼ਨ ਵਿੱਚ ਸਰਗਰਮ ਹੋ ਗਏ ਅਤੇ ਬਾਅਦ ਵਿੱਚ ਮੁੰਬਈ ਦੇ ਵਿਲਸਨ ਕਾਲਜ ਵਿੱਚ ਗਰੈਜੂਏਸ਼ਨ ਕਰਨ ਲੱਗੇ। ਉਥੇ ਹੀ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ।1943 ’ਚ ਬੰਗਾਲ ’ਚ ਪਏ ਅਕਾਲ ਸਮੇਂ ਰਾਹਤ ਸਮੱਗਰੀ ਇਕੱਠੀ ਕਰ ਕੇ ਉਥੇ ਜਾ ਕੇ ਵੰਡਣ ਵਾਲੇ ਵਿਦਿਆਰਥੀ ਆਗੂਆਂ ਵਿੱਚ ਉਹ ਵੀ ਸ਼ਾਮਲ ਸਨ। 1943 ਵਿੱਚ ਹੀ ਇੱਕ ਪੰਜਾਬੀ ਗਾਇਕ ਟੋਲੀ ਦੀ ਇੱਕ ਕਲਾਕਾਰ ਵਜੋਂ ਉਨ੍ਹਾਂ ਨੇ ਮੁੰਬਈ ਵਿੱਚ ਹੋਈ ਭਾਰਤੀ ਕਮਿਊਨਿਸਟ ਪਾਰਟੀ ਦੀ ਪਹਿਲੀ ਕਾਂਗਰਸ ਵਿੱਚ ਹਿੱਸਾ ਲਿਆ।[2]

ਹਵਾਲੇ ਸੋਧੋ