ਵਿਰਚਨਾ ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ ਟੇਲ ਕਿਉਲ(Tel quel) ਗਰੁੱਪ ਵਿੱਚ ਹੋਇਆ, ਪਰ ਇਸ ਦਾ ਸੰਸਥਾਪਕ ਦੈਰਿਦਾ ਨੂੰ ਹੀ ਮੰਨਿਆ ਜਾਂਦਾ ਹੈ।[1] ਗੋਪੀ ਚੰਦ ਨਾਰੰਗ ਅਨੁਸਾਰ, "ਵਿਰਚਨਾ ਤੋਂ ਭਾਵ ਪਾਠ ਦੇ ਅਧਿਐਨ ਦੀ ਉਹ ਪੱਧਤੀ ਹੈ, ਜਿਸ ਦੇ ਮਾਧਿਅਮ ਰਾਹੀਂ ਨਾ ਸਿਰਫ਼ ਪਾਠ ਨਿਰਧਾਰਿਤ ਅਰਥ ਨੂੰ ਵਿਸਥਾਪਿਤ ਕੀਤਾ ਜਾ ਸਕਦਾ ਹੈ, ਸਗੋਂ ਉਸ ਦੇ ਅਰਥਗਤ ਅਦੁੱਤੀਪਨ ਨੂੰ ਖੰਡਿਤ ਵੀ ਕੀਤਾ ਜਾ ਸਕਦਾ ਹੈ। ਗੁਰਚਰਨ ਿਸੰਘ ਅਰਸ਼ੀ ਵਿਰਚਨਾ ਪੜਨ ਦੀ ਿੲੱਕ ਇਜਿਹੀ ਕਿ੍ਰਆ ਹੈ ਿਜਹੜੀ ਅਿਧਐਨ ਵਸਤੂ ਬਣੇ ਹੋਏ ਪਾਠਨਾਲ ਪੱਕੀ ਤਰ੍ਹਾਂ ਬੱਝੀ ਹੁੰਦੀ ਹੈ, ਅਤੇ ਜਿਹੜੀ ਕਦੇ ਵੀ ਆਪਣੇ ਆਪ ਨੂੰ ਸੁਤੰਤਰ ਤੌਰ ਤੇ ਅਮਲ ਿਵੱਚ ਆਉਣ ਵਾਲੇ ਸੰਕਲਪਾਂ ਦੇ ਸਿਸਟਮ ਦੇ ਰੂਪ ਵਿੱਚ ਸਥਾਪਿਤ ਨਹੀਂ ਕਰਦੀ।[2]

ਹਵਾਲੇ ਸੋਧੋ

  1. ਡਾ.ਰਵਿੰਦਰ ਕੁਮਾਰ, ਰਚਨਾ ਵਿਰਚਨਾ ਸਿਧਾਂਤ ਅਤੇ ਵਿਹਾਰ, ਲੋਕਗੀਤ ਪ੍ਰਕਾਸ਼ਨ,ਸੈਕਟਰ 34ਏ, ਚੰਡੀਗੜ੍ਹ
  2. ਗੁਰਚਰਨ ਸਿੰਘ ਅਰਸ਼ੀ(ਸੰਪਾ.), ਵਿਰਚਨਾ ਸਿਧਾਂਤ ਅਤੇ ਪੰਜਾਬੀ ਚਿੰਤਨ (ਸਮੀਖਿਆ), ਪੰਜਾਬੀ ਅਕਾਦਮੀ, ਦਿੱਲੀ, ਪੰਨਾ-35ਤੇ71