ਵਿਲਹੈਲਮ ਕੌਨਰਾਡ ਰੋਂਟਗਨ ਐਕਸਰੇਅ ਸਿਧਾਂਤ ਦੇ ਖੋਜੀ ਜਰਮਨੀ ਦੇ ਉੱਘੇ ਭੌਤਿਕ ਵਿਗਿਆਨੀ ਸਨ। ਆਪ ਦਾ ਜਨਮ 27 ਮਾਰਚ, 1845 ਨੂੰ ਲੀਂਨੈਪ (ਜਰਮਨੀ) ਵਿਖੇ ਕੱਪੜੇ ਦੇ ਵਪਾਰੀ ਦੇ ਘਰ ਹੋਇਆ। ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੋਣ ਕਰਕੇ ਇਸ ਦਾ ਪਾਲਣ-ਪੋਸ਼ਣ ਬੜੇ ਲਾਡ-ਪਿਆਰ ਨਾਲ ਹੋਇਆ। ਬਾਅਦ ਵਿੱਚ ਇਹ ਪਰਿਵਾਰ ਏਪਲਡੌਰਨ (ਨੀਦਰਲੈਂਡਜ਼) ਵਿਖੇ ਵੱਸ ਗਿਆ।[1]

ਵਿਲਹੈਲਮ ਰੋਂਟਗਨ
ਜਨਮ
ਵਿਲਹੈਲਮ ਕੌਨਰਾਡ ਰੋਂਟਗਨ

(1845-03-27)27 ਮਾਰਚ 1845
ਮੌਤ10 ਫਰਵਰੀ 1923(1923-02-10) (ਉਮਰ 77)
ਮਿਊਨਿਖ, ਜਰਮਨੀ
ਰਾਸ਼ਟਰੀਅਤਾਜਰਮਨੀ
ਅਲਮਾ ਮਾਤਰਐਕਸਰੇਅ
ਲਈ ਪ੍ਰਸਿੱਧਐਕਸਰੇਅ
ਪੁਰਸਕਾਰਨੋਬਲ ਪੁਰਸਕਾਰ (1901)
ਵਿਗਿਆਨਕ ਕਰੀਅਰ
ਖੇਤਰਭੌਤਿਕ
ਐਕਸਰੇਅ
ਡਾਕਟੋਰਲ ਸਲਾਹਕਾਰਅਗਸਤ ਕੁੰਡਟ
ਡਾਕਟੋਰਲ ਵਿਦਿਆਰਥੀ
ਦਸਤਖ਼ਤ

ਮੁੱਢਲਾ ਜੀਵਨ

ਸੋਧੋ

ਵਿਲਹੈਲਮ ਨੇ ਇੱਥੋਂ ਦੀ ਮੁੱਢਲੀ ਪੜ੍ਹਾਈ ਤੋਂ ਬਾਅਦ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ (ਸਵਿੱਟਜ਼ਰਲੈਂਡ) ਤੋਂ ਹਾਸਲ ਕੀਤੀ। ਇਥੋਂ ਦੀ ਯੂਨੀਵਰਸਿਟੀ ਤੋਂ ਹੀ ਭੌਤਿਕ ਵਿਸ਼ੇ ਵਿੱਚ ਡਾਕਟਰੀ ਕਰਕੇ ਵਰਟਸਬਰਗ ਯੂਨੀਵਰਸਿਟੀ, ਜਰਮਨੀ ਦੀ ਲੈਬ ਵਿੱਚ ਸਹਾਇਕ ਵਜੋਂ ਕੰਮ ਕਰਨ ਲੱਗ ਪਿਆ। ਵਿਲਹੈਲਮ ਦਾ ਵਿਆਹ ਭਾਵੇਂ 1872 ਵਿੱਚ ਹੀ ਹੋ ਗਿਆ ਸੀ ਪਰ ਘਰ ਵਿੱਚ ਕੋਈ ਔਲਾਦ ਨਾ ਹੋਣ ਕਰਕੇ ਇਸ ਨੇ ਆਪਣੇ ਸਾਲੇ ਦੀ ਧੀ ਨੂੰ ਹੀ ਗੋਦ ਲੈ ਰੱਖਿਆ ਸੀ।

ਨੌਕਰੀ

ਸੋਧੋ

ਕੁਦਰਤ ਦਾ ਇਹ ਪ੍ਰੇਮੀ ਅਕਸਰ ਹੀ ਪਹਾੜਾਂ ਤੇ ਜੰਗਲਾਂ ਦੀ ਸੈਰ ਲਈ ਨਿਕਲ ਜਾਂਦਾ। ਜਿਥੇ ਇਹ ਕੁਦਰਤ ਨੂੰ ਤਨੋ-ਮਨੋਂ ਰੀਝ ਨਾਲ ਨਿਹਾਰ ਕੇ ਗਦਗਦ ਹੋ ਉਠਦਾ ਤੇ ਕਾਫੀ ਸਕੂਨ ਵੀ ਮਹਿਸੂਸ ਕਰਦਾ। 1874 ਵਿੱਚ ਲੈਕਚਰਸ਼ਿਪ ਪਾਸ ਕਰ ਕੇ ਪਹਿਲਾਂ ਐਗਰੀਕਲਚਰ ਅਕੈਡਮੀ ਹੋਹੈਨਹਾਈਮ ਤੇ ਫਿਰ ਜੀਏਸਨ ਯੂਨੀਵਰਸਿਟੀ (ਜਰਮਨੀ) ਵਿੱਚ ਭੌਤਿਕ ਦੇ ਪੋ੍ਰਫੈਸਰ ਵਜੋਂ ਪੜ੍ਹਾਇਆ। ਫਿਰ ਫਿਜ਼ੀਕਲ ਸਾਇੰਸ ਇੰਸਟੀਚਿਊਟ, ਮਿਊਨਿਖ ਯੂਨੀਵਰਸਿਟੀ ਵਿਖੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ।

ਆਪ ਜਿਹੇ ਕਰਮਯੋਗੀ ਨੇ ਗੈਸਾਂ ਤੇ ਪਾਰਦਰਸ਼ੀ ਪਦਾਰਥਾਂ/ਵਸਤਾਂ ਉਪਰ ਖੋਜ ਭਰਪੂਰ ਅਧਿਐਨ ਕੀਤਾ ਪਰ ਇਸ ਵੱਲੋਂ ਹੋਈ ਐਕਸਰੇਅ ਦੀ ਖੋਜ ਨੇ ਇਸ ਦੀ ਝੋਲੀ ਵਿੱਚ ਨੋਬਲ ਪੁਰਸਕਾਰ ਪੁਆਇਆ। ਵਿਲਹੈਲਮ ਨੇ ਐਕਸਰੇਅ ਦੇ ਮੁਢਲੇ ਨਿਯਮਾਂ/ਸਿਧਾਂਤਾਂ ਬਾਰੇ ਬੜੇ ਵਿਸਥਾਰਪੂਰਵਕ ਲਿਖਤੀ ਵਿਆਖਿਆ ਕਰਕੇ ਤਿੰਨ ਵਿਗਿਆਨਕ ਪੇਪਰ ਵੀ ਪ੍ਰਕਾਸ਼ਤ ਕਰਵਾਏ ਜਿਨ੍ਹਾਂ ਦੇ ਆਧਾਰਤ ਹੀ ਸਮੇਂ-ਸਮੇਂ ਹੋਂਦ ਵਿੱਚ ਆਈਆਂ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਭੌਤਿਕ, ਰਸਾਇਣਕ, ਜੀਵ ਤੇ ਖਣਿਜ ਵਿਗਿਆਨ, ਉਦਯੋਗਿਕ ਇੰਜਨੀਅਰਿੰਗ ਅਤੇ ਮੈਡੀਸਨ ਦੇ ਖੇਤਰ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਐਕਸਰੇਅ (X-R1Y) ਸਿਧਾਂਤ ਅੱਜ ਵੱਖ-ਵੱਖ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਰੀਰ, ਪਦਾਰਥ ਤੇ ਇਸ ਦੇ ਤੱਤਾਂ ਦੀ ਅੰਦਰੂਨੀ ਜਾਂਚ-ਪੜਤਾਲ ਅਤੇ ਹੋਰ ਸਕਰੀਨਿੰਗ ਦੀਆਂ ਨਵੀਆਂ-ਨਵੀਆਂ ਵਿਧੀਆਂ ਦਾ ਮੁੱਢ ਐਕਸਰੇਅ ਸਿਧਾਂਤ ਹੀ ਹੈ।

10 ਫਰਵਰੀ, 1923 ਨੂੰ ਇਸ ਕਰਮਯੋਗੀ ਦਾ ਦਿਹਾਂਤ ਹੋ ਗਿਆ।

ਹਵਾਲੇ

ਸੋਧੋ
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).