ਵਿਸ਼ਮਕ ਚਿੰਨ੍ਹ
ਵਿਸਰਾਮ ਚਿੰਨ੍ਹ ਕੀ ਹੈ? Simple
ਵਿਸ਼ਮਕ ਚਿੰਨ੍ਹ (ਚਿੰਨ੍ਹ: !, ਅੰਗਰੇਜ਼ੀ: Exclamatory Mark) ਅਜਿਹਾ ਚਿੰਨ੍ਹ ਹੁੰਦਾ ਹੈ ਜਿਸਦੀ ਵਰਤੋਂ, ਲਿਖਤੀ ਤੌਰ 'ਤੇ, ਭਾਵਨਾਵਾਂ ਜਾਂ ਚੇਤਾਵਨੀ ਵਾਲੇ ਵਾਕਾਂ ਦੇ ਅਖੀਰ ਵਿੱਚ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ 'ਤੇ 'ਸਾਵਧਾਨ!', ਇੱਥੇ ਸਾਵਧਾਨ ਤੋਂ ਪਿੱਛੇ ਵਿਸ਼ਮਕ ਚਿੰਨ੍ਹ ਦੀ ਵਰਤੋਂ ਕਰਨ ਨਾਲ ਇਹ ਪਤਾ ਲੱਗਦਾ ਹੈ ਕਿ ਬੋਲਣ ਵਾਲੇ ਦੁਆਰਾ ਇਹ ਆਮ ਨਾਲੋਂ ਉੱਚੀ ਵਿੱਚ ਕਿਹਾ ਗਿਆ ਹੈ।
ਯੂਨੀਕੋਡ
ਸੋਧੋਵਿਸ਼ਮਕ ਚਿੰਨ੍ਹ ਦਾ ਯੂਨੀਕੋਡ ਅੰਕ U+0021 ! ਹੈ।
ਹੋਰ ਰੂਪ:
- U+01C3 ǃ ਲਾਤੀਨੀ ਅੱਖਰ ਰੈਟਰੋਫਲਿਕਸ ਕਲਿੱਕ (ਆਈ.ਪੀ.ਏ ਵਿੱਚ: ਅਲਵਿਓਲਰ ਕਲਿੱਕ)
- U+203C ‼ ਦੋਹਰੇ ਵਿਸ਼ਮਕ ਚਿੰਨ੍ਹ
- U+2048 ⁈ ਪ੍ਰਸ਼ਨ-ਵਿਸ਼ਮਕ ਚਿੰਨ੍ਹ
- U+2049 ⁉ ਵਿਸ਼ਮਕ -ਪ੍ਰਸ਼ਨ ਚਿੰਨ੍ਹ
- U+2755 ❕ ਚਿੱਟਾ ਵਿਸ਼ਮਕ ਚਿੰਨ੍ਹ
- U+2757 ❗ ਗੂੜ੍ਹਾ ਵਿਸ਼ਮਕ ਚਿੰਨ੍ਹ
- U+2762 ❢ ਗੂੜ੍ਹਾ ਵਿਸ਼ਮਕ ਚਿੰਨ੍ਹ ਗਹਿਣਾ
- U+2763 ❣ ਗੂੜ੍ਹਾ ਦਿਲ ਵਿਸ਼ਮਕ ਚਿੰਨ੍ਹ ਗਹਿਣਾ
- U+A71D ꜝ ਸੋਧਕ ਵਿਸ਼ਮਕ ਚਿੰਨ੍ਹ
- U+A71E ꜞ ਸੋਧਕ ਪੁੱਠਾ ਵਿਸ਼ਮਕ ਚਿੰਨ੍ਹ
- U+FE57 ﹗ ਛੋਟਾ ਵਿਸ਼ਮਕ ਚਿੰਨ੍ਹ
- U+FF01 ! ਲੰਮਾ ਵਿਸ਼ਮਕ ਚਿੰਨ੍ਹ
- U+E0021 ਟੈਗ ਵਾਲਾ ਵਿਸ਼ਮਕ ਚਿੰਨ੍ਹ
ਕੁਝ ਕੁ ਲਿਪੀਆਂ ਦੇ ਆਪਣੇ ਵਿਸ਼ਮਕ ਚਿੰਨ੍ਹ ਹਨ:
- U+055C ՜ ਅਰਮੇਨੀਆਈ ਵਿਸ਼ਮਕ ਚਿੰਨ੍ਹ
- U+07F9 ߹ ਨਕੋ ਵਿਸ਼ਮਕ ਚਿੰਨ੍ਹ
- U+109F ႟ ਮਯਾਂਮਰ ਅੱਖਰ ਸ਼ਨ ਵਿਸ਼ਮਕ ਚਿੰਨ੍ਹ
- U+1944 ᥄ ਲਿੰਬੂ ਵਿਸ਼ਮਕ ਚਿੰਨ੍ਹ