ਵਿਸ਼ਵ ਓਜ਼ੋਨ ਦਿਵਸ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਅਜਿਹੀ ਪਰਤ ਹੈ, ਜੋ ਧਰਤੀ ਵਾਤਾਵਰਨ ਵਿਚੋਂ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਬੈਂਗਣੀ ਕਿਰਨਾਂ ਨੂੰ ਜਜ਼ਬ ਕਰਦੀ ਹੈ | ਓਜ਼ੋਨ ਪਰਤ ਸੂਰਜ ਦੀ ਮੀਡੀਅਮ ਫ੍ਰੀਕੁਐਂਸੀ ਪੈਰਾਬੈਂਗਣੀ ਰੌਸ਼ਨੀ ਵਿਚੋਂ 97-99 ਫੀਸਦੀ ਨੂੰ ਜਜ਼ਬ ਕਰ ਲੈਂਦੀ ਹੈ, ਜੋ ਧਰਤੀ ਉੱਤੇ ਜੀਵਨ ਨੂੰ ਵੱਡੀ ਹੱਦ ਤੱਕ ਅਸਰਅੰਦਾਜ਼ ਕਰ ਸਕਦੀ ਹੈ | ਕਲੋਰੋਫਲੋਰੋਕਾਰਬਨ, ਹਾਈਡਰੋਕਲੋਰੋਕਾਰਬਨ, ਰੈਫਰੀਜਰੈਂਟਸ, ਇਨਸੁਲੇਟਿੰਗ ਫੋਮਜ ਅਤੇ ਸਾਲਵੈਂਟ ਆਦਿ ਓਜ਼ੋਨ ਪਰਤ ਨੂੰ ਨੁਕਸ਼ਾਨ ਪਹੁੰਚਾਉਂਦੇ ਹਨ।| ਦੁਨੀਆ ਦੇ ਵਸਨੀਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਓਜ਼ੋਨ ਪਰਤ ਨੂੰ ਬਚਾਉਣ ਲਈ ਆਪਣਾ ਲੋੜੀਂਦਾ ਯੋਗਦਾਨ ਦੇਣ |

1957–2001ਵਿੱਚ ਦੱਖਣੀ ਅਰਧਗੋਲੇ ਵਿੱਚ ਓਜ਼ੋਨ ਛੇਕ

ਯੋਗਦਾਨ ਸੋਧੋ

  1. ਕਾਰ ਅਤੇ ਹੋਰ ਵਸਤਾਂ ਜਿਵੇਂ ਕੰਪਰੈਸ਼ਰ, ਘਾਹ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਘੱਟ ਕਰੋ |
  2. ਜੇਕਰ ਤੁਸੀਂ ਕਾਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਸਮੇਂ ਅਤੇ ਪੈਸੇ ਦੀ ਬੱਚਤ ਕਰਨ ਲਈ ਬਦਲਵੇਂ ਪ੍ਰਬੰਧ ਕਰੋ |
  3. ਆਵਾਜਾਈ ਲਈ ਬਦਲਵੇਂ ਸਾਧਨ ਦੀ ਵਰਤੋਂ ਕਰੋ, ਜਿਵੇਂ ਬੱਸ, ਸਾਈਕਲ ਜਾਂ ਪੈਦਲ |
  4. ਹੀਟਰ ਜਾਂ ਏਅਰ ਕੰਡੀਸ਼ਨਡ ਦੀ ਵਰਤੋਂ ਘੱਟ ਕਰੋ |
  5. ਊਰਜਾ ਬੱਚਤ ਕਰਨ ਵਾਲੇ ਬਲਬ ਖਰੀਦੋ |

ਘਰ ਵਿੱਚ ਕੀ ਕਰੀਏ ਸੋਧੋ

  1. ਊਰਜਾ ਦੀ ਬੱਚਤ ਕਰੋ-ਉਪਕਰਨ ਅਤੇ ਰੌਸ਼ਨੀ ਬੰਦ ਕਰੋ, ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ |
  2. ਕਾਗਜ਼, ਪਲਾਸਟਿਕ, ਸ਼ੀਸ਼ੇ ਦੀ ਬੋਤਲ, ਕਾਰਡਬੋਰਡ ਅਤੇ ਐਲੂਮੀਨੀਅਮ ਕੇਨ ਦੀ ਮੁੜ ਵਰਤੋਂ ਕਰੋ|
  3. ਪੁਰਾਣੀ ਲੱਕੜੀ ਬਾਲਣ ਵਾਲਾ ਚੁੱਲ੍ਹਾ ਈ. ਪੀ. ਏ.-ਤਸਦੀਕਸ਼ੁਦਾ ਮਾਡਲ ਨਾਲ ਬਦਲਣਾ ਚਾਹੀਦਾ ਹੈ |
  4. ਪੌਦੇ ਤੁਹਾਡੇ ਘਰ ਦੇ ਆਲੇ-ਦੁਆਲੇ ਅਜਿਹੇ ਹੋਣ ਜੋ ਗਰਮੀਆਂ ਵਿੱਚ ਛਾਂ ਪਰ ਸਰਦੀਆਂ ਵਿੱਚ ਰੌਸ਼ਨੀ ਮੁਹੱਈਆ ਕਰਨ ਵਾਲੇ ਹੋਣ |
  5. ਗਰੀਨ ਬਿਜਲੀ ਖਰੀਦੋ-ਜਿਸ ਨੂੰ ਘੱਟ ਜਾਂ ਜ਼ੀਰੋ ਪ੍ਰਦੂਸ਼ਣ ਸਹੂਲਤ ਉੱਤੇ ਪੈਦਾ ਕੀਤਾ ਜਾ ਸਕਦਾ ਹੈ |
  6. ਸੋਲਰ ਸਿਸਟਮ ਦੀ ਵਰਤੋਂ ਕਰੋ |
  7. ਆਪਣੇ ਕੱਪੜੇ ਕੋਸੇ ਜਾਂ ਠੰਢੇ ਪਾਣੀ ਨਾਲ ਧੋਵੋ ਨਾ ਕਿ ਗਰਮ ਪਾਣੀ ਨਾਲ |
  8. ਪਾਣੀ ਗਰਮ ਕਰਨ ਵਾਲੇ ਹੀਟਰ ਦਾ ਥਰਮੋਸਟੇਟ 120 ਡਿਗਰੀ ਐਫ ਉੱਤੇ ਰੱਖੋ |

ਹਵਾਲੇ ਸੋਧੋ