[1]ਵਿੰਡੋਜ਼ ਇਕ ਓਪਰੇਟਿੰਗ ਸਿਸਟਮ ਹੈ ਤੇ ਇਸ ਉੱਤੇ ਕੰਮ ਕਰਨ ਲਈ ਕਈ ਕੀ ਬੋਰਡ ਸ਼ਾਰਟਕੱਟ ਵਰਤੇ ਜਾਂਦੇ ਹਨ। ਮਾਊਸ ਦੀ ਬਜਾਏ ਕੀ-ਬੋਰਡ ਸ਼ਾਰਟਕੱਟ ਵਰਤਣ ਨਾਲ ਤੇਜ ਗਤੀ ਨਾਲ ਕੰਮ ਕੀਤਾ ਜਾ ਸਕਦਾ ਹੈ।

  • Alt + F4 :ਖੁੱਲ੍ਹੇ ਹੋਏ ਪ੍ਰੋਗਰਾਮ ਨੂੰ ਬੰਦ ਕਰਨ ਲਈ
  • Alt + Shift :ਭਾਸ਼ਾ ਬਦਲਣ ਲਈ
  • Ctrl + Shift :ਕੀ-ਬੋਰਡ ਲੇਆਊਟ ਬਦਲਣ ਲਈ
  • ਵਿੰਡੋਜ਼ ਸ਼ਾਰਟਕੱਟ
    Alt + Spacebar: ਖੁੱਲ੍ਹੇ ਹੋਏ ਪ੍ਰੋਗਰਾਮ ਦੇ ਮੀਨੂ ਦੀਆਂ ਡਰਾਪ ਡਾਊਨ ਕਮਾਂਡਾਂ ਖੋਲ੍ਹਣ ਲਈ
  • Alt + Tab ਜਾਂ Alt + Esc: ਖੁੱਲ੍ਹੀਆਂ ਹੋਈਆਂ ਐਪਲੀਕੇਸ਼ਨਾ ਪ੍ਰੋਗਰਾਮਾਂ ਵਿਚ ਘੁੰਮਣ ਲਈ
  • Ctrl + Tab :ਪ੍ਰੋਗਰਾਮਾਂ ਦੇ ਸਮੂਹ ਵਿਚ ਘੁੰਮਣ ਲਈ
  • Ctrl + Alt + Del :ਵਿੰਡੋਜ਼ ਦੀਆਂ ਆਪਸ਼ਨਜ਼ ਦਿਖਾਉਣ ਵਾਲੀ ਸਕਰੀਨ ਨੂੰ ਖੋਲ੍ਹਣ ਲਈ, ਕੰਪਿਊਟਰ ਨੂੰ ਰੀ-ਬੂਟ (ਦੁਬਾਰਾ ਚਾਲੂ) ਕਰਨ ਲਈ
  • Ctrl+ Esc :ਵਿੰਡੋਜ਼ ਦਾ ਸਟਾਰਟ ਮੀਨੂ ਖੋਲ੍ਹਣ ਲਈ
  • Ctrl + Shift + Esc. :ਤੁਰੰਤ ਟਾਸਕ ਮੈਨੇਜਰ ਖੋਲ੍ਹਣ ਲਈ
  • Esc :ਕਮਾਂਡ ਨੂੰ ਰੱਦ ਕਰਨ ਲਈ, ਡਾਇਲਾਗ ਬਕਸੇ ਨੂੰ ਬੰਦ ਕਰਨ ਲਈ
  • F1; ਮਦਦ ਲੈਣ ਲਈ
  • F2 :ਰੀਨੇਮ ਕਰਨ ਲਈ
  • F3.: ਸਰਚ/ਖੋਜ ਕਰਨ ਲਈ
  • F8 :(ਵਾਰ-ਵਾਰ ਦਬਾਉਣ ਨਾਲ) ਵਿੰਡੋਜ ਨੂੰ ਸੇਫ਼-ਮੋਡ 'ਤੇ ਚਲਾਉਣ ਲਈ
  • Print Screen :ਖੁੱਲ੍ਹੀ ਹੋਈ ਸਕਰੀਨ ਨੂੰ ਪ੍ਰਿੰਟ ਕਰਨ ਲਈ
  • Shift + Del :ਫਾਈਲ ਜਾਂ ਫੋਲਡਰ ਨੂੰ ਪੱਕੇ ਤੌਰ 'ਤੇ ਹਟਾਉਣ ਲਈ
  • Shift key :ਨੂੰ ਦਬਾ ਕੇ ਰੱਖਣਾ, ਡਰਾਈਵ ਵਿਚ ਪਾਈ ਹੋਈ ਸੀਡੀ| ਡੀਵੀਡੀ ਨੂੰ ਆਟੋ-ਪਲੇਅ ਤੋਂ ਰੋਕਣ ਲਈ
  • Windows + Calc + Enter :ਕੈਲਕੂਲੇਟਰ ਖੋਲ੍ਹਣ ਲਈ
  • Windows + Excle+ Enter :ਮਾਈਕਰੋਸਾਫ਼ਟ ਐਕਸੈਲ ਖੋਲ੍ਹਣ ਲਈ
  • Windows + Note+ Enter :ਨੋਟ ਪੈਡ ਖੋਲ੍ਹਣ ਲਈ
  • Windows + Power+ Enter :ਮਾਈਕਰੋਸਾਫ਼ਟ ਪਾਵਰ ਪੁਆਇੰਟ ਖੋਲ੍ਹਣ ਲਈ
  • Windows + Word + Enter, :ਮਾਈਕਰੋਸਾਫ਼ਟ ਵਰਡ ਖੋਲ੍ਹਣ ਲਈ
  • Windows + Print Screen:[2] ਸਕਰੀਨਸੇਂਟ ਲੈਣ ਅਤੇ ਉਸ ਨੂੰ ਸੇਵ ਕਰਨ ਲਈ

ਹਵਾਲੇ ਸੋਧੋ

  1. ਕੰਪਿਊਟਰ ਵਿਗਿਆਨ. ਪੰਜਾਬੀ ਯੂਨੀਵਰਸਟੀ ਪਟਿਆਲਾ: ਪਬਲੀਕੇਸ਼ਨ਼ ਬਿਉਰੋ.
  2. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰ.ਲ਼ਿ. pp. 167, 168. ISBN 978-93-5205-732-0.