ਵੀਕ ਵੱਡਾ ਗਿਰਜਾਘਰ (ਕਾਤਾਲਾਨ ਭਾਸ਼ਾ : Catedral de Vic, ਸਪੇਨੀ ਭਾਸ਼ਾ: Catedral de Vich) ਅਧਿਕਾਰਿਕ ਤੌਰ ਤੇ ਸੰਤ ਪੈਰ ਅਪੋਸਤੋਲ ਗਿਰਜਾਘਰ (ਕਾਤਾਲਾਨ ਭਾਸ਼ਾ: Catedral de Sant Pere Apòstol, ਸਪੇਨੀ ਭਾਸ਼ਾ: Catedral de San Pedro Apóstol) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ।[1] ਇਹ ਸਪੇਨ ਵਿੱਚ ਕਾਤਾਲੋਨੀਆ ਦੇ ਸ਼ਹਿਰ ਵੀਕ ਵਿੱਚ ਸਥਿਤ ਹੈ। ਇਹ ਵੀਕ ਦੇ ਡਾਈਓਸਿਸ ਦੀ ਗੱਦੀ ਹੈ। ਇਹ ਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ ਦਾ ਮਿਸ਼ਰਣ ਹੈ।

ਵੀਕ ਵੱਡਾ ਗਿਰਜਾਘਰ
Vic Cathedral
Catedral de San Pedro de Vich
ਸਥਿਤੀਵੀਕ, ਸਪੇਨ
ਦੇਸ਼ਸਪੇਨ
Architecture
Styleਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ
Groundbreaking1781
Completed1803

ਇਤਿਹਾਸ ਸੋਧੋ

 
 
groundplan

ਵੀਕ ਗਿਰਜਾਘਰ ਦੇ ਬਾਰੇ ਪਹਿਲੀ ਜਾਣਕਾਰੀ 516ਈਪੂ. ਦੇ ਲਗਭਗ ਮਿਲਦੀ ਹੈ। ਇਹ 717-718 ਈ. ਵਿੱਚ ਅਰਬਾਂ ਦੇ ਹਮਲੇ ਦੌਰਾਨ ਨਸ਼ਟ ਕਰ ਦਿੱਤੀ ਗਈ। ਇਸ ਦੀ ਮੁੜਉਸਾਰੀ 886 ਈ. ਵਿੱਚ ਵਿਲਫਰੇਡ ਹੈਰੀ ਦੁਆਰਾ ਕਾਰਵਾਈ ਗਈ। 11ਵੀਂ ਸਦੀ ਵਿੱਚ ਅਬਤ ਓਲੀਬਾ ਨੇ ਇਸਨੂੰ ਰੋਮਾਨਿਸਕਿਊ ਸ਼ੈਲੀ ਵਿੱਚ ਬਣਵਾਇਆ। ਉਸਨੇ ਇਸ ਦਾ ਘੰਟੀ ਟਾਵਰ ਅਤੇ ਭੌਰਾ ਤਿਆਰ ਕਰਵਾਇਆ ਜਿਹੜਾ ਅੱਜ ਵੀ ਉਵੇਂ ਹੀ ਮੌਜੂਦ ਹੈ। ਇਸ ਦਾ ਈਸਾਈ ਮੱਠ 14ਵੀਂ ਸਦੀ ਵਿੱਚ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ। ਇਸ ਦਾ ਚੈਪਲ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਸਪੇਨੀ ਘਰੇਲੂ ਜੰਗ ਦੌਰਾਨ ਇਹ ਗਿਰਜਾਘਰ ਨਸ਼ਟ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਛੇਤੀ ਹੀ ਇਸ ਦੀ ਮੁਰੰਮਤ ਕਰਵਾ ਦਿੱਤੀ ਗਈ।

ਕਾਤਾਲਾਨ ਦਾ ਇਤਿਹਾਸਿਕ ਪਾਤਰ ਅਬਤ ਓਲੀਬਾ ਨੂੰ ਇਸ ਗਿਰਜਾਘਰ ਦੇ ਅੰਦਰ ਦਫਨਾਇਆ ਗਿਆ ਸੀ।

ਹਵਾਲੇ ਸੋਧੋ

  1. "Vic Cathedral (cathedral, Vic, Spain)". Encyclopedia Britannica. Archived from the original on 2013-07-24. Retrieved 11 tháng 10 năm 2014. {{cite web}}: Check date values in: |accessdate= (help); Unknown parameter |dead-url= ignored (help)

41°55′41″N 2°15′20″E / 41.92806°N 2.25556°E / 41.92806; 2.25556