ਵੀਡੀਓ ਕਾਰਡ
ਕੰਪਿਊਟਿੰਗ ਵਿਚ, ਇੱਕ ਵੀਡੀਓ ਕਾਰਡ (ਜਿਸ ਨੂੰ ਗ੍ਰਾਫਿਕਸ ਕਾਰਡ ਵੀ ਕਿਹਾ ਜਾਂਦਾ ਹੈ ਜਾਂ ਗ੍ਰਾਫਿਕਸ ਐਕਸਲਰੇਟਰ ਵੀ ਕਿਹਾ ਜਾਂਦਾ ਹੈ) ਇੱਕ ਵਿਸ਼ੇਸ਼ ਸਰਕਟ ਬੋਰਡ ਹੈ ਜੋ ਕੰਪਿਊਟਰ ਮਾਨੀਟਰ 'ਤੇ ਦਿਖਾਏ ਜਾਣ ਵਾਲੇ ਆਉਟਪੁਟ ਨੂੰ ਨਿਯੰਤਰਨ ਕਰਦਾ ਹੈ ਅਤੇ 3 ਡੀ ਚਿੱਤਰਾਂ ਅਤੇ ਗ੍ਰਾਫਿਕਸ ਦੀ ਗਣਨਾ ਕਰਦਾ ਹੈ। ਇਹ ਇੱਕ ਤਰਾਂ ਦਾ ਐਕਸਪੈਂਸ਼ਨ ਕਾਰਡ ਹੁੰਦਾ ਹੈ ਜੋ ਇੱਕ ਡਿਸਪਲੇਅ (ਜਿਵੇਂ ਕਿ ਕੰਪਿਊਟਰ ਮਾਨੀਟਰ) ਲਈ ਆਉਟਪੁੱਟ ਚਿੱਤਰਾਂ ਦੀ ਇੱਕ ਫੀਡ ਬਣਾਉਂਦਾ ਹੈ।
ਇੱਕ ਵੀਡੀਓ ਕਾਰਡ ਨੂੰ ਇੱਕ ਦੋ-ਅਯਾਮੀ (2 ਡੀ) ਚਿੱਤਰ ਜਿਵੇਂ ਕਿ ਇੱਕ ਵਿੰਡੋਜ਼ ਡੈਸਕਟੌਪ, ਜਾਂ ਇੱਕ ਕੰਪਿਊਟਰ ਗੇਮ ਦੀ ਤਰ੍ਹਾਂ ਤਿੰਨ-ਅਯਾਮੀ (3ਡੀ) ਚਿੱਤਰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾ ਸਕਦਾ ਹੈ। ਵੀਡੀਓ ਕਾਰਡ ਦੀ ਮਦਦ ਨਾਲ ਕੰਪਿਊਟਰ ਏਡਡ ਡਿਜ਼ਾਈਨ ਪ੍ਰੋਗਰਾਮਾਂ ਨੂੰ ਵਰਤਿਆ ਜਾ ਸਕਦਾ ਹੈ ਜਿਸ ਨਾਲ 3 ਡੀ ਮਾਡਲ ਬਣਾਏ ਜਾਂਦੇ ਹਨ। ਜੇ ਕੰਪਿਊਟਰ ਕੋਲ ਬਹੁਤ ਤੇਜ਼ ਵੀਡੀਓ ਕਾਰਡ ਹੈ, ਤਾਂ ਆਰਕੀਟੈਕਟ ਬਹੁਤ ਵਿਸਥਾਰਪੂਰਵਕ 3 ਡੀ ਮਾਡਲ ਬਣਾ ਸਕਦਾ ਹੈ।
ਬਹੁਤੇ ਕੰਪਿਊਟਰਾਂ ਦੇ ਮਦਰਬੋਰਡ ਵਿੱਚ ਇੱਕ ਬੁਨਿਆਦੀ ਵੀਡੀਓ ਅਤੇ ਗਰਾਫਿਕਸ ਸਮਰੱਥਾ ਹੁੰਦੀ ਹੈ। ਪਰ ਇਹ ਵੱਖਰੇ ਵੀਡੀਓ ਕਾਰਡਾਂ ਜਿੰਨੇ ਤੇਜ਼ ਨਹੀਂ ਹੁੰਦੇ। ਉਹ ਆਮ ਕੰਪਿਊਟਰ ਦੀ ਵਰਤੋਂ ਅਤੇ ਕੰਪਿਊਟਰ ਗੇਮਾਂ ਨੂੰ ਚਲਾਉਣ ਲਈ ਕਾਫੀ ਹੁੰਦੇ ਹਨ। ਜੇ ਕੰਪਿਊਟਰ ਯੂਜ਼ਰ ਤੇਜ਼ ਅਤੇ ਵਧੇਰੇ ਵੇਰਵੇ ਨਾਲ ਗਰਾਫਿਕਸ ਚਾਹੁੰਦਾ ਹੈ, ਤਾਂ ਵੀਡੀਓ ਕਾਰਡ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ।