ਵੀਣਾਪਾਣੀ ਚਾਵਲਾ
ਵੀਣਾਪਾਣੀ ਚਾਵਲਾ (1947[1] - 30 ਨਵੰਬਰ 2014[2]) ਪ੍ਰਸਿੱਧ ਰੰਗਕਰਮੀ ਤੇ ਅਭਿਨੇਤਰੀ, ਨਿਰਦੇਸ਼ਕ, ਡਾਂਸਰ, ਲੇਖਿਕਾ ਅਤੇ ਸੰਗੀਤਾਕਰ ਸੀ। ਵੀਣਾਪਾਣੀ ਨੂੰ ਸਾਲ 2011 ‘ਚ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਸਾਲ 2006 ‘ਚ ਮਿਊਨਿਸ਼ ਸਥਿਤ ਵਿਲਾ ਵਾਲਡਬਰਟਾ ਤੋਂ ਇੱਕ ਮਹੀਨੇ ਦੀ ਫ਼ੈਲੋਸ਼ਿਪ ਮਿਲੀ ਸੀ। ਉਸੇ ਸਾਲ ਉਸਨੂੰ ਰੰਗਮੰਚ ਲਈ ਵੀ ਪੁਰਸਕਾਰ ਮਿਲਿਆ। 2007 ‘ਚ ਵੀਣਾਪਾਣੀ ਨੂੰ ਲੰਡਨ ਦੀ ਲੀਡਸ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਹੋਣ ਵਾਲੀ ਥਿਏਟਰ ਮੈਗਜ਼ੀਨ ਦੇ ਬੋਰਡ ਆਫ ਐਡੀਟਰਜ਼ ਲਈ ਵੀ ਨਿਯੁਕਤ ਕੀਤਾ ਗਿਆ ਸੀ।