ਵਡੱਕੀ ਕੁਟੱਲ ਨਾਰਾਇਣਨਕੁੱਟੀ ਨਾਇਰ, ਆਮ ਤੌਰ ਤੇ ਵੀ ਕੇ ਐਨ (7 ਅਪ੍ਰੈਲ 1929 - 25 ਜਨਵਰੀ 2004) ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਪ੍ਰਸਿੱਧ ਮਲਿਆਲਮ ਲੇਖਕ ਸੀ, ਜੋ ਮੁੱਖ ਤੌਰ ਤੇ ਆਪਣੇ ਉੱਚ ਪੱਧਰ ਦੇ ਵਿਅੰਗ ਲਈ ਜਾਣਿਆ ਜਾਂਦਾ ਹੈ।[1] ਉਸਨੇ ਨਾਵਲ, ਛੋਟੀਆਂ ਕਹਾਣੀਆਂ ਅਤੇ ਰਾਜਨੀਤਿਕ ਟਿੱਪਣੀਆਂ ਲਿਖੀਆਂ। ਉਸ ਦੀਆਂ ਰਚਨਾਵਾਂ ਆਪਣੇ ਬਹੁ-ਮੁਖੀ ਹਾਸਰਸ, ਸਮਾਜਿਕ-ਰਾਜਨੀਤਿਕ ਸ਼੍ਰੇਣੀਆਂ ਦੀ ਸਖਤ ਅਲੋਚਨਾ ਅਤੇ ਸ਼ਬਦਾਂ ਦੇ ਅਰਥਾਂ ਨੂੰ ਪ੍ਰਸੰਗਿਕ ਰੂਪ ਨਾਲ ਮਰੋੜਣ ਅਤੇ ਆਪਣੀ ਭਾਸ਼ਾ ਨੂੰ ਜਾਦੂ ਦੀ ਛੂਹ ਦੇਣ ਦੀ ਯੋਗਤਾ ਲਈ ਪ੍ਰਸਿੱਧ ਹਨ।[2]

ਵੀ. ਕੇ. ਐਨ.
ਤਸਵੀਰ:Writer VKN.jpg
ਜਨਮ(1929-04-07)7 ਅਪ੍ਰੈਲ 1929
ਤਿਰੂਵਿਲਵਾਮਾਲਾ, ਤ੍ਰਿਚੂਰ, ਕੋਚੀਨ ਰਿਆਸਤ
ਮੌਤ25 ਜਨਵਰੀ 2004(2004-01-25) (ਉਮਰ 74)
ਤਿਰੂਵਿਲਵਾਮਾਲਾ, ਤ੍ਰਿਚੂਰ, ਕੇਰਲ, ਭਾਰਤ
ਕਿੱਤਾਲੇਖਕ
ਸ਼ੈਲੀਨਾਵਲ, ਛੋਟੀਆਂ ਕਹਾਣੀਆਂ ਅਤੇ ਰਾਜਨੀਤਿਕ ਟਿੱਪਣੀਆਂ
ਪ੍ਰਮੁੱਖ ਕੰਮ'
ਜੀਵਨ ਸਾਥੀਵੇਦਵਰਤੀ
ਬੱਚੇਬਾਲਚੰਦਰਨ, ਰੰਜਨਾ

ਜੀਵਨੀ

ਸੋਧੋ

ਦੱਖਣੀ ਭਾਰਤ ਦੇ ਕੇਰਲਾ ਦੇ ਵਸਨੀਕ, ਵੀ ਕੇ ਐਨ ਦਾ ਜਨਮ 7 ਅਪ੍ਰੈਲ 1929 ਨੂੰ ਤ੍ਰਿਚੁਰ ਜ਼ਿਲ੍ਹੇ (ਹੁਣ ਤ੍ਰਿਸੂਰ) ਦੇ ਤਿਰੂਵਿਲਵਾਮਾਲਾ ਵਿੱਚ ਹੋਇਆ ਸੀ। (ਸੀ ਪੀ ਨਾਇਰ, ਉਸਦੇ ਇੱਕ ਕਰੀਬੀ ਦੋਸਤ ਦੱਸਦੇ ਹਨ ਕਿ ਵੀ ਕੇ ਐਨ ਦੀ ਸਹੀ ਜਨਮ ਤਰੀਕ 7 ਅਪ੍ਰੈਲ 1929 ਹੈ।)[3] ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਮਲਾਬਾਰ ਦੇਵਸੋਮ ਬੋਰਡ ਵਿੱਚ ਨੌਕਰੀ ਤੇ ਲੱਗ ਗਏ ਅਤੇ 9 ਸਾਲ ਉਥੇ ਕੰਮ ਕੀਤਾ। ਓ ਵੀ ਵਿਜਯਾਨ ਵਰਗੇ ਬਹੁਤ ਸਾਰੇ ਆਧੁਨਿਕ ਮਲਿਆਲਮ ਲੇਖਕਾਂ ਦੀ ਤਰ੍ਹਾਂ, ਵੀ ਕੇ ਐਨ ਨੇ ਇੱਕ ਅੰਗਰੇਜ਼ੀ ਪੱਤਰਕਾਰ ਦੇ ਤੌਰ ਤੇ ਕਈ ਸਾਲ ਨਵੀਂ ਦਿੱਲੀ (1959 ਤੋਂ 1969 ਤੱਕ) ਬਿਤਾਏ। ਉਨ੍ਹਾਂ ਸਾਲਾਂ ਦੌਰਾਨ ਜੋ ਤਜਰਬੇ ਉਸ ਨੇ ਪ੍ਰਾਪਤ ਕੀਤੇ, ਜੋ ਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਨਾਲ ਮੇਲ ਖਾਂਦੇ ਹਨ, ਉਸ ਦੀ ਝਲਕ ਉਸ ਦੀ ਕਿਤਾਬ, ਪਿਤਾਮਹਾਨ (ਮਹਾਨ ਦਾਦਾ) ਵਿੱਚ ਮਿਲਦੀ ਹੈ।[2] ਵੀ ਕੇ ਐਨ ਦੀ ਪਹਿਲੀ ਕਹਾਣੀ ਪ੍ਰ੍ਜਿਤਨ ਮਾਤ੍ਰਭ੍ਹੂਮੀ ਸਪਤਾਹਿਕ ਦੇ ਅਕਤੂਬਰ 1953 ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਈ ਸੀ।

ਨਿੱਜੀ ਜ਼ਿੰਦਗੀ

ਸੋਧੋ

ਵੀ ਕੇ ਐਨ ਦਾ ਵਿਆਹ ਵੇਦਾਵਤੀ ਅੰਮਾ ਨਾਲ ਹੋਇਆ ਹੈ। ਉਨ੍ਹਾਂ ਦਾ ਇੱਕ ਬੇਟਾ ਬਾਲਚੰਦਰਨ ਅਤੇ ਇੱਕ ਬੇਟੀ ਰੰਜਨਾ ਹੈ।[4]

ਸਾਹਿਤਕ ਜੀਵਨ

ਸੋਧੋ

ਵੀ ਕੇ ਐਨ ਦੀ ਮਲਿਆਲਮ ਸਾਹਿਤ ਵਿੱਚ ਦਾਖਲਾ 1950 ਦੇ ਦਹਾਕੇ ਵਿੱਚ ਹੋਇਆ ਸੀ। ਹੋਰਨਾਂ ਕਈਆਂ ਵਾਂਗ, ਉਸਦਾ ਪਹਿਲਾ ਪਿਆਰ ਕਵਿਤਾ ਸੀ। ਭਾਵੇਂ, ਥੋੜੀ ਦੇਰ ਬਾਅਦ ਹੀ ਉਸਨੇ ਇਸਨੂੰ ਛੱਡ ਦਿੱਤਾ, ਪਰ ਸਾਰੀ ਉਮਰ ਇਸ ਅੱਲ੍ਹੜ ਉਮਰ ਦੀ ਤਾਂਘ ਉਸ ਅੰਦਰ ਮਘਦੀ ਰਹੀ। ਅਤੇ ਉਹ ਮੇਘਸੰਦੇਸ਼ ਜਾਂ ਰਾਮਾਇਣਮ ਚੰਬੂ ਵਿੱਚੋਂ ਉੱਨੀ ਜਲਦੀ ਅਤੇ ਅਸਾਨੀ ਨਾਲ ਹਵਾਲਾ ਦੇ ਸਕਦਾ ਸੀ ਜਿੰਨੀ ਨਾਲ ਉਹ ਨਵੀਂ ਪੀੜ੍ਹੀ ਦੇ ਕਿਸੇ ਕਵੀ ਤੋਂ। ਇਹ ਟੈਕਸਟ ਦੀ ਮੁਹਾਰਤ ਕੇਵਲ ਕਾਵਿ-ਰਚਨਾ ਜਾਂ ਸਾਹਿਤ ਤੱਕ ਸੀਮਤ ਨਹੀਂ ਸੀ। ਇਹ ਆਮ ਸੀ। ਸਮਕਾਲੀ ਰਾਜਨੀਤੀ ਤੋਂ ਲੈ ਕੇ ਪ੍ਰਾਚੀਨ ਜਾਦੂਗਰੀ ਤੱਕ, ਆਧੁਨਿਕ ਖਗੋਲ ਵਿਗਿਆਨ ਤੋਂ ਲੈ ਕੇ ਚਾਣਕਿਆ ਦੇ ਆਰਥਸ਼ਾਸਤਰ ਜਾਂ ਦਾਸ ਕੈਪੀਟਲ ਤੋਂ ਲੈ ਕੇ ਕਾਮਸੂਤਰ ਤਕ, ਸਭ ਕੁਝ ਉਸ ਲਈ ਬਿਰਤਾਂਤਕਾਰੀ ਉਪਕਰਣ ਸੀ, ਜਿਸ ਨੂੰ ਉਸਨੇ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਵਿੱਚ ਇਸਤੇਮਾਲ ਕੀਤਾ।

ਹਵਾਲੇ

ਸੋਧੋ
  1. "VKN dead". The Hindu. 26 January 2004. Archived from the original on 18 ਫ਼ਰਵਰੀ 2004. Retrieved 17 July 2009. {{cite news}}: Unknown parameter |dead-url= ignored (|url-status= suggested) (help)
  2. 2.0 2.1 Thachom Poyil Rajeevan (4 April 2004). "Laughter born of tears". The Hindu. Archived from the original on 27 ਮਈ 2004. Retrieved 17 July 2009. {{cite news}}: Unknown parameter |dead-url= ignored (|url-status= suggested) (help)
  3. "Ennu Swantham V.K.N" published by Priyatha books
  4. http://www.angelfire.com/nt/vmp/obituary/vkn.html