ਵੀ. ਕੇ. ਵਿਸਮਿਆ
ਵੇਲੁਵਾ ਕੋਰਥ ਵਿਸਮਿਆ (ਜਨਮ 14 ਮਈ 1997) ਇੱਕ ਭਾਰਤੀ ਸਪ੍ਰਿੰਟਰ ਹੈ ਜਿਸ ਨੂੰ 400 ਮੀਟਰ ਦੀ ਸਪ੍ਰਿੰਟ ਵਿੱਚ ਮਹਾਰਤ ਹਾਸਲ ਹੈ। ਉਹ ਭਾਰਤੀ ਮਹਿਲਾ 4*400 ਮੀਟਰ ਦੀ ਰਿਲੇਅ ਟੀਮ ਦਾ ਹਿੱਸਾ ਰਹਿ ਚੁੱਕੀ ਹੈ, ਜਿਸ ਵਿੱਚ ਉਸ ਨੇ 2018 ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਹਾਸਿਲ ਕੀਤਾ। 2019 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵਿਸਮਿਆਯਾ ਨੇ ਮਹਿਲਾਵਾਂ ਦੇ 4*400 ਮੀਟਰ ਰਿਲੇਅ ਅਤੇ ਮਿਕਸਡ 4*400 ਮੀਟਰ ਰਿਲੇਅ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ।
ਨਿੱਜੀ ਜਾਣਕਾਰੀ | |
---|---|
ਨਾਗਰਿਕਤਾ | ਭਾਰਤੀ |
ਜਨਮ | 14 ਮਈ, 1997,ਕਨੂਰ, ਕੇਰਲਾ |
ਵੀ. ਕੇ. ਵਿਸਮਿਆ ਦੋਹਾ ਵਿੱਚ 2019 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਮਿਕਸਡ ਰਿਲੇਅ ਟੀਮ ਦਾ ਹਿੱਸਾ ਰਹੀ ਜਿਸ ਰਾਹੀਂ ਉਹ ਫਾਈਨਲ ਵਿੱਚ ਕੁਆਲੀਫਾਈ ਕਰ ਸਕੀ ਅਤੇ 2021 ਸਮਰ ਓਲੰਪਿਕ ਵਿੱਚ ਵਿਸਮਿਆ ਦੀ ਥਾਂ ਪੱਕੀ ਹੋ ਗਈ ਹੈ।[1] ਉਸ ਨੇ ਅਕਤੂਬਰ 2019 ਵਿੱਚ ਆਯੋਜਿਤ 59ਵੀਂ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ।[2]
ਨਿੱਜੀ ਜ਼ਿੰਦਗੀ ਅਤੇ ਪਿਛੋਕੜ
ਸੋਧੋਵੀ. ਕੇ. ਵਿਸਮਿਆ ਦਾ ਜਨਮ 1997 ਵਿੱਚ ਕੇਰਲ ਦੇ ਕੁਨੂੰਰ ਜ਼ਿਲ੍ਹੇ ਵਿੱਚ ਹੋਇਆ ਸੀ। ਹਾਈ ਸਕੂਲ ਵਿੱਚ ਉਹ ਇੰਜੀਨੀਅਰ ਬਣਨ ਦਾ ਇਰਾਦਾ ਰੱਖਦੀ ਸੀ ਅਤੇ ਸਿੱਖਿਆ ਦੇ ਖੇਤਰ ਵਿੱਚ ਜੁੜੇ ਰਹਿਣਾ ਚਾਹੁੰਦੀ ਸੀ। ਪਰ ਉਸ ਨੇ ਆਪਣੀ ਭੈਣ ਵਿਜਿਸ਼ਾ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਅਥਲੈਟਿਕਸ ਵਿੱਚ ਹਿੱਸਾ ਲਿਆ ਜੋ ਕਿ ਅਥਲੀਟ ਬਣਨ ਦੀ ਸਿਖਲਾਈ ਲੈ ਰਹੀ ਸੀ। ਜਦੋਂ ਉਹ ਐੱਸ.ਟੀ. ਜਾਰਜ ਹਾਈ ਸੈਕੰਡਰੀ ਸਕੂਲ ਕੋਠੇਮੰਗਲਮ ਵਿੱਚ 11ਵੀਂ ਜਮਾਤ (2013) ਵਿੱਚ ਪੜ੍ਹ ਰਹੀ ਸੀ ਤਦ ਉਸ ਨੇ ਦੱਖਣੀ ਜ਼ੋਨ ਸਕੂਲ ਟੂਰਨਾਮੈਂਟ ਵਿੱਚ ਸੋਨ ਤਮਗਾ ਜਿੱਤਿਆ।[3]
ਪੜ੍ਹਾਈ ਵਿੱਚ ਉਸ ਦੇ ਬਿਹਤਰੀਨ ਪ੍ਰਦਰਸ਼ਨ ਦੇ ਚਲਦੇ ਉਸ ਨੂੰ ਉਸ ਦੇ ਮਨਚਾਹੇ ਕਾਲਜ ਵਿੱਚ ਦਾਖਲਾ ਮਿਲਿਆ, ਉਹ ਇੱਕ ਅਜਿਹੀ ਸੰਸਥਾ ਸੀ ਜਿਸ ਨੂੰ ਸਿਖਰ ਦੇ ਅਥਲੀਟ ਤਿਆਰ ਕਰਨ ਲਈ ਜਾਣਿਆ ਜਾਂਦਾ ਸੀ। ਹਾਲਾਂਕਿ ਵਿਸਮਿਆ ਨੇ ਆਪਣੇ ਸੂਬੇ ਕੇਰਲਾ ਲਈ ਦੋ ਚਾਂਦੀ ਦੇ ਤਮਗੇ ਜਿੱਤਣ ਦੇ ਬਾਵਜੂਦ ਖੇਡਾਂ ਨੂੰ ਆਪਣਾ ਕੈਰੀਅਰ ਬਣਾਉਣ ਵਿੱਚ ਯਕੀਨ ਨਹੀਂ ਕੀਤਾ ਸੀ। ਆਪਣੀ ਪੜ੍ਹਾਈ ਅਤੇ ਖੇਡ ਨੂੰ ਲੈ ਕੇ ਉਹ ਕਾਫੀ ਦੇਰ ਦੁਚਿੱਤੀ ਵਿੱਚ ਰਹੀ, ਪਰ ਆਖਿਰਕਾਰ ਉਸ ਦੇ ਕੋਚਾਂ ਅਤੇ ਅਜ਼ੰਪਸ਼ਨ ਕਾਲਜ ਦੇ ਖੇਡ ਨਿਰਦੇਸ਼ਕ ਨੇ ਉਸ ਨੂੰ ਅਥਲੈਟਿਕਸ ਨੂੰ ਕਿੱਤੇ ਵਜੋਂ ਚੁਣਨ ਦੀ ਸਲਾਹ ਦਿੱਤੀ।[4][5]
ਵੀ. ਕੇ. ਵਿਸਮਿਆ ਦਾ ਪਿਤਾ ਇਲੈੱਕਟ੍ਰੀਸ਼ੀਅਨ ਅਤੇ ਉਸ ਦੀ ਮਾਂ ਇੱਕ ਘਰੇਲੂ ਮਹਿਲਾ ਸੀ। ਵਿਸਮਿਆ ਦੇ ਪਰਿਵਾਰ ਕੋਲ ਵਿੱਤੀ ਸਰੋਤ ਸੀਮਿਤ ਹੀ ਸਨ। ਆਪਣੇ ਕੈਰੀਅਰ ਦੀ ਚੋਣ ਕਰਦਿਆਂ ਵਿਸਮਿਆ ਨੂੰ ਇੰਜੀਨੀਅਰਿੰਗ ਕਾਲਜ ਵਿੱਚ ਸੀਟ ਲੈਣ ਤੋਂ ਪਹਿਲਾਂ ਬਹੁਤ ਸੋਚਣਾ ਪਿਆ। ਕਿਉਂਕਿ ਉਸ ਨੇ ਪੜ੍ਹਾਈ ਦੇ ਨਾਲ ਖੇਡਾਂ ਦੇ ਕੈਰੀਅਰ ਨੂੰ ਵੀ ਅੱਗੇ ਵਧਾਉਣਾ ਸੀ ਜੋ ਕਿ ਉਸ ਨੇ ਅੱਗੇ ਕਰਕੇ ਵੀ ਦਿਖਾਇਆ। ਵਿਸਮਿਆ ਕਹਿੰਦੀ ਹੈ ਕਿ “ਉਸ ਦੇ ਮਾਪਿਆਂ ਲਈ ਦੋ ਧੀਆਂ ਦਾ ਸਮਰਥਨ ਕਰਨਾ ਸੌਖਾ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੇ ਅਥਲੈਟਿਕਸ ਦੀ ਪੈਰਵੀ ਕਰਕੇ ਵਿਸਮਾਯਾ ਦਾ ਪੂਰੇ ਦਿਲ ਨਾਲ ਸਾਥ ਦਿੱਤਾ।”[6]
ਵੀ. ਕੇ. ਵਿਸਮਿਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਅੜਿੱਕਾ (ਹਰਡਲ) ਸਪ੍ਰਿੰਟਰ ਵਜੋਂ ਕੀਤੀ, ਪਰ ਇੱਕ ਸੱਟ ਨੇ ਉਸ ਨੂੰ ਟਰੈਕ ਬਦਲਣ ਲਈ ਮਜਬੂਰ ਕਰ ਦਿੱਤਾ ਅਤੇ ਉਸ ਨੇ ਅੱਧ-ਦੂਰੀ ਦੀ ਦੌੜਾਕ ਵਜੋਂ ਸਿਖਲਾਈ ਸ਼ੁਰੂ ਕੀਤੀ। ਸਕੂਲ ਵਿੱਚ ਕੋਈ ਸਿੰਥੈਟਿਕ ਟਰੈਕ ਅਤੇ ਆਧੁਨਿਕ ਜਿਮ ਸਹੂਲਤਾਂ ਨਹੀਂ ਸਨ, ਉਸ ਨੇ ਚਿੱਕੜ ਦੀਆਂ ਪੱਟੜੀਆਂ ’ਤੇ ਦੌੜਨਾ ਸ਼ੁਰੂ ਕੀਤਾ ਜੋ ਕਿ ਮੌਨਸੂਨ ਦੇ ਸਮੇਂ ਬਹੁਤ ਸਖ਼ਤ ਹੋ ਜਾਇਆ ਕਰਦਿਆਂ ਸਨ।[7][8]
ਪੇਸ਼ੇਵਰ ਪ੍ਰਾਪਤੀਆਂ
ਸੋਧੋਵੀ. ਕੇ. ਵਿਸਮਿਆਆ ਦੀ ਜ਼ਿੰਦਗੀ ਵਿੱਚ 2017 ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ25 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। 200 ਮੀਟਰ ਰੇਸ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਅਤੇ ਉੱਥੇ ਹੀ 400 ਮੀਟਰ ਵਿੱਚ ਚਾਂਦੀ ਦਾ ਤਮਗਾ ਵੀ ਹਾਸਲ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ।
ਜਦੋਂ ਉਸ ਨੇ ਇੰਟਰ ਯੂਨੀਵਰਸਿਟੀ ਵਿੱਚ ਤਮਗੇ ਜਿੱਤੇ, ਉਦੋਂ ਉਸ ਨੂੰ ਰਾਸ਼ਟਰੀ ਕੱਪ ਲਈ ਚੁਣਿਆ ਗਿਆ ਜਿੱਥੇ ਉਸ ਨੂੰ ਆਧੁਨਿਕ ਸਿਖਲਾਈ ਸਹੂਲਤਾਂ ਦੇ ਨਾਲ-ਨਾਲ ਬਿਹਤਰ ਸਿਖਲਾਈ ਪ੍ਰਾਪਤ ਕਰਨ ਲਈ ਕੋਚ ਦੀ ਵੀ ਸਹਾਇਤਾ ਮਿਲੀ।
ਉਸ ਦਾ ਪਹਿਲਾ ਵੱਡਾ ਸ਼ਾਨਦਾਰ ਪਲ ਜਕਾਰਤਾ ਵਿੱਚ 2018 ਏਸ਼ੀਅਨ ਖੇਡਾਂ ਵਿੱਚ ਆਇਆ ਜਿੱਥੇ ਉਹ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾਵਾਂ ਦੀ 4*400 ਮੀਟਰ ਦੀ ਰਿਲੇਅ ਟੀਮ ਦਾ ਹਿੱਸਾ ਸੀ।
ਵਿਸਮਿਆ, ਮਹੁੰਮਦ ਅਨਾਸ, ਨੌਹ ਨਿਰਮਲ ਟੌਮ ਅਤੇ ਜਿਸਨਾ ਮੇਥੀਉ, ਇਨ੍ਹਾਂ ਚਾਰਾਂ ਦੇ ਸਮੂਹ ਨੇ ਦੋਹਾ ਵਿੱਚ 2019 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 4*400 ਮੀਟਰ ਦੀ ਮਿਕਸਡ ਟੀਮ ਰਿਲੇਅ ਵਿੱਚ ਮੁਕਾਬਲਾ ਕੀਤਾ, ਜਿੱਥੇ ਉਨ੍ਹਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ 2020 ਸਮਰ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕੀਤੀ।[9]
ਇੱਕਸਾਲ ਬਾਅਦ 2019 ਵਿੱਚ ਵਿਸਮਿਆ ਨੇ ਚੈੱਕ ਰਿਪਬਲਿਕ ਤੇ ਬਰਨੋ ਵਿੱਚ ਅਥਲੈਟਿਕ ਮੀਟਿੰਗ ਵਿੱਚ 52.12 ਸਕਿੰਟ ਦੀ ਲੰਬਾਈ ਪੂਰੀ ਕਰਦਿਆਂ 400 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤਿਆ।
ਤਮਗੇ
ਸੋਧੋ● ਏਸ਼ੀਆਈ ਖੇਡਾਂ, 2018, ਜਕਾਰਤਾ ਵਿੱਚ 4*400 ਮਹਿਲਾ ਰਿਲੇਅ ਵਿਚ ਸੋਨ ਤਮਗਾ।
● ਏਸ਼ੀਆਈ ਖੇਡਾਂ, 2019, ਦੋਹਾ ਵਿੱਚ 4*400 ਮਹਿਲਾ ਰਿਲੇਅ ਵਿਚ ਚਾਂਦੀ ਦਾ ਤਮਗਾ।
● ਏਸ਼ੀਆਈ ਖੇਡਾਂ, 2019, ਦੋਹਾ ਵਿੱਚ 4*400 ਮਿਕਸਡ ਰਿਲੇਅ ਵਿਚ ਚਾਂਦੀ ਦਾ ਤਮਗਾ।
● ਅਥਲੈਟਿਕ ਮੀਟਿੰਗ, 2019, ਬਰਨੋ ਚੈੱਕ ਰਿਪਬਲਿਕ ਵਿੱਚ 400 ਮੀਟਰ ਦੀ ਮਹਿਲਾ ਦੌੜ ਵਿੱਚ ਸੋਨ ਤਮਗਾ।
ਹਵਾਲੇ
ਸੋਧੋ- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "What A Run! Indian Sprinter VK Vismaya Wins 400m Gold In Czech Republic". IndiaTimes (in Indian English). 2019-08-29. Retrieved 2021-02-18.
- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "Interview: VK Vismaya, accidental runner who held off a world champ to seal 4X400 Asian Games relay gold". The New Indian Express. Retrieved 2021-02-18.
- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ". BBC News ਪੰਜਾਬੀ. Retrieved 2021-02-18.
- ↑ "Vismaya wins gold with new personal best in Czech Republic". The Indian Express (in ਅੰਗਰੇਜ਼ੀ). 2019-08-28. Retrieved 2021-02-18.