ਵੁਲਰ ਝੀਲ
ਝੀਲ
ਵੁਲਰ ਝੀਲ ਜੰਮੂ ਅਤੇ ਕਸ਼ਮੀਰ ਰਾਜ ਦੇ ਬਾਂਡੀਪੋਰਾ ਜਿਲ੍ਹੇ ਵਿੱਚ ਸਥਿਤ ਇੱਕ ਝੀਲ ਹੈ। ਇਹ ਭਾਰਤ ਦੀ ਮਿੱਠੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਇਹ ਜਿਹਲਮ ਨਦੀ ਦੇ ਰਸਤੇ ਵਿੱਚ ਆਉਂਦੀ ਹੈ ਅਤੇ ਜਿਹਲਮ ਇਸ ਵਿੱਚ ਪਾਣੀ ਪਾਉਂਦੀ ਵੀ ਹੈ ਅਤੇ ਫਿਰ ਅੱਗੇ ਕੱਢ ਵੀ ਲੈਂਦੀ ਹੈ। ਮੌਸਮ ਦੇ ਅਨੁਸਾਰ ਇਸ ਝੀਲ ਦੇ ਸਰੂਪ ਵਿੱਚ ਬਹੁਤ ਵਿਸਥਾਰ-ਸੁੰਗੇੜ ਹੁੰਦਾ ਰਹਿੰਦਾ ਹੈ। ਇਸਦਾ ਅਕਾਰ 30 ਵਰਗ ਕਿਮੀ ਤੋਂ 260 ਵਰਗ ਕਿਮੀ ਦੇ ਵਿੱਚ ਬਦਲਦਾ ਹੈ। ਆਪਣੇ ਵੱਡੇ ਅਕਾਰ ਦੇ ਕਾਰਨ ਇਸ ਝੀਲ ਵਿੱਚ ਵੱਡੀਆਂ ਲਹਿਰਾਂ ਆਉਂਦੀਆਂ ਹਨ।
ਵੁਲਰ ਝੀਲ | |
---|---|
ਸਥਿਤੀ | ਜੰਮੂ ਅਤੇ ਕਸ਼ਮੀਰ |
ਗੁਣਕ | 34°20′N 74°36′E / 34.333°N 74.600°E |
Primary inflows | ਜਿਹਲਮ ਨਦੀ |
Primary outflows | ਜਿਹਲਮ ਨਦੀ |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 16 ਕਿਮੀ |
ਵੱਧ ਤੋਂ ਵੱਧ ਚੌੜਾਈ | 9.6 ਕਿਮੀ[1] |
Surface area | 30 km2 (12 sq mi) ਤੋਂ 260 km2 (100 sq mi) |
ਵੱਧ ਤੋਂ ਵੱਧ ਡੂੰਘਾਈ | 14 m (46 ft) |
Surface elevation | 1,580 m (5,180 ft) |
Islands | ਜ਼ੈਨੁਲ ਲੰਕ |
Settlements | ਬਾਂਡੀਪੋਰਾ |
ਹਵਾਲੇ
ਸੋਧੋ- ↑ National Wetland Atlas: Jammu and Kashmir, Ministry of Environments and Forests, Government of India, accessd 20>-<-07