ਵੇਲਾਚੇਰੀ ਏਰੀ ( ਤਮਿਲ਼: Lua error in package.lua at line 80: module 'Module:Lang/data/iana scripts' not found. ), ਜਾਂ ਵੇਲਾਚੇਰੀ ਝੀਲ, ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਚੇਨਈ ਦੇ ਅੰਦਰ ਪੈਂਦੀ ਇੱਕ ਝੀਲ ਹੈ, ਜਿਸ ਵਿੱਚ ਸਾਰਾ ਸਾਲ ਪਾਣੀ ਦਾ ਚੰਗਾ ਭੰਡਾਰ ਹੁੰਦਾ ਹੈ। ਕਿਉਂਕਿ ਵੇਲਾਚੇਰੀ ਇੱਕ ਨੀਵਾਂ ਇਲਾਕਾ ਹੈ ਇਸ ਕਰਕੇ ਆਸ-ਪਾਸ ਦੇ ਇਲਾਕਿਆਂ ਤੋਂ ਮੌਨਸੂਨ ਦਾ ਪਾਣੀ ਇਸ ਝੀਲ ਵਿੱਚ ਆਕੇ ਜਮਾ ਹੋ ਜਾਂਦਾ ਹੈ।

ਵੇਲਾਚੇਰੀ ਝੀਲ
ਸਥਿਤੀਵੇਲਾਚੇਰੀ , ਚੇਨਈ, ਤਾਮਿਲ ਨਾਡੂ
ਗੁਣਕ12°59′17″N 80°12′47″E / 12.988°N 80.213°E / 12.988; 80.213
ਮੂਲ ਨਾਮLua error in package.lua at line 80: module 'Module:Lang/data/iana scripts' not found.
Basin countriesਭਾਰਤ
Settlementsਚੇਨਈ

ਨਿਗਮ ਦੇ ਇੱਕ ਅਭਿਲਾਸ਼ੀ ਪ੍ਰੋਗਰਾਮ ਦੀ ਕਲਪਨਾ ਤਿੰਨ ਸਾਲ ਪਹਿਲਾਂ ਕੀਤੀ ਗਈ ਸੀ[when?] ] । ਸਥਾਨਕ ਸੰਸਥਾ ਨੇ ਅੰਨਾ ਯੂਨੀਵਰਸਿਟੀ, ਲੋਕ ਨਿਰਮਾਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਚੁਣੇ ਗਏ ਇੱਕ ਸਲਾਹਕਾਰ ਨੂੰ ਵੀ ਲਾਇਆ ਗਿਆ ਸੀ। ਸਲਾਹਕਾਰ ਨੇ ਪਿਛਲੇ ਅਕਤੂਬਰ ਮਹੀਨੇ ਵਿਚ ਝੀਲ ਨੂੰ ਹੋਰ ਸੁਹਣਾ ਬਣਾਉਣ ਬਾਰੇ ਵਿਸਤ੍ਰਿਤ ਯੋਜਨਾ ਦਿੱਤੀ ਸੀ। ਇਸ ਵਿੱਚ ਗਾਂਧੀ ਨਗਰ ਅਤੇ ਅੰਬੇਡਕਰ ਨਗਰ ਵਿੱਚ ਕਬਜ਼ਿਆਂ ਨੂੰ ਹਟਾਉਣਾ, ਪੂਰੇ ਜਲਘਰ ਵਿੱਚ ਕੰਡਿਆ ਵਾਲੀ ਤਾਰ ਲਗਾਉਣਾ, ਸੈਰ ਕਰਨ, ਦੇਖਣ ਅਤੇ ਮੱਛੀਆਂ ਫੜਨ ਲਈ ਤਿੰਨ ਡੈਕਾਂ ਦਾ ਪ੍ਰਬੰਧ ਅਤੇ ਇੱਕ ਬੋਟਿੰਗ ਜੈਟੀ ਵੀ ਸ਼ਾਮਲ ਸੀ। ਸਲਾਹਕਾਰ ਨੇ ਮੱਧ ਡੈਕ ਦੇ ਨਾਲ ਅਫ਼ਰੀਕਨ ਘਾਹ, ਰੀਡ ਅਤੇ ਬਾਂਸ ਅਤੇ ਫੁੱਲਦਾਰ ਪੌਦਿਆਂ ਅਤੇ ਬੋਤਲਬੁਰਸ਼, ਬੋਗਨਵਿਲੀਆ, ਰਾਇਲ ਪਾਮਸ ਅਤੇ ਅਰੇਕਾ ਨਟ ਸੁਪਾਰੀ ਦੇ ਉੱਪਰਲੇ ਡੇਕ ਦੇ ਨਾਲ ਰੁੱਖ ਲਗਾਉਣ ਦਾ ਸੁਝਾਅ ਵੀ ਦਿੱਤਾ।

ਪਿਛਲੇ ਦੋ ਦਹਾਕਿਆਂ ਵਿੱਚ ਰੀਅਲ ਅਸਟੇਟ ਦੇ ਵਿਕਾਸ ਦੀ ਤੇਜ਼ ਰਫ਼ਤਾਰ ਦੇ ਨਤੀਜੇ ਵਜੋਂ ਜਲਭੰਡਾਰ 265 ਏਕੜ ਤੋਂ ਹੁਣ 55 ਏਕੜ ਤੱਕ ਸੁੰਗੜ ਗਈ ਹੈ। ਸਰਕਾਰ ਨੇ ਮਕਾਨਾਂ ਦੇ ਵਿਕਾਸ ਲਈ ਤਾਮਿਲਨਾਡੂ ਹਾਊਸਿੰਗ ਬੋਰਡ ਨੂੰ 53 ਏਕੜ ਅਤੇ ਤਾਮਿਲਨਾਡੂ ਸਲੱਮ ਕਲੀਅਰੈਂਸ ਬੋਰਡ ਨੂੰ 34 ਏਕੜ ਜ਼ਮੀਨ ਅਲਾਟ ਕੀਤੀ ਹੈ। ਸਥਾਨਕ ਨਿਵਾਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਗਾਂਧੀ ਨਗਰ ਦੀ ਏਰੀਕਰਾਈ ਸਟਰੀਟ 'ਤੇ ਕਬਜ਼ਾ ਕਰਨ ਵਾਲੇ, ਜਿਨ੍ਹਾਂ ਕੋਲ ਸੀਵਰੇਜ ਦੇ ਕੁਨੈਕਸ਼ਨ ਨਹੀਂ ਹਨ, ਝੀਲ ਦੇ ਪ੍ਰਦੂਸ਼ਣ ਵਿੱਚ ਯੋਗਦਾਨ ਪਾ ਰਹੇ ਹਨ।

ਇਹ ਵੀ ਵੇਖੋ

ਸੋਧੋ
  • ਚੇਨਈ ਵਿੱਚ ਜਲ ਪ੍ਰਬੰਧਨ