ਵੈਕੋਮ ਚੰਦਰਸ਼ੇਖਰਨ ਨਾਇਰ
ਵੈਕੋਮ ਚੰਦਰਸ਼ੇਖਰਨ ਨਾਇਰ ( Lua error in package.lua at line 80: module 'Module:Lang/data/iana scripts' not found. ; 1920 – 12 ਅਪ੍ਰੈਲ 2005), ਵੈਕੋਮ ( Lua error in package.lua at line 80: module 'Module:Lang/data/iana scripts' not found. ਵਜੋਂ ਜਾਣਿਆ ਜਾਂਦਾ ਹੈ), ਇੱਕ ਭਾਰਤੀ ਲਿਖਾਰੀ ਅਤੇ ਪੱਤਰਕਾਰ ਸੀ ਜਿਸਨੇ ਮੁੱਖ ਤੌਰ 'ਤੇ ਮਲਿਆਲਮ ਵਿੱਚ ਲਿਖਿਆ। [1] ਉਸਦਾ ਜਨਮ ਕੇਰਲ ਦੇ ਕੋਟਾਯਮ ਜ਼ਿਲੇ ਦੇ ਇੱਕ ਪਿੰਡ ਵੈਕੋਮ ਵਿੱਚ ਹੋਇਆ ਸੀ।
ਕੈਰੀਅਰ
ਸੋਧੋਉਸਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਕਾਲਜ ਦੇ ਦਿਨਾਂ ਵਿੱਚ ਕਮਿਊਨਿਸਟ ਪਾਰਟੀ ਦਾ ਕਾਰਕੁਨ ਬਣ ਗਿਆ। ਕਿੱਤੇ ਵਜੋਂ ਉਹ ਇੱਕ ਪੱਤਰਕਾਰ ਸੀ, ਵੈਸੇ ਵੈਕੋਮ ਇੱਕ ਬਹੁ-ਪੱਖੀ ਵਿਅਕਤੀ ਸੀ - ਕਵੀ, ਨਾਟਕਕਾਰ, ਨਾਵਲਕਾਰ, ਅਦਾਕਾਰ, ਭਾਸ਼ਣਕਾਰ, ਗਾਇਕ, ਕਲਾਕਾਰ, ਅਤੇ ਕਾਰਕੁਨ। [2] ਉਹ ਵੱਖ-ਵੱਖ ਰਸਾਲਿਆਂ ਜਿਵੇਂ ਕਿ ਜਨਯੁਗਮ, ਮਲਿਆਲਾ ਮਨੋਰਮਾ, ਕੇਰਲਾ ਭੂਸ਼ਨਮ, ਕੌਮੁਦੀ, ਪੌਰਪ੍ਰਭਾ, ਕੁੰਕੁਮਮ, ਚਿੱਤਰਕਾਰਥਿਕਾ, ਕੁਮਾਰੀ ਅਤੇ ਕੇਰਲਮ ਦਾ ਸੰਪਾਦਕ ਰਿਹਾ। [3]
ਉਸ ਦੇ ਕੁਝ ਮਸ਼ਹੂਰ ਨਾਵਲ ਜਿਵੇਂ ਕਿ ਨਖੰਗਲ, ਪੰਚਵੰਕਡੂ ਅਤੇ ਮਾਧਵੀਕੱਟੀ ਫਿਲਮਾਏ ਜਾ ਚੁੱਕੇ ਹਨ। ਨਾਟਕ ਜਠੁਗ੍ਰਹਿਮ ਨੂੰ 1980 ਵਿੱਚ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ ਸੀ। ਉਹ 1978 ਤੋਂ '81 ਤੱਕ ਕੇਰਲ ਸੰਗੀਤ ਨਾਟਕ ਅਕੈਡਮੀ ਦਾ ਚੇਅਰਮੈਨ ਰਿਹਾ। 1999 ਵਿੱਚ ਉਸਨੂੰ ਜੀਵਨ ਭਰ ਦੇ ਯੋਗਦਾਨ ਲਈ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਵੈਕੋਮ ਨੇ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ [4]
ਹਵਾਲੇ
ਸੋਧੋ- ↑ "Vaikom remembered". The Hindu. 26 April 2005. Archived from the original on 5 November 2012. Retrieved 2009-07-02.
- ↑ "Writer Chandrasekharan Nair dead". AccessMyLibrary. 13 April 2005. Retrieved 2009-07-02.
- ↑ Akhilavijnanakosam (an encyclopaedia in Malayalam ), D.C. Books, Kottayam.
- ↑ Sahithyakara Directory ; Kerala Sahithya Academy,Thrissur