ਵੋਲਗਾ ਬਲਗਾਰੀਆ, ਜਾਂ ਵੋਲਗਾ–ਕਾਮਾ ਬਲਗਾਰ, ਇੱਕ ਇਤਿਹਾਸਕ ਬਲਗਾਰ [1][2][3] ਰਾਜ ਸੀ, ਜੋ ਵੋਲਗਾ ਅਤੇ ਕਾਮਾ ਦਰਿਆਵਾਂ ਦੇ ਸੰਗਮ ਦੇ ਆਲੇ-ਦੁਆਲੇ, ਹੁਣ ਵਾਲੇ ਯੂਰਪੀ ਰੂਸ ਵਿੱਚ ਸਤਵੀਂ ਅਤੇ ਤੇਰਵੀਂ ਸਦੀ ਦੇ ਵਿਚਕਾਰ ਮੌਜੂਦ ਸੀ।

ਵੋਲਗਾ ਬਲਗਾਰੀਆ
Itil Bulğar
7ਵੀਂ ਸਦੀ–1240s
ਰਾਜਧਾਨੀਬਲਗ਼ਾਰ
Bilär
ਆਮ ਭਾਸ਼ਾਵਾਂTurkic (Bulgar, Suar, Barsil, Bilar and Baranja)
ਸਰਕਾਰਬਾਦਸ਼ਾਹੀ
Ruler 
• Mid-7th century
Kotrag
• Early 10th century
Almish Yiltawar
• Early 13th century
Ghabdula Chelbir
Historical eraMiddle Ages
• Established
7ਵੀਂ ਸਦੀ
• 
922
• Conquered by the Mongols
1240s
ਤੋਂ ਪਹਿਲਾਂ
ਤੋਂ ਬਾਅਦ
Old Great Bulgaria
ਮੰਗੋਲ ਸਾਮਰਾਜ
Khanate of Kazan
ਅੱਜ ਹਿੱਸਾ ਹੈ Russia
ਫਰਮਾ:Country data Tatarstan
ਫਰਮਾ:Country data Chuvashia

ਇਤਿਹਾਸ

ਸੋਧੋ

ਰਾਜ ਦਾ ਮੂਲ ਅਤੇ  ਸਿਰਜਣਾ

ਸੋਧੋ

ਵੋਲਗਾ ਬੁਲਗਾਰੀਆ ਬਾਰੇ ਸਿਧੇ ਸਰੋਤਾਂ ਤੋਂ ਜਾਣਕਾਰੀ ਵਿਰਲੀ ਹੀ ਹੈ। ਕੋਈ ਵੀ ਪ੍ਰਮਾਣਿਕ ਬਲਗਾਰ ਰਿਕਾਰਡ  ਬਚੇ ਨਹੀਂ, ਸਾਨੂੰ ਮਿਲਦੀ ਜਾਣਕਾਰੀ ਵਿੱਚੋਂ ਬਹੁਤੀ ਸਮਕਾਲੀ ਅਰਬੀ, ਫ਼ਾਰਸੀ, ਭਾਰਤੀ ਜਾਂ ਰੂਸੀ ਸਰੋਤਾਂ ਤੋਂ ਮਿਲੀ ਹੈ. ਕੁਝ ਜਾਣਕਾਰੀ ਖੁਦਾਈ ਤੋਂ ਮਿਲੀ ਹੈ.

ਇਹ ਖ਼ਿਆਲ ਕੀਤਾ ਜਾਂਦਾ ਏ ਕਿ ਵੋਲਗਾ ਬੁਲਗ਼ਾਰੀਆ ਦੀ ਧਰਤੀ ਤੇ ਸਭ ਤੋਂ ਪਹਿਲੇ ਫ਼ਿੰਨ ਔਗਰੀ ਲੋਕ ਆਬਾਦ ਹੋਏ। ਤਰਕ ਨਸਲ ਦੇ ਬਲਗ਼ਾਰ 660 ਦੇ ਲਾਗੇ ਚਾਗੇ ਕਬਰਾਤ ਦੇ ਪੁੱਤਰ ਕੁ ਤਰੰਗ ਦੀ ਆਗਵਾਈ ਹੇਠ ਇਥੇ ਅਜ਼ੋਵ ਦੇ ਇਲਾਕਿਆਂ ਤੋਂ ਆਏ। ਉਹ 8ਵੀਂ ਸਦੀ ਤੱਕ ਰਿਆਸਤ ਅਦੀਲ ਯੁਰਾਲ ਦੇ ਇਲਾਕੇ ਤੱਕ ਪਹੁੰਚ ਗਏ, ਜਿਥੇ ਉਹ ਉਥੇ ਦੇ ਰਹਿਣਵਾਲੇ ਕਈ ਦੂਜੇ ਮੁਖ਼ਤਲਿਫ਼ ਮੂਲ ਦੇ ਕਬੀਲਿਆਂ ਨੂੰ ਨਾਲ਼ ਮਿਲਾ ਕੇ 9ਵੀਂ ਸਦੀ ਈਸਵੀ ਦੇ ਅਖ਼ੀਰ ਤੱਕ ਉਥੇ ਦੇ ਗ਼ਾਲਿਬ ਬਹੁਗਿਣਤੀ ਲੋਕ ਬਣ ਗਏ।  [4] ਕੁੱਝ ਦੂਜੇ ਬਲਗ਼ਾਰ ਕਬੀਲੇ ਲਹਿੰਦੇ ਵੱਲ ਵਧਦੇ ਹੋਏ ਕਈ ਮੁਹਿੰਮਾਂ ਦੇ ਬਾਅਦ ਡੈਨੀਊਬ ਦਰਿਆ ਦੇ ਇਲਾਕਿਆਂ ਤੇ ਆਬਾਦ ਹੋ ਗਏ ਜਿਹੜਾ ਅੱਜ ਕੱਲ੍ਹ ਬੁਲਗ਼ਾਰੀਆ ਖਾਸ ਕਿਹਾ ਜਾਂਦਾ ਹੈ। ਜਿਥੇ ਉਨ੍ਹਾਂ ਸਲਾਵ ਨਸਲ ਦੇ ਲੋਕਾਂ ਨਾਲ ਮਿਲ ਕੇ ਮਹਾਸੰਘ ਬਣਾ ਲਿਆ ਤੇ ਦੱਖਣੀ ਸਲਾਵ ਬੋਲੀ ਅਤੇ ਪੂਰਬੀ ਆਰਥੋਡਕਸ ਧਰਮ ਇਖ਼ਤਿਆਰ ਕਰ ਲਿਆ।

ਬਹੁਤੇ ਦਾਨਿਸ਼ਵਰ ਸਹਿਮਤ ਹਨ ਕਿ ਵੋਲਗਾ ਬਲਗ਼ਾਰ 10ਵੀਂ ਸਦੀ ਦੇ ਅੱਧ ਕੁ ਤੱਕ ਅਜ਼ੀਮ ਖ਼ਜ਼ਾਰੀ ਸਲਤਨਤ ਦੀ ਰਈਅਤ ਸਨ ਜਦੋਂ ਬਲਗਾਰ  ਉਨ੍ਹਾਂ ਨੂੰ ਨਜਰਾਨਾ ਨਹੀਂ ਸੀ ਦਿੰਦੇ [5] ਤੇ 9ਵੀਂ ਸਦੀ ਵਿੱਚ ਕਿਸੇ ਵੇਲੇ ਇਤਿਹਾਦ ਦਾ ਕੰਮ ਸ਼ੁਰੂ ਹੋਇਆ ਤੇ ਬਲਗ਼ਾਰ ਸ਼ਹਿਰ ਨੂੰ ਰਾਜਧਾਨੀ ਬਣਾਇਆ ਗਿਆ, ਜਿਹੜਾ ਅੱਜ ਦੇ ਕਾਜ਼ਾਨ ਸ਼ਹਿਰ ਤੋਂ 160 ਕਿਲੋਮੀਟਰ ਦੱਖਣ ਵੱਲ ਸੀ। ਦਾਨਿਸ਼ਵਰਾਂ ਦੀ ਬਹੁਗਿਣਤੀ ਨੂੰ ਸ਼ੱਕ ਹੈ ਕਿ ਵੋਲਗਾ ਬਲਗ਼ਾਰਾਂ ਨੇ ਖ਼ਜ਼ਾਰਾਂ ਤੋਂ ਆਜ਼ਾਦੀ ਖ਼ੁਦ ਹਾਸਲ ਕੀਤੀ ਜਾਂ ਉਦੋਂ ਆਜ਼ਾਦ ਹੋਏ ਜਦੋਂ 965 ਵਿੱਚ  ਕੀਵਿਆਈ ਰੂਸ ਦੇ ਹੁਕਮਰਾਨ ਸਵੀਆਤੋਸਲਾਵ ਨੇ ਖ਼ਜ਼ਾਰਾਂ ਨੂੰ ਤਬਾਹ ਕੀਤਾ।

ਹਵਾਲੇ

ਸੋਧੋ
  1. Nicolle, David (2013). Armies of the Volga Bulgars & Khanate of Kazan. p. 14.
  2. Champion, Timothy (2014). Nationalism and Archaeology in Europe. p. 227. {{cite book}}: External link in |ref= (help)
  3. Koesel, Karrie J. (2014). Religion and Authoritarianism: Cooperation, Conflict, and the Consequences. p. 103. {{cite book}}: External link in |ref= (help)
  4. (Tatar) "Болгарлар".
  5. A History of Russia: Since 1855, Walter Moss, pg 29