ਵੱਡੀ ਆਂਦਰ ਜਾਂ ਵੱਡੀ ਅੰਤੜੀ ਨੂੰ ਵੱਡੀ ਆਂਤ ਜਾਂ ਕੋਲਨ ਵੀ ਕਿਹਾ ਜਾਂਦਾ ਹੈ. ਇਹ ਮਨੁੱਖੀ ਪਾਚਨ ਪ੍ਰਣਾਲੀ ਦਾ ਅੰਤਿਮ ਹਿੱਸਾ ਹੈ। ਇਹ ਸੀਕਮ, ਕੋਲਨ, ਰੈਕਟਮ ਅਤੇ ਏਨਲ ਕੇਨਾਲ ਦੇ ਸੁਮੇਲ ਨਾਲ ਬਣੀ ਹੁੰਦੀ ਹੈ। [1][2] ਇੱਥੇ ਪਚੇ ਹੋਏ ਖਾਣੇ ਵਿੱਚੋਂ ਪਾਣੀ ਜਜ਼ਬ ਹੁੰਦਾ ਹੈ ਅਤੇ ਬਾਕੀ ਰਹਿੰਦੇ ਅਣਪਚੇ ਖਾਨੇ ਨੂੰ ਨਿਕਾਸ ਤੱਕ ਮਲ ਦੇ ਰੂਪ ਵਿੱਚ ਆਪਨੇ ਅੰਦਰ ਰੱਖਦਾ ਹੈ। [3] ਇਨਸਾਨ ਵਿੱਚ ਇਹ ਚੱਡੇ (pelvic) ਵਿੱਚ ਸੱਜੇ ਇਲਿਐਕ ਵਾਲੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਕਮਰ ਜਾਂ ਉਸਤੋਂ ਥੋੜਾ ਥੱਲੇ ਵੱਲ ਹੁੰਦੀ ਹੈ ਅਤੇ ਉੱਥੇ ਹੀ ਇਹ ਛੋਟੀ ਅੰਤੜੀ ਨਾਲ ਜੁੜਦੀ ਹੈ। ਉਥੋਂ ਇਹ ਪੇਟ ਦੇ ਖੋਲ ਵਿੱਚ ਚਲਦੇ ਹੋਏ ਪੇਟ ਵੱਲ ਵਧਦੀ ਹੈ ਅਤੇ ਉੱਥੋਂ ਹੇਠਾਂ ਵੱਲ ਚਲਦੇ ਹੋਏ ਗੁੱਦੇ ਤੇ ਜਾ ਕੇ ਖ਼ਤਮ ਹੋ ਜਾਂਦੀ ਹੈ. ਸਮੁੱਚੇ ਤੌਰ ਤੇ ਇਸਦੀ ਲੰਬਾਈ 1.5 ਮੀਟਰ ਹੁੰਦੀ ਹੈ ਜੋ ਕਿ ਪੂਰੀ ਪਾਚਨ ਪ੍ਰਣਾਲੀ ਦਾ ਪੰਜਵਾਂ ਹਿੱਸਾ ਹੈ। [4]

ਬਣਤਰਸੋਧੋ

ਪਾਚਨ ਪ੍ਰਣਾਲੀ ਦਾ ਅਖੀਰਲਾ ਭਾਗ ਕੋਲਨ ਹੁੰਦਾ ਹੈ| ਇਹ ਠੋਸ ਕਚਰੇ ਦੇ ਸ਼ਰੀਰ ਵਿੱਚੋਂ ਨਿਕਾਸ ਤੋਂ ਪਹਿਲਾਂ ਉਸ ਵਿੱਚੋਂ ਪਾਣੀ ਅਤੇ ਲੂਣ ਨੂੰ ਕੱਢ ਲੈਂਦਾ ਹੈ ਅਤੇ ਇਹੀ ਉਹ ਜਗ੍ਹਾ ਹੈ ਜਿੱਥੇ ਅਣ- ਪਚੇ ਖਾਣੇ ਰੂਪੀ ਕਚਰੇ ਦੀ ਵਨਸਪਤੀ ਸਹਾਇਤਾ ਨਾਲ ਖਮੀਰ ਬਣਦਾ ਹੈ| ਛੋਟੀ ਅੰਤੜੀ ਤੋਂ ਉਲਟਾ, ਕੋਲਨ ਪੌਸ਼ਟਿਕ ਤੱਤਾਂ ਅਤੇ ਖਾਣੇ ਦੀ ਜਜ਼ਬ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ| ਹਰ ਰੋਜ਼ ਕੋਲਨ ਵਿੱਚ ਲਗਭਗ 1,500 ਮਿਲੀਲੀਟਰ ਪਾਣੀ ਆਉਂਦਾ ਹੈ|[5] ਇੱਕ ਜਾਵਾਂ ਔਰਤ ਵਿੱਚ ਇਸਦੀ ਲੰਬਾਈ 155 ਸੈਂਟੀਮੀਟਰ ਅਤੇ ਇੱਕ ਜਾਵਾਂ ਆਦਮੀ ਵਿੱਚ ਇਸਦੀ ਲੰਬਾਈ 166 ਸੈਂਟੀਮੀਟਰ ਹੁੰਦੀ ਹੈ| ਆਮ ਤੌਰ ਤੇ ਇਸਦਾ ਅੰਦਰਲਾ ਘੇਰਾ- ਸੀਕਮ 8.7, ਆਰੋਹੀ ਕੋਲਨ- 6.6, ਆਡਾ ਕੋਲਨ- 5.8 ਅਤੇ ਅਵਰੋਹੀ ਕੋਲਨ- 6.3 ਅਤੇ ਗੁੱਦੇ ਦੇ ਜੋੜ ਲਾਗਿਓਂ 5.7 ਹੁੰਦਾ ਹੈ| [6]

ਭਾਗਸੋਧੋ

ਸੀਕਮ ਅਤੇ ਵਰਮੀਫੋਰਮ ਅਪੈਂਡਿਕਸਸੋਧੋ

ਸੀਕਮ ਪਾਚਨ ਵਿੱਚ ਸ਼ਾਮਲ, ਕੋਲਨ ਦਾ ਪਹਿਲਾ ਭਾਗ ਹੈ ਅਤੇ ਵਰਮੀਫੋਰਮ ਅਪੈਂਡਿਕਸ ਭਰੂਣ ਵਿੱਚ ਸੀਕਮ ਤੋਂ ਬਣਦਾ ਹੈ ਅਤੇ ਇਸਦੀ ਪਾਚਨ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ|

ਆਰੋਹੀ ਕੋਲਨਸੋਧੋ

ਇਹ ਵੱਡੀ ਅੰਤੜੀ ਦੇ ਚਾਰ ਭਾਗਾਂ ਵਿੱਚੋਂ ਇੱਕ ਹੈ| ਇਹ ਪੇਟ ਦੇ ਖੋਲ ਵਿੱਚ ਉੱਪਰ ਨੂੰ ਆਡੀ ਕੋਲਨ ਵਲ ਵਧਦੀ ਹੈ| ਇਸਦੀ ਲੰਬਾਈ ਲਗਭਗ 20 ਸੈਂਟੀਮੀਟਰ ਹੁੰਦੀ ਹੈ| ਇਹ ਪਚੇ ਖਾਣੇ ਵਿੱਚੋਂ ਮੁੱਖ ਤੌਰ ਤੇ ਪਾਣੀ ਸੋਖਦਾ ਹੈ ਅਤੇ ਪੈਰੀਸਟੈਲਸਿਸ ਦੁਆਰਾ ਅਣਪਚੇ ਖਾਣੇ ਨੂੰ ਉੱਪਰ ਵੱਲ ਧਕੇਲਦਾ ਹੈ|

ਆਡਾ ਕੋਲਨਸੋਧੋ

ਇਹ ਪੇਟ ਦੀ ਖੱਡ ਵਿੱਚ ਪੇਟ ਦੇ ਨੀਚੇ ਚਲਦਾ ਹੈ ਅਤੇ ਉਸ ਨਾਲ ਇੱਕ ਵੱਡੀ ਤਹਿ ਗ੍ਰੇਟਰ ਓਮੈੰਟਮ ਨਾਲ ਜੁੜਿਆ ਹੁੰਦਾ ਹੈ|

ਅਵਿਰੋਹੀ ਕੋਲਨਸੋਧੋ

ਇਹ ਸਿਗਮੁਆਈਡ ਕੋਲਨ ਤੋਂ ਪਹਿਲਾਂ ਹੁੰਦਾ ਹੈ| ਇਸਦਾ ਮੁੱਖ ਕੰਮ ਗੁੱਦੇ ਵਿੱਚ ਮਲ ਦੇ ਨਿਕਾਸ ਤੋਂ ਪਹਿਲਾਂ ਉਸਨੂੰ ਆਪਣੇ ਅੰਦਰ ਰੱਖਣਾ ਹੈ| ਆਂਤਾਂ ਵਿੱਚ ਵਨਸਪਤੀ ਵਿਕਾਸ ਇਸ ਜਗ੍ਹਾ ਤੇ ਸਭ ਤੋਂ ਵੱਧ ਹੁੰਦਾ ਹੈ |

ਸਿਗਮੁਆਈਡ ਕੋਲਨਸੋਧੋ

ਸਿਗਮੁਆਈਡ ਦਾ ਮਤਲਬ ਹੁੰਦਾ ਹੈ ਅੰਗ੍ਰੇਜ਼ੀ ਦੇ ਅੱਖਰ ‘S’ ਵਰਗਾ| ਇਹ ਮਾਂਸਲ ਹੁੰਦਾ ਹੈ ਅਤੇ ਕੋਲਨ ਵਿੱਚ ਦਬਾਵ ਨੂੰ ਵਧਾਉਂਦਾ ਹੈ ਜਿਸ ਨਾਲ ਮਲ ਗੁੱਦੇ ਵੱਲ ਚਲਾ ਜਾਂਦਾ ਹੈ|

ਗੁੱਦਾਸੋਧੋ

ਇਹ ਕੋਲਨ ਦਾ ਅਖੀਰਲਾ ਹਿੱਸਾ ਹੁੰਦਾ ਹੈ|

ਹਵਾਲੇਸੋਧੋ

  1. Kapoor, Vinay Kumar (13 Jul 2011). Gest, Thomas R. (ed.). "Large Intestine Anatomy". Medscape. WebMD LLC. Retrieved 2013-08-20.
  2. Gray, Henry (1918). Gray's Anatomy. Philadelphia: Lea & Febiger.
  3. "large intestine". NCI Dictionary of Cancer Terms. National Cancer Institute, National Institutes of Health. Retrieved 2014-03-04.
  4. Drake, R.L.; Vogl, W.; Mitchell, A.W.M. (2010). Gray's Anatomy for Students. Philadelphia: Churchill Livingstone.
  5. David Krogh (2010), Biology: A Guide to the Natural World, Benjamin-Cummings Publishing Company, p. 597, ISBN 978-0-321-61655-5
  6. ਫਰਮਾ:Vcite2 journal