ਸਵਾਮੀ ਆਨੰਦਘਨ ਇਕ ਉਦਾਸੀ ਸਾਧੂ ਅਤੇ ਵਿਦਵਾਨ ਸੀ ਜਿਸ ਨੇ ਗੁਰਬਾਣੀ ਦੇ ਕੁਝ ਭਾਗਾਂ ਦਾ ਟੀਕਾ ਕੀਤਾ ਹੈ। ਉਸ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ਼ਦੀ ਪਰੰਤੂ ਇਸ ਦੀਆਂ ਆਪਣੀਆਂ ਰਚਨਾਵਾਂ ਵਿਚੋਂ ਪ੍ਰਾਪਤ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਉਦਾਸੀ ਸਾਧੂ ਬਾਬਾ ਰਾਮ ਦਯਾਲ ਦਾ ਚੇਲਾ ਸੀ।