ਸਕਤੀ ਅਰੁਲਾਨੰਦਮ
ਅਰੁਲਮੋਜ਼ੀ (ਜਨਮ 1962) ਨੂੰ ਉਸਦੇ ਕਲਮੀ ਨਾਲ ਸਕਤੀ ਅਰੁਲਨੰਦਮ ਨਾਲ ਵੀ ਜਾਣਿਆ ਜਾਂਦਾ ਹੈ,[1] ਉਹ ਰਾਜ ਤਾਮਿਲਨਾਡੂ ਤੋਂ ਭਾਰਤੀ ਇਕੋਫੈਮੀਨਿਸਟ ਕਵੀ, ਲੇਖਕ ਅਤੇ ਕਲਾਕਾਰ ਹੈ।[2] [3] ਉਹ ਆਪਣੀ ਕਵਿਤਾ ਲਈ ਤਨਜਾਈ ਪ੍ਰਕਾਸ਼ ਪੁਰਸਕਾਰ, ਸਿਕਰਮ ਪੁਰਸਕਾਰ ਅਤੇ ਤਿਰੂਪੁਰ ਅਰਿਮਾ ਸਕਤੀ ਅਵਾਰਡ ਹਾਸਿਲ ਕਰ ਚੁੱਕੀ ਹੈ। [4] ਅਰੁਲਾਨੰਦਮ ਨੂੰ ਇਕ ਸਫ਼ਲ ਕਲਾਕਾਰ ਵੀ ਦੱਸਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਨੂੰ ਕਈ ਛੋਟੇ ਛੋਟੇ ਰਸਾਲਿਆਂ ਵਿਚ ਫ਼ੀਚਰ ਕੀਤਾ ਗਿਆ ਹੈ। ਦ ਹਿੰਦੂ ਅਨੁਸਾਰ, ਉਸਦੀ ਮਜ਼ਦੂਰ ਜਮਾਤੀ ਪਿਛੋਕੜ, ਕਿਰਤ ਪ੍ਰਤੀ ਮਾਣ ਅਤੇ ਕਲਾ ਪ੍ਰਤੀ ਰੁਚੀ ਅਤੇ ਵਿਚਾਰਾਂ ਦੀ ਦੁਨੀਆ ਨੇ ਤਾਮਿਲ ਸਾਹਿਤ ਵਿੱਚ ਉਸਦੇ ਯੋਗਦਾਨ ਵਿੱਚ ਇੱਕ ਪ੍ਰਭਾਵਸ਼ਾਲੀ ਛਾਪ ਛੱਡੀ ਹੈ।[5]
ਜੀਵਨੀ
ਸੋਧੋਉਸ ਦਾ ਜਨਮ ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਦੇ ਸੇਵਾਵਈਪੱਟੇਈ ਪਿੰਡ ਵਿੱਚ ਹੋਇਆ ਸੀ ਅਤੇ ਉਹ ਅਣਵਿਆਹੀ ਰਹਿ ਕੇ ਆਪਣੇ ਗੁਜ਼ਾਰੇ ਲਈ ਬਿਜਲੀ ਦੀ ਮੁਰੰਮਤ ਕਰਨ ਵਾਲੀ ਕਰਮਚਾਰੀ ਬਣ ਗਈ ਸੀ।[1] [4] ਆਪਣੀ ਗਵਾਹੀ ਵਿਚ, ਉਹ ਕਹਿੰਦੀ ਹੈ ਕਿ ਜਦੋਂ 9 ਵੀਂ ਜਮਾਤ ਵਿਚ ਸੀ, ਉਸਦੀ ਮਾਂ ਦੀ ਮੌਤ ਤੋਂ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਘਰੇਲੂ ਕੰਮਾਂ ਵਿਚ ਸਹਾਇਤਾ ਲਈ ਸਕੂਲ ਛੱਡਣਾ ਪਿਆ ਅਤੇ ਉਸਨੇ ਅਣਵਿਆਹੇ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਉਹ ਉਸੇ ਪੁਰਾਣੇ ਰਸਤੇ 'ਤੇ ਨਹੀਂ ਚੱਲਣਾ ਚਾਹੁੰਦੀ ਸੀ। ਉਸਨੇ ਤਾਮਿਲ ਲੇਖਕਾਂ ਜਿਵੇਂ ਕਿ ਜੈਕਾਂਤਨ ਅਤੇ ਅਕੀਲਨ ਦੀਆਂ ਰਚਨਾਵਾਂ ਨੂੰ ਪੜ੍ਹਨਾ ਜਾਰੀ ਰੱਖਿਆ ਅਤੇ ਟਾਈਪਰਾਇਟਿੰਗ ਦੀ ਨੌਕਰੀ ਲਈ ਬਾਅਦ ਵਿੱਚ ਉਸ ਨੇ 10 ਵੀਂ ਜਮਾਤ ( ਸੈਕੰਡਰੀ ਸਿੱਖਿਆ ) ਪਾਸ ਕੀਤੀ। ਉਸੇ ਸਮੇਂ ਉਸਨੇ ਬਿਜਲੀ ਦੀ ਮੁਰੰਮਤ ਦੀ ਦੁਕਾਨ 'ਤੇ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਆਖਰਕਾਰ ਉਸ ਨੇ ਇਸ ਕੰਮ 'ਚ ਮੁਰੰਮਤ ਕਰਨਾ ਸਿੱਖ ਲਿਆ, ਇਸ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਅਜਿਹੀਆਂ ਦੁਕਾਨਾਂ 'ਤੇ ਕੰਮ ਕਰਨ ਦਾ ਕੋਈ ਨਿਰਧਾਰਤ ਸਮਾਂ ਨਹੀਂ ਸੀ ਅਤੇ ਉਹ ਆਪਣਾ ਕੁਝ ਸਮਾਂ ਪੜ੍ਹਨ,ਲਿਖਣ ਅਤੇ ਡਰਾਇੰਗ ਲਈ ਸਮਰਪਿਤ ਕਰ ਸਕਦੀ ਸੀ। ਉਸਦੀਆਂ ਪਹਿਲੀਆਂ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ, ਜਦੋਂ ਉਹ 17-18 ਸਾਲਾਂ ਦੀ ਸੀ ਜੋ ਮਾਲਈ ਮਾਲੇਰ ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਜਨਵਰੀ 2019 ਤੱਕ ਅਰੁਲਾਨੰਦਮ ਨੇ ਆਪਣੀਆਂ ਕਵਿਤਾਵਾਂ ਦੇ ਤਿੰਨ ਪ੍ਰਕਾਸ਼ਿਤ ਸੰਗੀਤ ਅਤੇ 25 ਲਘੂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਹਨ।
ਚੁਣੀਂਦਾ ਕਾਰਜ
ਸੋਧੋ- Irunmaiyilirunthu (From Darkness)
- Paravaikal Purakkanitha Nagaram (The City Deserted by Birds)
- Thoduvanamattra Kadal (The Horizonless Ocean)
ਹਵਾਲੇ
ਸੋਧੋ- ↑ 1.0 1.1 Srilata, K.; Rangarajan, Swarnalatha (4 January 2019). "We have become incapable of holding the trust of birds, says this 'green' writer". Scroll.in (in ਅੰਗਰੇਜ਼ੀ (ਅਮਰੀਕੀ)). Retrieved 2020-11-18.
- ↑ Sriram, Abhirami Girija (30 August 2019). "Mapping herstories". Frontline (in ਅੰਗਰੇਜ਼ੀ). Retrieved 2020-11-18.
- ↑ Akila (23 December 2017). "நவீன கவிதைகளில் பெண்ணியம்". Keetru (in ਤਮਿਲ). Retrieved 2020-11-18.
- ↑ 4.0 4.1 Velayuthan, Kasu (31 August 2019). "எலெக்ட்ரிகல் கடையில் இலக்கியப் பெண்மணி!". Hindu Tamil Thisai (in ਤਮਿਲ). Retrieved 2020-11-18.
- ↑ Mangai, A. (2019-06-22). "Lifescapes — Interviews with Contemporary Women Writers from Tamil Nadu: Giving voice to silences". The Hindu (in Indian English). ISSN 0971-751X. Retrieved 2020-11-18.