ਦੁਫਾੜ ਮਾਨਸਿਕਤਾ

ਮਾਨਸਿਕ ਵਿਗਾੜ ਦੀ ਇੱਕ ਕਿਸਮ
(ਸਕੀਟਸੋਫ਼ਰੀਨੀਆ ਤੋਂ ਮੋੜਿਆ ਗਿਆ)

ਦੁਫਾੜ ਮਾਨਸਿਕਤਾ ਜਾਂ ਸਕੀਜ਼ੋਫ਼ਰੇਨੀਆ (English: Schizophrenia; /ˌskɪts[invalid input: 'ɵ']ˈfrɛniə/ ਜਾਂ /ˌskɪts[invalid input: 'ɵ']ˈfrniə/) ਇੱਕ ਮਾਨਸਿਕ ਰੋਗ ਹੈ ਜਿਸ ਵਿੱਚ ਮਰੀਜ਼ ਦਾ ਸਮਾਜੀ ਸੁਭਾਅ ਕਸੂਤਾ ਹੋ ਜਾਂਦਾ ਹੈ ਅਤੇ ਉਹਨੂੰ ਅਸਲੀਅਤ ਦੀ ਪਛਾਣ ਕਰਨ ਵਿੱਚ ਔਖਿਆਈ ਹੁੰਦੀ ਹੈ। ਇਹਦੇ ਆਮ ਲੱਛਣ ਗ਼ਲਤ ਖ਼ਿਆਲ, ਵਹਿਮ-ਭਰਮ, ਡੌਰ-ਭੌਰਤਾ, ਦਾਗ਼ੀ ਸੋਚ-ਵਿਚਾਰ, ਅਵਾਜ਼ੀ ਧੋਖੇ (ਅਵਾਜ਼ਾਂ ਸੁਣਨੀਆਂ), ਘਟਿਆ ਹੋਇਆ ਸਮਾਜੀ ਰੁਝੇਵਾਂ ਅਤੇ ਵਲਵਲਿਆਂ ਦਾ ਵਿਖਾਵਾ ਅਤੇ ਆਲਸ/ਬੇਕਾਰੀ ਹਨ। ਇਹਦੀ ਪਛਾਣ ਵੇਖੇ ਗਏ ਵਤੀਰੇ ਅਤੇ ਮਰੀਜ਼ ਵੱਲੋਂ ਤਜਰਬਿਆਂ ਦੀ ਦਿੱਤੀ ਗਈ ਇਤਲਾਹ ਦੇ ਅਧਾਰ ਉੱਤੇ ਹੁੰਦੀ ਹੈ।

ਦੁਫਾੜ ਮਾਨਸਿਕਤਾ
ਵਰਗੀਕਰਨ ਅਤੇ ਬਾਹਰਲੇ ਸਰੋਤ
ਦੁਫਾੜ ਮਾਨਸਿਕਤਾ ਦੇ ਮਰੀਜ਼ ਵੱਲੋਂ ਕੱਢਿਆ ਹੋਇਆ ਕੱਪੜਾ
ਆਈ.ਸੀ.ਡੀ. (ICD)-10F20
ਆਈ.ਸੀ.ਡੀ. (ICD)-9295
ਓ.ਐਮ.ਆਈ. ਐਮ. (OMIM)181500
ਰੋਗ ਡੇਟਾਬੇਸ (DiseasesDB)11890
ਮੈੱਡਲਾਈਨ ਪਲੱਸ (MedlinePlus)000928
ਈ-ਮੈਡੀਸਨ (eMedicine)med/2072 emerg/520
MeSHF03.700.750

ਬਾਹਰਲੇ ਜੋੜ

ਸੋਧੋ