ਸਕੁਇਡ ਗੇਮ
ਸਕੁਇਡ ਗੇਮ ਇੱਕ ਦੱਖਣੀ ਕੋਰੀਅਨ ਡਰਾਮਾ ਟੀਵੀ ਲੜ੍ਹੀ ਹੈ ਜਿਸ ਨੂੰ ਹਵਾਂਗ ਡੋਂਗ-ਹਯੂਕ ਨੇ ਨੈੱਟਫਲਿਕਸ ਲਈ ਬਣਾਇਆ ਹੈ। ਇਸ ਲੜ੍ਹੀ ਵਿੱਚ 456 ਖਿਡਾਰੀ ਹੁੰਦੇ ਹਨ, ਜਿਹਨਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਚੁੱਕਿਆ ਗਿਆ ਹੁੰਦਾ ਹੈ ਪਰ ਉਨ੍ਹਾਂ ਵਿੱਚ ਹਰ ਇੱਕ ਬਹੁਤ ਜ਼ਿਆਦਾ ਕਰਜ਼ੇ ਥੱਲੇ ਦੱਬਿਆ ਹੋਇਆ ਹੁੰਦਾ ਹੈ। ਖਿਡਾਰੀ ਇਸ ਲੜ੍ਹੀ ਵਿੱਚ ਕਈ ਤਰ੍ਹਾਂ ਦੀਆਂ ਨਿਆਣਿਆਂ ਵਾਲੀਆਂ ਵੱਖ-ਵੱਖ ਖੇਡਾਂ ਖੇਡਦੇ ਹਨ ਤਾਂ ਕਿ ਉਹ 45.6 ਬਿਲੀਅਨ ਵੌਨ ਦਾ ਇਨਾਮ ਜਿੱਤ ਸਕਣ, ਪਰ ਜੇ ਕੋਈ ਹਾਰ ਜਾਵੇ ਤਾਂ ਉਸਦਾ ਨਤੀਜਾ ਮੌਤ ਹੁੰਦਾ ਹੈ। ਲੜ੍ਹੀ ਦਾ ਨਾਮ ਇੱਕ ਇਸ ਹੀ ਨਾਮ ਦੀ ਨਿਆਣਿਆਂ ਵਾਲੀ ਕੋਰੀਅਨ ਖੇਡ 'ਤੇ ਰੱਖਿਆ ਗਿਆ ਹੈ। ਲੜ੍ਹੀ ਵਿੱਚ ਲੀ ਜੰਗ-ਜਾਏ, ਪਾਰਕ ਹਾਏ-ਸੂ, ਵੀ ਹਾ-ਜੂੰ, ਜੰਗ ਹੋ-ਯਿਓਂ, ਓ ਯਿਔਂਗ-ਸੂ, ਹਿਓ ਸੰਗ-ਤਾਏ, ਅਨੁਪਮ ਤ੍ਰਿਪਾਠੀ, ਅਤੇ ਕਿਮ ਜੂ-ਰਯੋਂਗ।
ਸਕੁਇਡ ਗੇਮ 17 ਸਤੰਬਰ, 2021 ਨੂੰ ਨੈੱਟਫਲਿਕਸ ਤੇ ਜਾਰੀ ਹੋਇਆ ਅਤੇ ਇਸ ਨੂੰ ਬਥੇਰੇ ਲੋਕਾਂ ਨੇ ਕੌਮਾਂਤਰੀ ਪੱਧਰ ਤੱਕ ਪਸੰਦ ਕੀਤਾ। ਜਾਰੀ ਹੋਣ ਦੇ ਪਹਿਲੇ ਚਾਰ ਹਫ਼ਤਿਆਂ ਵਿੱਚ ਇਸ ਲੜ੍ਹੀ ਨੇ 142 ਮਿਲੀਅਨ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਇਹ ਲੜ੍ਹੀ ਨੈੱਟਫਲਿਕਸ ਦੀ ਅੱਜ ਤਾਈਂ ਦੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਲੜ੍ਹੀ ਹੈ।
ਸਾਰ
ਸੋਧੋਸਿਓਂਗ ਗੀ-ਹੁਨ, ਇੱਕ ਤਲਾਕਸ਼ੁਦਾ ਪਿਓ ਅਤੇ ਕਰਜ਼ਾਈ ਜੁਆਰੀ ਜੋ ਕਿ ਆਪਣੇ ਬਜ਼ੁਰਗ ਬੇਬੇ ਨਾਲ ਰਹਿੰਦਾ ਹੈ, ਉਸ ਨੂੰ ਬਹੁਤ ਵੱਡਾ ਰਕਮੀ ਇਨਾਂਮ ਜਿੱਤਣ ਲਈ ਸੱਦਾ ਮਿਲਦਾ ਹੈ ਜਿਸ ਲਈ ਉਸ ਨੂੰ ਕਈ ਨਿਆਣਿਆਂ ਵਾਲੀਆਂ ਖੇਡਾਂ ਖੇਡਣੀਆਂ ਪੈਣਗੀਆਂ। ਸੱਦੇ ਨੂੰ ਮਨਜ਼ੂਰ ਕਰਦੇ ਹੋਏ, ਉਸ ਨੂੰ ਇੱਕ ਅਗਿਆਤ ਥਾਂ ਤੇ ਲੈਜਾਇਆ ਜਾਂਦਾ ਹੈ ਜਿੱਥੇ ਉਸ ਨੂੰ ਆਪਣੇ ਤੋਂ ਇਲਾਵਾ 455 ਹੋਰ ਖਿਡਾਰੀ ਮਿਲਦੇ ਹਨ ਜੋ ਕਿ ਬਹੁਤ ਜ਼ਿਆਦਾ ਕਰਜ਼ਾਈ ਹਨ। ਖਿਡਾਰੀਆਂ ਨੂੰ ਹਰੇ ਰੰਗ ਦੇ ਟਰੈਕਸੂਟ ਪੁਆਏ ਜਾਂਦੇ ਹਨ ਅਤੇ ਉਹਨਾਂ ਉੱਤੇ ਪਹਿਰੇਦਾਰਾਂ ਵਲੋਂ ਹਰ ਵੇਲੇ ਨਿਗਾਹ ਰੱਖੀ ਜਾਂਦੀ ਹੈ ਜਿਨ੍ਹਾਂ ਨੇ ਗੁਲਾਬੀ ਜੰਪਸੂਟ ਪਾਇਆ ਹੁੰਦਾ ਹੈ, ਅਤੇ ਸਾਰੀਆਂ ਖੇਡਾਂ ਉੱਤੇ ਫਰੰਟ ਮੈਨ ਵਲੋਂ ਨਿਗਾਹ ਰੱਖੀ ਜਾਂਦੀ ਹੈ, ਜੋ ਕਿ ਕਾਲਾ ਮਖੌਟਾ ਅਤੇ ਕਾਲੀ ਵਰਦੀ ਪਾਉਂਦਾ ਹੈ। ਖਿਡਾਰੀਆਂ ਨੂੰ ਕੁੱਝ ਚਿਰ ਬਾਅਦ ਪਤਾ ਲੱਗਦਾ ਹੈ ਕਿ ਕੋਈ ਖੇਡ ਹਾਰਨ ਦਾ ਨਤੀਜਾ ਮੌਤ ਹੈ, ਅਤੇ ਹਰ ਇੱਕ ਮੌਤ ਨਾਲ ਜਿੱਤਣਯੋਗ 45.6 ਬਿਲੀਅਨ ਵੌਨ ਦੇ ਇਨਾਮ ਵਿੱਚ 100 ਮਿਲੀਅਨ ਵੌਨ ਜੁੜਦਾ ਜਾਂਦਾ ਹੈ। ਗੀ-ਹੁਨ ਹੋਰਨਾਂ ਖਿਡਾਰੀਆਂ ਨਾਲ ਰਲ਼ ਜਾਂਦਾ ਹੈ, ਜਿਸ ਵਿੱਚ ਉਸ ਦਾ ਬਚਪਨ ਦਾ ਆੜੀ ਚੋ ਸਾਂਗ-ਵੂ ਵੀ ਹੁੰਦਾ ਹੈ, ਤਾਂ ਕਿ ਉਹ ਖੇਡਾਂ ਸਰੀਰਕ ਅਤੇ ਮਾਨਸਿਕ ਅੜਿੱਕਿਆਂ ਤੋਂ ਬਚ ਸਕੇ।
ਅਦਾਕਾਰ ਅਤੇ ਕਿਰਦਾਰ
ਸੋਧੋਮੁੱਖ ਕਿਰਦਾਰ
ਸੋਧੋਬ੍ਰੈਕਟਾਂ ਵਿੱਚ ਦਿੱਤੇ ਗਏ ਨੰਬਰ, ਕਿਰਦਾਰ ਨੂੰ ਸਕੁਇਡ ਗੇਮ ਵਿੱਚ ਦਿੱਤਾ ਗਿਆ ਨੰਬਰ ਹੈ।
• ਲੀ ਜੰਗ-ਜੈ: ਸਿਓਂਗ ਗੀ-ਹੁਨ (456), ਇੱਕ ਤਲਾਕਸ਼ੁਦਾ ਵਿਅਕਤੀ ਹੈ ਜਿਸ ਨੂੰ ਜੂਏ ਦੀ ਤੋੜ ਲੱਗੀ ਹੋਈ ਹੈ। ਉਹ ਆਪਣੀ ਬੇਬੇ ਨਾਲ਼ ਰਹਿੰਦਾ ਹੈ ਅਤੇ ਆਪਣੀ ਧੀ ਦੀ ਵਿੱਤੀ ਸਹਾਇਤਾ ਕਰਨ ਵਿੱਚ ਔਖ ਮਹਿਸੂਸ ਕਰਦਾ ਹੈ। ਉਸਦਾ ਖੇਡ ਵਿੱਚ ਹਿੱਸਾ ਲੈਣ ਦਾ ਕਾਰਣ ਇਹ ਹੈ ਕਿ ਉਹ ਆਪਣੇ ਸਾਰੇ ਕਰਜ਼ੇ ਲਾਹੁਣਾ ਚਾਹੁੰਦਾ ਹੈ ਤਾਂ ਕਿ ਉਹ ਇਹ ਸਾਬਤ ਕਰ ਲਕੇ ਕਿ ਉਹ ਵਿੱਤੀ ਤੌਰ ਤੇ ਟਿਕਾਊ ਹੈ ਅਤੇ ਉਹ ਆਪਣੀ ਧੀ ਦਾ ਜੁੰਮਾ ਲੈਅ ਸਕਦਾ ਹੈ, ਜਿਹੜੀ ਕਿ ਆਪਣੀ ਮਾਂ ਅਤੇ ਮਤੇਏ ਬਾਪੂ ਨਾਲ ਅਮਰੀਕਾ ਜਾਣ ਵਾਲੀ ਹੁੰਦੀ ਹੈ।
• ਪਾਰਕ ਹੈ-ਸੂ: ਚੋ ਸਾਂਗ-ਵੂ (218), ਇੱਕ ਸੁਰੱਖਿਆ ਕੰਪਨੀ ਵਿੱਚ ਨਿਵੇਸ਼ਕਰਤਾ ਟੀਮ ਦਾ ਸਾਬਕਾ ਪ੍ਰਧਾਨ। ਇਹ ਗੀ-ਹੁਨ ਦਾ ਛੋਟੇ ਹੁੰਦੇ ਜਮਾਤੀ ਸੀ, ਅਤੇ ਸਿਓਲ ਕੌਮੀ ਯੁਨੀਵਰਸਟੀ ਵਿੱਚ ਪੜ੍ਹਿਆ ਹੈ। ਸਾਂਗ-ਵੂ ਦੇ ਪਿੱਛੇ ਪੁਲਿਸ ਪਈ ਹੁੰਦੀ ਹੈ ਕਿਉਂਕਿ ਉਸ ਨੇ ਆਪਣੇ ਗਾਹਕਾਂ ਦੇ ਪੈਸੇ ਮਾਰੇ ਹੁੰਦੇ ਹਨ।
• ਵੀ ਹਾ-ਜੂਨ: ਹਵਾਂਗ ਜੁਨ-ਹੋ, ਇੱਕ ਪੁਲਿਸ ਅਫਸਰ ਜੋ ਕਿ ਗੈਰ ਤਰੀਕਿਆਂ ਨਾਲ ਖੇਡ ਵਿੱਚ ਵੜ ਜਾਂਦਾ ਹੈ ਤਾਂ ਕਿ ਉਹ ਆਪਣੇ ਗਵਾਚੇ ਹੋਏ ਭਰਾ ਨੂੰ ਲੱਭ ਸਕੇ।
• ਜੰਗ ਹੋ-ਯਿਓਨ: ਕਾਂਗ ਸੈ-ਬਿਯੋਕ (067), ਇੱਕ ਉੱਤਰੀ ਕੋਰੀਅਨ ਕੁੜੀ ਹੈ। ਉਹ ਖੇਡ ਵਿੱਚ ਹਿੱਸਾ ਇਸ ਲਈ ਲੈਂਦੀ ਹੈ ਤਾਂ ਕਿ ਉਹ ਇੱਕ ਬਰੋਕਰ ਦਾ ਇੰਤਜ਼ਾਮ ਕਰ ਸਕੇ ਤਾਂ ਕਿ ਉਹ ਆਪਣੇ ਮਾਂ-ਪਿਓ ਨੂੰ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਲਿਆ ਸਕੇ।
• ਓ ਯਿਔਂਗ-ਸੁ: ਓਹ ਇਲ-ਨਾਮ (001), ਇੱਕ ਸਿਆਣੀ ਉਮਰ ਦਾ ਵਿਅਕਤੀ ਜੋ ਕਿ ਦਿਮਾਗੀ ਟਿਊਮਰ ਦਾ ਰੋਗੀ ਹੈ, ਉਸਦੇ ਖੇਡਣ ਦਾ ਕਾਰਣ ਇਹ ਹੈ ਕਿ ਉਹ ਬਿਨਾਂ ਖੇਡੇ ਬਾਹਰਲੀ ਦੁਨੀਆ ਵਿੱਚ ਮਰਨਾਂ ਨਹੀਂ ਚਾਹੁੰਦਾ।
• ਹਿਓ ਸੰਗ-ਤਾਏ: ਜਾਂਗ ਡਿਓਕ-ਸੁ (101), ਇੱਕ ਵੈਲੀ ਹੈ ਜਿਸ ਦਾ ਖੇਡ ਖੇਡਣ ਦਾ ਕਾਰਣ ਇਹ ਹੈ ਕਿ ਉਹ ਜੂਏ ਵਿੱਚ ਹਾਰਿਆ ਪੈਸਾ ਵਾਪਸ ਦੇਣਾ ਚਾਹੁੰਦਾ ਹੈ।
• ਅਨੁਪਮ ਤ੍ਰਿਪਾਠੀ: ਅਬਦੁਲ ਅਲੀ (199), ਪਾਕਿਸਤਾਨ ਤੋਂ ਇੱਕ ਪਰਵਾਸੀ ਮਜ਼ਦੂਰ, ਆਪਣੇ ਟੱਬਰ ਦਾ ਖਰਚਾ ਚੁੱਕਣ ਵਾਸਤੇ ਉਹ ਖੇਡ ਵਿੱਚ ਹਿੱਸਾ ਲੈਂਦਾ ਹੈ ਕਿਉਂਕਿ ਜਿੱਥੇ ਉਹ ਕੰਮ ਕਰਦਾ ਹੈ ਉੱਥੇ ਦੇ ਮਾਲਕ ਨੇ ਉਸਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦੇ ਰਿਹਾ।
• ਕਿਮ ਜੂ-ਰਯੋਂਗ: ਹਾਨ ਮੀ-ਨਯੋ (212), ਇੱਕ ਖੱਪ ਪਾਉਣ ਅਤੇ ਹੇਰਾ-ਫੇਰੀ ਕਰਨ ਵਾਲੀ ਔਰਤ। ਉਸਦਾ ਖੇਡ ਵਿੱਚ ਹਿੱਸਾ ਲੈਣ ਦਾ ਕਾਰਣ ਦੱਸਿਆ ਨਹੀਂ ਜਾਂਦਾ, ਪਰ ਉਹ ਇਸ ਗੱਲ ਦੀ ਫੁਕਰੀ ਜ਼ਰੂਰੀ ਮਾਰਦੀ ਰਹਿੰਦੀ ਕਿ ਉਸ ਉੱਤੇ ਫਰੇਬੀ ਕਾਰਣ ਪੰਜ ਮਾਮਲੇ ਦਰਜ ਹਨ ਜੋ ਕਿ ਇਸ਼ਾਰਾ ਕਰਦਾ ਹੈ ਕਿ ਉਹ ਇੱਕ ਠੱਗ ਕਿਸਮ ਦੀ ਔਰਤ ਹੈ।
ਛੋਟੇ ਕਿਰਦਾਰ
ਸੋਧੋ• ਯੂ ਸੰਗ-ਜੂ: ਬਿਯੋਂਗ-ਗੀ (111), ਇੱਕ ਡਾਕਟਰ ਜੋ ਕਿ ਖੁਫੀਆ ਤੌਰ ਤੇ ਕੁੱਝ ਭਰਿਸ਼ਟ ਪਹਿਰੇਦਾਰਾਂ ਨਾਲ਼ ਰਲ਼ ਕੇ ਮਰੇ ਹੋਏ ਖਿਡਾਰੀਆਂ ਦੇ ਅੰਗ ਵੇਚਣ ਦਾ ਕੰਮ ਕਰਦਾ ਹੈ ਤਾਂ ਕਿ ਉਹ ਉਸਨੂੰ ਆਉਣ ਵਾਲੀਆਂ ਖੇਡਾਂ ਬਾਰੇ ਪਹਿਲਾਂ ਜਾਣਕਾਰੀ ਦੇ ਦੇਣ।
• ਲੀ ਯੂ-ਮੀ: ਜੀ ਯਿਓਂਗ (240), ਇੱਕ ਮੁਟਿਆਰ ਜੋ ਕਿ ਆਪਣੇ ਬਦਸਲੂਕ ਪਿਓ ਦਾ ਕਤਲ ਕਰਨ ਤੋਂ ਬਾਅਦ ਹੁਣੇ-ਹੁਣੇ ਹਵਾਲਾਤ ਵਿੱਚੋਂ ਬਾਹਰ ਆਈ ਹੈ।
• ਕਿਮ ਸਿ-ਹਯੁਨ: ਖਿਡਾਰੀ 244, ਇੱਕ ਪਾਦਰੀ।
• ਲੀ ਸਾਂਗ-ਹੀ: ਖਿਡਾਰੀ 017, ਇੱਕ ਸ਼ੀਸ਼ਾ-ਘਾੜਤ ਜਿਸ ਨੂੰ 30 ਵਰ੍ਹਿਆਂ ਤੋਂ ਵੱਧ ਦਾ ਤਜ਼ਰਬਾ ਹੈ
• ਕਿਮ ਯੁਨ-ਤੈ: ਖਿਡਾਰੀ 069, ਇੱਕ ਖਿਡਾਰੀ ਜੋ ਕਿ ਆਪਣੀ ਘਰਵਾਲੀ (ਖਿਡਾਰੀ 070) ਨਾਲ ਖੇਡ ਵਿੱਚ ਹਿੱਸਾ ਲੈਂਦਾ ਹੈ।
• ਲੀ ਜਿ-ਹਾ: ਖਿਡਾਰੀ 070, ਇੱਕ ਖਿਡਾਰਣ ਜੋ ਕਿ ਆਪਣੇ ਘਰਵਾਲੇ (ਖਿਡਾਰੀ 069) ਨਾਲ ਖੇਡ ਵਿੱਚ ਹਿੱਸਾ ਲਿਆ ਹੈ।
• ਕਵਾਕ ਜਾ-ਹਯੋਂਗ: ਖਿਡਾਰੀ 278, ਇੱਕ ਖਿਡਾਰੀ ਜੋ ਡਿਓਕ ਸੁ ਦੇ ਟੋਲੇ ਵਿੱਚ ਸ਼ਾਮਲ ਹੋ ਜਾਂਦਾ ਹੈ।
• ਕ੍ਰਿਸਟਿਆਨ ਲਾਗਾਹਿਟ: ਖਿਡਾਰੀ 276, ਇੱਕ ਖਿਡਾਰੀ ਜੋ ਰੱਸਾਕਸ਼ੀ ਦੇ ਮੁਕਾਬਲੇ ਵਿੱਚ ਸਿਓਂਗ ਗੀ-ਹੁਨ ਦੀ ਟੀਮ ਵਿੱਚ ਸ਼ਾਮਲ ਹੋ ਜਾਂਦਾ ਹੈ।
• ਕਿਮ ਯੋਂਗ-ਓਕ: ਗੀ-ਹੁਨ ਦੀ ਬੇਬੇ।
• ਚੋ ਆਹ-ਇਨ: ਸਿਓਂਗ ਗਾ-ਯਿਓਂਗ, ਗੀ-ਹੁਨ ਦੀ ਧੀ।
• ਕਾਂਗ ਮਾਲ-ਗਿਉਮ: ਗੀ-ਹੁਨ ਦੀ ਸਾਬਕਾ ਪਤਨੀ ਅਤੇ ਗਾ-ਯਿਓਂਗ ਦੀ ਬੇਬੇ।
• ਪਾਰਕ ਹੈ-ਜਿਨ: ਸਾਂਗ-ਵੂ ਦੀ ਬੇਬੇ।
• ਪਾਰਕ ਸੀ-ਵਾਨ: ਕਾਂਗ ਚਿਓਲ, ਸੈ-ਬਿਯੋਕ ਦਾ ਛੋਟਾ ਵੀਰ।
ਹੋਰ ਕਿਰਦਾਰ
ਸੋਧੋ• ਗੌਂਗ ਯੂ: ਇੱਕ ਵਿਅਕਤੀ ਜੋ ਖੇਡ ਲਈ ਨਵੇਂ ਖਿਡਾਰੀ ਭਰਤੀ ਕਰਦਾ ਹੈ।
• ਲੀ ਬਿਯੁੰਗ-ਹੁਨ: ਫਰੰਟ ਮੈਨ / ਹਵਾਂਗ ਇਨ-ਹੋ, ਜੁਨ-ਹੋ ਦਾ ਗਵਾਚਿਆ ਹੋਇਆ ਭਰਾ।
• ਲੀ ਜੰਗ-ਜੁਨ: ਪਹਿਰੇਦਾਰ
• ਜ੍ਹੌਨ ਡੀ ਮਾਈਕਲ: ਵੀ.ਆਈ.ਪੀ #1
• ਡੇਨੀਅਲ ਸੀ ਕੈਨੇਡੀ: ਵੀ.ਆਈ.ਪੀ #2
• ਜੈੱਫ਼ਰੀ ਗਿਉਲਿਆਨੋ: ਵੀ.ਆਈ.ਪੀ #4
ਐਪੀਸੋਡ
ਸੋਧੋਦੁਹਰੇ ਕਾਮਿਆਂ ਵਿੱਚ ਲਿਖੇ ਗਏ ਨਾਂਮ ਅੰਗਰੇਜ਼ੀ ਨਾਂਮ ਹਨ ਅਤੇ ਬ੍ਰੈਕਟਾਂ ਵਿੱਚ ਲਿਖੇ ਗਏ ਨਾਂਮ ਐਪੀਸੋਡਾਂ ਦੇ ਅਸਲੀ ਕੋਰੀਅਨ ਨਾਂਮ ਹਨ।
1. "ਰੈੱਡ ਲਾਈਟ, ਗ੍ਰੀਨ ਲਾਈਟ" (ਮੁਗੁੰਗਹਵਾ ਕੋਚ-ਈ ਪਿਦੇਓਨ ਨਾਲ)
2. "ਹੈੱਲ" (ਜੀ-ਓਕ)
3. "ਦ ਮੈਨ ਵਿਦ ਦ ਅੰਬ੍ਰੇਲਾ" (ਉਸਾਨ-ਇਉਲ ਸਿਓਨ ਨੰਮਜਾ)
4. "ਸਟਿੱਕ ਟੂ ਦ ਟੀਮ" (ਜੌਲੀਯਿਓਦੋ ਪਿਯੌਂਮਿਓਕਗੀ)
5. "ਏ ਫੇਅਰ ਵਰਲਡ" (ਪਿਯੌਂਡਿਉਂਗ-ਹਾਨ ਸੇਸਾਂਗ)
6. "ਗਾਂਬੂ" (ਕਾਂਬੂ)
7. "ਵੀਆਈਪੀਜ਼"
8. "ਫਰੰਟ ਮੈਨ" (ਪਿਉਲੋਂਟੇਉ ਮਿਏਨ)
9. "ਵੰਨ ਲੱਕੀ ਡੇ" (ਉਨਸੁ ਜੋਇਉਨ ਨਾਲ)