ਸਕੂਲ ਮੈਗਜ਼ੀਨ
ਸਕੂਲ ਮੈਗਜ਼ੀਨ ਸਕੂਲ ਪੱਧਰ ਤੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਮਦਦ ਨਾਲ ਛਾਪਿਆ ਜਾਂਦਾ ਮੈਗਜ਼ੀਨ ਜਾਂ ਰਸਾਲਾ ਹੁੰਦਾ ਹੈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਮੌਲਿਕ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਹ ਬਹੁਭਾਸ਼ਾਈ ਵੀ ਹੋ ਸਕਦਾ ਹੈ। ਹਰ ਬੱਚੇ ਦੇ ਮਨ ਅੰਦਰ ਬਹੁਤ ਛੁਪੀਆਂ ਹੋਈਆਂ ਰੁਚੀਆਂ, ਖਿਆਲ, ਵਲਵਲੇ ਆਦਿ ਹੁੰਦੇ ਹਨ ਜੋ ਉਸ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਸਹਾਈ ਹੋ ਸਕਦੇ ਹਨ, ਜੇ ਇਨ੍ਹਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਸਹੀ ਸੇਧ ਦਿੱਤੀ ਜਾਵੇ। ਇਸ ਕਾਰਜ ਲਈ ਸਕੂਲ ਮੈਗਜ਼ੀਨ ਦਾ ਮਹੱਤਵਪੂਰਨ ਰੋਲ ਹੈ।[1]