ਸਕੇਸਰ (ur, Sakesar) ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਮਧ ਭਾਗ ਵਿੱਚ ਸੂਨ ਵਾਦੀ ਦੀ ਨੋਕ ਉੱਤੇ ਸਥਿਤ ਇੱਕ 1522 ਮੀਟਰ ਉੱਚਾ ਇੱਕ ਪਹਾੜ ਹੈ। ਇਹ ਲੂਣ ਕੋਹ ਪਰਬਤ ਮਾਲਾ ਦਾ ਸਭ ਤੋਂ ਉੱਚਾ ਪਹਾੜ ਵੀ ਹੈ। ਕਿਉਂਕਿ ਇਹ ਆਸਪਾਸ ਦੇ ਸਾਰੇ ਇਲਾਕਿਆਂ ਨਾਲੋਂ ਉੱਚਾ ਹੈ ਇਸ ਲਈ ਇੱਥੇ ਪਾਕਿਸਤਾਨ ਟੈਲੀਵਿਜਨ ਨੇ ਇੱਕ ਪ੍ਰਸਾਰਣ ਖੰਭਾ ਲਗਾਇਆ ਹੋਇਆ ਹੈ ਅਤੇ 1950ਵਿਆਂ ਦੇ ਅਖੀਰ ਵਿੱਚ ਪਾਕਿਸਤਾਨੀ ਹਵਾਈ ਫੌਜ ਨੇ ਵੀ ਆਉਂਦੇ-ਜਾਂਦੇ ਜਹਾਜ਼ਾਂ ਉੱਤੇ ਨਿਗਰਾਨੀ ਰੱਖਣ ਲਈ ਇੱਥੇ ਇੱਕ ਰੇਡਾਰ ਲਗਾਇਆ ਸੀ। ਇੱਥੇ ਗਰਮੀਆਂ ਵਿੱਚ ਮੌਸਮ ਅੱਛਾ ਹੋਣ ਦੀ ਵਜ੍ਹਾ ਨਾਲ ਗੁਜ਼ਰੇ ਦਿਨਾਂ ਵਿੱਚ ਤਿੰਨ ਜ਼ਿਲ੍ਹਿਆਂ - ਅਟਕ (ਜਿਸਨੂੰ ਤਦ ਕੈਮਲਪੁਰ ਕਹਿੰਦੇ ਸਨ), ਮੀਆਂਵਾਲੀ ਅਤੇ ਸਰਗੋਧਾ - ਦੇ ਸਹਾਇਕ ਕਮਿਸ਼ਨਰ ਇਸਨੂੰ ਆਪਣਾ ਗਰਮੀਆਂ ਦਾ ਦਫ਼ਤਰ ਬਣਾਉਂਦੇ ਸਨ।

ਇਨ੍ਹਾਂ ਨੂੰ ਵੀ ਵੇਖੋ

ਸੋਧੋ