ਸਟਰਿੰਗ ਬ੍ਰਹਿਮੰਡ ਵਿਗਿਆਨ
ਸਟਰਿੰਗ ਬ੍ਰਹਿਮੰਡ ਵਿਗਿਆਨ ਤੁਲਨਾਤਮਿਕ ਤੌਰ ਤੇ ਇੱਕ ਨਵਾਂ ਖੇਤਰ ਹੈ ਜੋ ਪਹਿਲੇ ਬ੍ਰਹਿਮੰਡ ਵਿਗਿਆਨ ਦੇ ਸਵਾਲਾਂ ਨੂੰ ਹੱਲ ਕਰਨ ਲਈ ਸਟਰਿੰਗ ਥਿਊਰੀ ਦੀਆਂ ਸਮੀਕਰਨਾਂ ਨੂੰ ਦਾ ਉਪਯੋਗ ਕਰਦਾ ਹੈ। ਅਧਿਐਨ ਦਾ ਇੱਕ ਸਬੰਧਤ ਖੇਤਰ ਬਰੇਨ ਬ੍ਰਹਿਮੰਡ ਵਿਗਿਆਨ ਹੈ।
ਇਸ ਪਹੁੰਚ ਨੂੰ ਪਿਛਲੀਆਂ ਤਰੀਕਾਂ ਵਿੱਚ ਗੈਬਰੀਲੇ ਵੈਨੇਜ਼ੀਆਨੋ ਦੇ ਇੱਕ ਪੇਪਰ ਤੱਕ ਲਿਜਾਇਆ ਜਾ ਸਕਦਾ ਹੈ ਜੋ ਦਿਖਾਉਂਦਾ ਹੈ ਕਿ ਕਿਵੇਂ ਇੱਕ ਇਨਫਲੇਸ਼ਨਰੀ ਬ੍ਰਹਿਮੰਡੀ ਮਾਡਲ ਸਟਰਿੰਗ ਥਿਊਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੂਰਵ ਬਿੱਗ-ਬੈਂਗ ਕਥਾ ਦਾ ਵਿਵਰਣ ਕਰਨ ਲਈ ਇੱਕ ਰਸਤਾ ਖੁੱਲ ਰਿਹਾ ਹੈ।
ਅੱਜਕੱਲ ਦੀ ਸਮਝ ਮੁਤਾਬਕ ਸਟਰਿੰਗ ਥਿਊਰੀ ਵਿਸ਼ਾਲ ਪੱਧਰ ਤੇ ਬ੍ਰਹਿਮੰਡ ਦੀ ਬਣਤਰ ਬਾਰੇ ਅਨੁਮਾਨਾਂ ਦੀ ਲੜੀ ਬਣਾਉਂਦੀ ਹੈ। ਸਟਰਿੰਗ ਥਿਊਰੀ ਵਿੱਚ ਕਈ ਹਾਲਤਾਂ ਵਿੱਚ ਵਿਸ਼ਾਲ ਪੌਜੇਟਿਵ ਵੈਕੱਮ ਊਰਜਾ (ਵਾਸਤਵਿਕ ਕਣਾਂ ਦੇ ਜੋੜਿਆਂ ਦੇ ਜੁੜ ਕੇ ਟੁੱਟਣ ਨਾਲ ਪੈਦਾ ਹੋਈ ਊਰਜਾ) ਹੈ। ਬ੍ਰਹਿਮੰਡ ਦੇ ਅਜਿਹੀ ਅਵਸਥਾ ਵਾਲੇ ਖੇਤਰ ਚਿਰਸਥਾਈ ਫੈਲਾਓ ਨਾਮਕ ਕ੍ਰਿਆ ਨਾਲ ਤੇਜੀ ਨਾਲ ਫੈਲਦੇ ਹਨ। ਇਵੇਂ ਹੀ, ਥਿਊਰੀ ਅਨੁਮਾਨ ਲਗਾਉਂਦੀ ਹੈ ਕਿ ਬ੍ਰਹਿਮੰਡ ਦਾ ਜਿਆਦਾਤਰ ਹਿੱਸਾ ਤੇਜੀ ਨਾਲ ਫੈਲ ਰਿਹਾ ਹੈ। ਫੇਰ ਵੀ, ਇਹ ਫੈਲ ਰਹੀਆਂ ਅਵਸਥਾਵਾਂ ਸਥਾਈ ਨਹੀਂ ਹਨ, ਅਤੇ ਨੀਵੀਂ ਵੈਕੱਮ ਊਰਜਾ ਦੇ ਬੁਲਬੁਲਿਆਂ ਦੀ ਨਿਊਕਲੀਏਸ਼ਨ ਰਾਹੀਂ ਲੀਕ ਹੋ ਸਕਦੀ ਹੈ। ਕਿਉਂਕਿ ਬ੍ਰਹਿਮੰਡ ਦਾ ਸਾਡਾ ਸਥਾਨਿਕ ਖੇਤਰ ਤੇਜੀ ਨਾਲ ਫੈਲ ਨਹੀਂ ਰਿਹਾ, ਸਟਰਿੰਗ ਥਿਊਰੀ ਅਨੁਮਾਨ ਲਗਾਉਂਦੀ ਹੈ ਕਿ ਅਸੀਂ ਅਜਿਹੇ ਬੁਲਬਲੇ ਦੇ ਅੰਦਰ ਹਾਂ| ਬੁਲਬੁਲਿਆਂ ਦੇ ਅੰਦਰ ਦੀ ਬ੍ਰਹਿਮੰਡ ਦੀ ਸਥਾਨਿਕ ਗੋਲਾਈ ਜੋ ਇੱਕ ਪਰਖਯੋਗ ਅਨੁਮਾਨ ਹੈ ਤੇ ਇਸ ਕ੍ਰਿਆ ਦੁਆਰਾ ਬਣਦੀ ਹੈ, ਨੈਗੇਟਿਵ ਹੁੰਦੀ ਹੈ। ਹੋਰ ਅੱਗੇ, ਬੁਲਬੁਲੇ ਅੰਤ ਨੂੰ ਬੁਲਬੁਲਿਆਂ ਦੇ ਬਾਹਰ ਮੁੱਖ ਵੈਕੱਮ ਦਾ ਨਿਰਮਾਣ ਕਰਦੇ ਹਨ ਤੇ ਇਸ ਨਾਲ ਟਕਰਾਉਂਦੇ ਹਨ। ਇਹ ਟਕਰਾਓ ਸੰਭਵ ਤੌਰ ਤੇ ਬ੍ਰਹਿਮੰਡ ਵਿਗਿਆਨ ਵਿੱਚ ਦਿਸਣਯੋਗ ਨੋਸ਼ਾਨ ਛੱਡਦੇ ਹਨ। ਫੇਰ ਵੀ, ਇਹ ਸੰਭਵ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਦੇਖਿਆ ਨਹੀਂ ਜਾ ਸਕੇਗਾ ਜੇਕਰ ਸਥਾਨਿਕ ਗੋਲਾਈ ਬਹੁਤ ਸੂਖਮ ਹੋਵੇਗੀ ਅਤੇ ਟਕਰਾਓ ਬਹੁਤ ਘੱਟ ਹੋਣਗੇ|
ਕੁੱਝ ਹਾਲਤਾਂ ਵਿੱਚ, ਫੈਲਾਓ ਦੇ ਅੰਤ ਦੇ ਨੇੜੇ ਪੈਦਾ ਹੋਏ ਮੁਢਲੇ ਸਟਰਿੰਗ ਖਗੋਲਿਕ ਅਨੁਪਾਤਾਂ ਤੱਕ ਖਿੱਚੇ ਜਾ ਸਕਦੇ ਹਨ। ਇਹ ਬ੍ਰਹਿਮੰਡੀ ਸਟਰਿੰਗ ਕਈ ਤਰੀਕਿਆਂ ਨਾਲ ਦੇਖੇ ਜਾ ਸਕਦੇ ਹਨ, ਜਿਵੇਂ ਉਹਨਾਂ ਦੇ ਗਰੂਤਾਕਰਸ਼ਣ ਲੈਂਸਿੰਗ ਪ੍ਰਭਾਵਾਂ ਰਾਹੀਂ|(ਗਰੂਤਾਕੇਸ਼ਣ ਲੈਂਸਿੰਗ= ਦੂਰ ਦੇ ਸੋਮੇ ਅਤੇ ਦਰਸ਼ਕ ਵਿਚਕਾਰ ਗਲੈਕਸੀਆਂ ਦੇ ਝੁੰਡਾਂ ਦੀਆਂ ਪਲੇਟਾਂ ਦੀ ਵੰਡ)| ਫੇਰ ਵੀ, ਕੁੱਝ ਫੀਲਡ ਥਿਊਰੀਆਂ ਇਹ ਅਨੁਮਾਨ ਵੀ ਲਗਾਉਂਦੀਆਂ ਹਨ ਕਿ ਬ੍ਰਹਿਮੰਡੀ ਸਟਰਿੰਗ ਫੀਲਡ ਬਣਤਰਾਂ ਵਿੱਚ ਸਮਸਥਾਨਿਕ (topological) ਨੁਕਸਾਂ ਤੋਂ ਪੈਦਾ ਹੁੰਦੇ ਹਨ।
ਤਕਨੀਕੀ ਵਿਵਰਣ
ਸੋਧੋਇਹ ਭਾਗ ਸਟਰਿੰਗ ਬ੍ਰਹਿਮੰਡ ਵਿਗਿਆਨ ਵਿੱਚ ਦਾਖਲ ਹੋ ਰਹੀਆਂ ਸਬੰਧਤ ਸਮੀਕਰਨਾਂ ਵਿੱਚੋਂ ਕੁੱਝ ਨੂੰ ਪ੍ਰਸਤੁਤ ਕਰਦਾ ਹੈ। ਸ਼ੁਰੂਆਤੀ ਬਿੰਦੂ ਪੋਲੀਆਕੋਵ ਐਕਸ਼ਨ ਹੈ ਜਿਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ;
ਜਿੱਥੇ ਦੋ-ਅਯਾਮਾਂ ਵਿੱਚ ਰਿੱਚੀ ਟੈਂਸਰ ਹੈ, ਡਿਲੇਸ਼ਨ ਫੀਲਡ ਹੈ, ਅਤੇ ਸਟਰਿੰਗ ਸਥਿਰਾਂਕ ਹੈ। ਇੰਡੀਸੀਜ਼ (ਸੂਚਕਾਂਕ) ਦੀ ਰੇਂਜ 1,2, ਅਤੇ ਜੋ , ਉੱਤੇ ਹੁੰਦੀ ਹੈ ਜਿੱਥੇ D ਟਾਰਗੈੱਟ ਸਪੇਸ ਦੀ ਡਾਇਮੈਨਸ਼ਨ ਹੁੰਦੀ ਹੈ। ਇੱਕ ਹੋਰ ਉਲਟਸਮਰੂਪ ਫੀਲਡ ਜੋੜੀ ਜਾ ਸਕਦੀ ਸੀ। ਇਸ ਨੂੰ ਆਮਤੌਰ ਤੇ ਉਦੋਂ ਲਿਆ ਜਾਂਦਾ ਹੈ ਜਦੋਂ ਇਸ ਕਾਰਜ ਤੋਂ ਇਨਫਲੇਸ਼ਨ ਲਈ ਪੁਟੈਂਸ਼ਲ ਪੈਦਾ ਕਰਨ ਦੀ ਇੱਛਾ ਹੋਵੇ। ਨਹੀਂ ਤਾਂ, ਇੱਕ ਆਮ ਪੁਟੈਂਸ਼ਲ ਅਤੇ ਬ੍ਰਹਿਮੰਡੀ ਸਥਿਰਾਂਕ ਨੂੰ ਹੱਥ ਰਾਹੀਂ ਲਿਖ ਦਿੱਤਾ ਜਾਂਦਾ ਹੈ।