ਸਟਰੋਕ
ਸਟਰੋਕ ਇੱਕ ਅਜਿਹੀ ਹਾਲਤ ਦਾ ਨਾਮ ਹੈ ਕਿ ਜਦੋਂ ਅਚਾਨਕ ਅਚਿੰਤੇ ਤੌਰ ਤੇ ਵਿੱਚ ਦਿਮਾਗ਼ (ਜਾਂ ਉਸ ਦੇ ਕਿਸੇ ਭਾਗ ਵਿੱਚ) ਖੂਨ ਦੀ ਹਰਕਤ ਰੁਕ ਜਾਵੇ। ਇਸ ਦੇ ਦੋ ਮਹੱਤਵਪੂਰਣ ਕਾਰਨ ਹੋ ਸਕਦੇ ਹਨ, ਇੱਕ ਤਾਂ ਇਹ ਕਿ ਦਿਮਾਗ਼ ਨੂੰ ਖੂਨ ਲੈ ਜਾਣ ਵਾਲੀ ਕਿਸੇ ਨਦੀ ਵਿੱਚ ਅੜਚਨ ਆ ਜਾਵੇ ਅਤੇ ਦੂਜਾ ਇਹ ਕਿ ਉਹ ਨਾੜੀ ਫੱਟ ਜਾਵੇ। ਸਾਰੇ ਪੋਸ਼ਕ ਕਣ ਅਤੇ ਆਕਸੀਜਨ ਰਕਤ ਰਾਹੀਂ ਹੀ ਦਿਮਾਗ਼ ਦੇ ਸੈੱਲਾਂ ਤੱਕ ਪੁੱਜਦੀ ਹੈ। ਜੇਕਰ ਇਸ ਸਪਲਾਈ ਵਿੱਚ ਕੋਈ ਅੜਚਨ ਆ ਜਾਵੇ ਤਾਂ ਦਿਮਾਗ਼ ਦੇ ਸੈੱਲ ਜੀਵਿਤ ਨਹੀਂ ਰਹਿ ਸਕਦੇ ਅਤੇ ਨਕਾਰਾ ਹੋ ਜਾਂਦੇ ਹਨ। ਅਤੇ ਇਹ ਦਿਮਾਗ਼ ਦੇ ਸੈੱਲ ਹੀ ਹਨ ਜੋ ਕਿ ਸਾਰੇ ਸਰੀਰ ਦੇ ਅੰਗਾਂ ਨੂੰ ਆਦੇਸ਼ ਭੇਜਕੇ ਉਨ੍ਹਾਂ ਤੋਂ ਕੰਮ ਲੈਂਦੇ ਹਨ। ਇਸ ਲਈ ਉਨ੍ਹਾਂ ਦੇ ਨਾਕਾਰਾ ਹੋ ਜਾਣ ਨਾਲ ਸਰੀਰ ਦੇ ਵੱਖ ਵੱਖ ਅੰਗ ਜਿਵੇਂ ਪੱਠੇ ਕੰਮ ਕਰਨਾ ਛੱਡ ਦਿੰਦੇ ਹਨ।
ਸਟਰੋਕ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | I61-I64 |
ਆਈ.ਸੀ.ਡੀ. (ICD)-9 | 435-436 |
ਓ.ਐਮ.ਆਈ. ਐਮ. (OMIM) | 601367 |
ਰੋਗ ਡੇਟਾਬੇਸ (DiseasesDB) | 2247 |
ਮੈੱਡਲਾਈਨ ਪਲੱਸ (MedlinePlus) | 000726pi |
ਈ-ਮੈਡੀਸਨ (eMedicine) | neuro/9 |