ਫਰਮਾ:ਕਾਮਿਕਸ ਪਾਤਰ

ਸਟਾਰ-ਲੌਰ੍ਡ (ਪੀਟਰ ਕੁਇਲ) ਮਾਰਵਲ ਕਾਮਿਕਸ ਦੁਆਰਾ ਪ੍ਰਕਾਸ਼ਿਤ ਅਮਰੀਕੀ ਕਾਮਿਕ ਕਿਤਾਬਾਂ ਵਿੱਚ ਛਪਣ ਵਾਲਾ ਇੱਕ ਕਾਲਪਨਿਕ ਸੁਪਰਹੀਰੋ ਹੈ। ਸਟੀਵ ਐਂਗਲਹਾਰਟ ਅਤੇ ਸਟੀਵ ਗਨ ਵੱਲੋਂ ਰਚਿਆ ਇਹ ਪਾਤਰ, ਸਭ ਤੋਂ ਪਹਿਲੋਂ "ਮਾਰਵਲ ਪ੍ਰੀਵਿਊ" #4 (ਜਨਵਰੀ 1976) ਵਿੱਚ ਵਿਖਾਈ ਦਿੱਤਾ ਸੀ। ਮਾਨਵ ਮੇਰੀ ਡਿਥ ਕੁਇਲ ਤੇ ਸਪਾਟਰੋਈ ਜੇਸਨ ਦਾ ਪੁੱਤਰ, ਪੀਟਰ ਕੁਇਲ ਸਟਾਰ ਲੌਰ੍ਡ ਦੇ ਨਾਂਅ ਨਾਲ ਇੱਕ ਇੰਟਰਪਲੈਨੇਟਰੀ ਪੁਲਿਸਕਰਮੀ ਦੇ ਰੂਪ 'ਚ ਕੰਮ ਕਰਦਾ ਏ।   ਇਸ ਪਾਤਰ ਨੇ ਕਾਮਿਕ ਕਿਤਾਬ ਕਹਾਣੀਲਕੀਰ "ਐਨੀਹਿਲੇਸ਼ਨ" (2006) ਅਤੇ "ਐਨੀਹਿਲੇਸ਼ਨ: ਕਾਂਕੇਸਟ" (2007), "ਕਿੰਗ ਆਫ਼ ਕਿੰਗਜ਼" (2008) ਅਤੇ "ਦਿ ਥੈਨੌਸ ਇੰਪੀਰੇਟਿਵ" (2009) ਵਿੱਚ ਮੁਖ ਭੂਮਿਕਾ ਨਿਭਾਈ ਹੈ। 2008 ਵਿੱਚ ਕੁਇਲ ਪੁਲਾੜ ਅਧਾਰਿਤ ਸੁਪਰਹੀਰੋ ਟੋਲੀ ਗਾਰ੍ਡੀਅਨਜ਼ ਆਫ਼ ਦਿ ਗਲੈਕਸੀ ਦਾ ਮੁਖੀ ਬਣ ਗਿਆ ਅਤੇ ਉਸੇ ਕਾਮਿਕ ਕਿਤਾਬ ਦੇ ਨਾਲ ਮੁੜ ਲਾਂਚ ਕੀਤਾ ਗਿਆ। ਕੁਇਲ ਨੂੰ ਐਨੀਮੇਟਿਡ ਟੈਲੀਵਿਜ਼ਨ ਲੜੀ, ਖਿਡੌਣੇ ਅਤੇ ਵਪਾਰ ਕਾਰਡ ਸਣੇ ਵੱਖ ਵੱਖ ਤਰ੍ਹਾਂ ਦੇ ਮਾਰਵਲ ਮਰਚੰਡਾਈਜ਼ ਵਿੱਚ ਵਿਖਾਇਆ ਜਾਂਦਾ ਰਿਹਾ ਹੈ। ਅਦਾਕਾਰ ਕ੍ਰਿਸ ਪਰੈਟ ਮਾਰਵਲ ਸਿਨੇਮੈਟਿਕ ਯੂਨੀਵਰਸ ਫ਼ਿਲਮਾਂ 'ਚ ਪੀਟਰ ਕੁਇਲ ਦਾ ਕਿਰਦਾਰ ਨਿਭਾਣ ਡਹੇ ਹਨ। ਪਰੈਟ 2014 ਦੀ ਲਾਈਵ-ਐਕਸ਼ਨ ਫ਼ਿਲਮ ਗਾਰ੍ਡੀਅਨਜ਼ ਆਫ਼ ਦੀ ਗਲੈਕਸੀ ਵਿੱਚ ਇਹ ਕਿਰਦਾਰ ਪਹਿਲੀ ਵੇਰਾਂ ਨੀ ਨਿਭਾਇਆ ਸੀ।,[1] ਅਤੇ ਫਿਰ ਉਹ ਗਾਰ੍ਡੀਅਨਜ਼ ਆਫ਼ ਦੀ ਗਲੈਕਸੀ 2,[2] और ਐਵੈਂਜਰਜ਼: ਇਨਫੀਨਿਟੀ ਵਾਰ ਵਿੱਚ ਕੁਇਲ ਦੇ ਕਿਰਦਾਰ ਵਿੱਚ ਵਿਖਾਈ ਦਿੱਤੇ।[3] ਪਰੈਟ ਇਹ ਕਿਰਦਾਰ ਇਨਫੀਨਿਟੀ ਵਾਰ ਦੇ ਅਗਲੇ ਭਾਗ 'ਚ ਇਹ ਕਿਰਦਾਰ ਨਿਭਾਣਗੇ।[4]

  1. Fleming Jr., Mike (February 5, 2013). "Chris Pratt Getting Guardians Of The Galaxy Lead". Deadline.com. Archived from the original on February 5, 2013. Retrieved February 5, 2013. {{cite web}}: Unknown parameter |deadurl= ignored (help)
  2. Han, Angie (July 23, 2016). "Guardians of the Galaxy Vol. 2 Footage Recap: Baby Groot, Human Ego & So Much More [Comic-Con 2016]". /Film. Archived from the original on July 24, 2016. Retrieved July 24, 2016. {{cite web}}: Unknown parameter |deadurl= ignored (help)
  3. Daniell, Mark (March 15, 2018). "'It's going to be messy': 'Avengers: Infinity War' stars promise crying in the theatre". Toronto Sun. Archived from the original on March 16, 2018. Retrieved March 16, 2018. {{cite web}}: Unknown parameter |deadurl= ignored (help)
  4. Lincoln, Ross A. (July 29, 2016). "Marvel's Avengers 3 Gets Official Title With Temp Name Hung On Avengers 4". Deadline.com. Archived from the original on July 31, 2016. Retrieved July 30, 2016. {{cite web}}: Unknown parameter |deadurl= ignored (help)