ਸਟੀਫ਼ਨ ਥਾਮਸ ਵੀਟਲ, (ਜਨਮ 29 ਮਈ 1955) ਇੱਕ ਬ੍ਰਿਟਸ਼ ਕਾਨੂੰਨੀ ਵਿਦਵਾਨ ਹਨ ਅਤੇ ਟਰਾਂਸਜੈਂਡਰ ਸਰਗਰਮ ਸਮੂਹ 'ਪ੍ਰੈਸ ਫ਼ਾਰ ਚੇਂਜ' ਦੇ ਕਾਰਜਕਰਤਾ ਹਨ।[1] 2007 ਤੋਂ ਉਹ ਮੈਨਚੇਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਲਾਅ ਸਕੂਲ ਵਿੱਚ ਇਕੁਏਲਟੀਜ਼ ਲਾਅ ਪ੍ਰੋਫੈਸਰ ਰਹੇ ਹਨ।[2][3] 2007 ਅਤੇ 2009 ਦਰਮਿਆਨ ਉਹ ਵਰਲਡ ਪ੍ਰੋਫੈਸ਼ਨਲ ਐਸੋਸੀਏਸ਼ਨ ਫ਼ਾਰ ਟਰਾਂਸਜੈਂਡਰ ਹੈਲਥ (ਡਬਲਿਯੂ.ਪੀ.ਏ.ਟੀ.ਐਚ) ਦੇ ਪ੍ਰਧਾਨ ਸਨ।[4] ਜਨਮ ਸਮੇਂ ਔਰਤ ਹੋਣ ਤੋਂ ਬਾਅਦ ਉਨ੍ਹਾਂ ਨੂੰ "ਆਪਣੀ ਲਿੰਗ ਤਬਦੀਲੀ ਤੋਂ ਪਹਿਲਾਂ ਇੱਕ ਕੱਟੜ ਲੈਸਬੀਅਨ ਅਤੇ ਹੁਣ ਲਿੰਗ ਮਸਲਿਆਂ 'ਤੇ ਪ੍ਰਮੁੱਖ ਟਿੱਪਣੀਕਾਰ" ਵਜੋਂ ਦਰਸਾਇਆ ਗਿਆ ਹੈ,[5] ਜਿਸ ਨੇ ਲਿੰਗ ਮਾਨਤਾ ਐਕਟ 2004 ਦੇ ਬਾਅਦ ਅਪ੍ਰੈਲ 2005 ਵਿੱਚ ਲਾਗੂ ਕੀਤਾ ਸੀ, ਉਨ੍ਹਾਂ ਨੇ ਕਾਨੂੰਨੀ ਮਾਨਤਾ ਹਾਸਿਲ ਕੀਤੀ ਅਤੇ ਆਦਮੀ ਹੋ ਕੇ ਆਪਣੀ ਔਰਤ ਸਾਥੀ ਨਾਲ ਵਿਆਹ ਕਰਨ ਦੇ ਯੋਗ ਹੋਏ।[6]

ਪ੍ਰੋਫੈਸ਼ਰ
ਸਟੀਫ਼ਨ ਵੀਟਲ
ਸਟੀਫ਼ਨ ਵੀਟਲ 2005 ਵਿਚ
ਜਨਮ (1955-05-29) 29 ਮਈ 1955 (ਉਮਰ 69)
ਅਲਟਰਿਚਮ, ਚੇਸ਼ਾਇਰ
ਲਈ ਪ੍ਰਸਿੱਧਟਰਾਂਸਜੈਂਡਰ ਲੋਕਾਂ ਲਈ ਬਰਾਬਰੀ ਦੇ ਹੱਕ
ਖਿਤਾਬਕਾਨੂੰਨ ਦੇ ਪ੍ਰੋਫੈਸ਼ਰ
ਸਾਥੀਸਰਾਹ ਰੁਥਰਫੋਰਡ
ਬੱਚੇ4

ਮੁੱਢਲਾ ਜੀਵਨ

ਸੋਧੋ

ਵੀਟਲ ਦਾ ਜਨਮ 29 ਮਈ 1955 ਨੂੰ ਗ੍ਰੇਟਰ ਮੈਨਚੇਸਟਰ ਦੇ ਅਲਟਰਨਕੈਮ ਕਾਟੇਜ ਹਸਪਤਾਲ 'ਚ ਹੋਇਆ ਸੀ, ਜਿੱਥੇ ਉਨ੍ਹਾਂ ਦੀ ਦਾਦੀ ਇੱਕ ਸੀਨੀਅਰ ਨਰਸ ਸੀ। ਉਨ੍ਹਾਂ ਨੂੰ ਜਨਮ ਸਮੇਂ ਔਰਤ ਨਿਰਧਾਰਤ ਕੀਤਾ ਗਿਆ ਸੀ।[6] ਉਹ ਰਿਕੇਟਸ ਨਾਲ ਪੀੜਤ ਇੱਕ ਬੀਮਾਰ ਬੱਚੇ ਸਨ। ਉਹ ਆਪਣੇ ਪਰਿਵਾਰ ਦੇ ਪੰਜ ਬੱਚਿਆਂ 'ਚੋਂ ਦਰਮਿਆਨੇ ਸਨ। 1955 ਵਿੱਚ ਪਰਿਵਾਰ ਵਾਈਥਨਸ਼ਵੇ ਵਿੱਚ ਰਿਹਾ। ਉਸ ਸਮੇਂ ਵਾਈਥਨਸ਼ਵੇ ਨੂੰ ਯੂਰਪ ਦੀ ਸਭ ਤੋਂ ਵੱਡੀ ਕੌਂਸਲ ਅਸਟੇਟ ਕਿਹਾ ਜਾਂਦਾ ਸੀ, ਜੋ ਟ੍ਰੈਫੋਰਡ ਪਾਰਕ ਦੀ ਜਾਇਦਾਦ ਨੂੰ ਮਜ਼ਦੂਰ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੀ ਰਿਕੇਟਸ ਦੀ ਬਿਮਾਰੀ ਦਾ ਸਨ ਲੈਂਪ ਨਾਲ ਇਲਾਜ ਕਰਨ ਤੋਂ ਕਈ ਸਾਲਾਂ ਬਾਅਦ ਸੈਂਟ ਮੈਰੀ ਹਸਪਤਾਲ ਨੇ ਉਨ੍ਉਹਾਂ ਨੂੰ ਬਿਲਕੁਲ ਠੀਕ ਘੋਸ਼ਿਤ ਕਰ ਦਿੱਤਾ ਅਤੇ ਉਹ ਪੰਜ ਸਾਲ ਉਮਰ ਵਿੱਚ ਹੇਵਲੀ ਹੇ ਪ੍ਰਾਇਮਰੀ ਸਕੂਲ ਜਾਣ ਲੱਗੇ। 1963 ਵਿੱਚ ਪਰਿਵਾਰ ਵੀਥਿੰਗਟਨ ਵਿਲੇਜ਼ ਚਲਾ ਗਿਆ। ਅੱਠ ਸਾਲ ਦੀ ਉਮਰ ਤੋਂ ਉਨ੍ਹਾਂ ਨੇ ਓਲਡ ਮੋਟ ਜੂਨੀਅਰ ਸਕੂਲ ਅਟੈਂਡ ਕੀਤਾ।

ਟਰਾਂਸਜੈਂਡਰ ਅਧਿਕਾਰਾਂ ਦੀ ਮੁਹਿੰਮ

ਸੋਧੋ

ਐਡਿਨਬਰਗ ਵਿੱਚ ਔਰਤਾਂ ਦੀ ਲਿਬਰੇਸ਼ਨ ਕਾਨਫ਼ਰੰਸ ਤੋਂ ਵਾਪਸ ਪਰਤਣ ਤੋਂ ਬਾਅਦ 1974 ਵਿੱਚ ਵੀਟਲ ਇੱਕ ਐਫ.ਟੀ.ਐਮ. ਟਰਾਂਸ ਪੁਰਸ਼ ਵਜੋਂ ਸਾਹਮਣੇ ਆਏ, ਜਿਸ ਵਿੱਚ ਉਨ੍ਹਾਂ ਨੇ ਮੈਨਚੇਸਟਰ ਲੈਸਬੀਅਨ ਕੁਲੈਕਟਿਵ ਦੇ ਮੈਂਬਰ ਵਜੋਂ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ 1975 ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਸ਼ੁਰੂਆਤ ਕੀਤੀ।[7] ਉਹ ਵੀਹ ਸਾਲ ਦੀ ਉਮਰ ਤੋਂ ਹੀ ਟਰਾਂਸਸੈਕਸੁਅਲ ਅਤੇ ਟਰਾਂਸਜੈਂਡਰ ਕਮਿਊਨਟੀਆਂ ਵਿੱਚ ਸਰਗਰਮ ਰਹੇ, ਜਦੋਂ 1975 ਵਿੱਚ ਉਹ ਮੈਨਚੇਸਟਰ ਟੀ.ਵੀ. / ਟੀ.ਐਸ. ਗਰੁੱਪ ਵਿੱਚ ਸ਼ਾਮਲ ਹੋਏ ਸਨ, ਜੋ 1972/3 ਵਿੱਚ ਦੋ ਟਰਾਂਸ ਔਰਤਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ।[8] 1979 ਵਿੱਚ ਉਹ ਇੱਕ ਸਾਬਕਾ ਆਰਮੀ ਅਫ਼ਸਰ ਅਤੇ ਫਿਰ ਰੋਇਲ ਸਕਲਪਟਰ, ਜੁਡੀ ਕੌਜਿਨਸ, ਸੈਲਫ ਹੈਲਪ ਐਸੋਸੀਏਸ਼ਨ ਫ਼ਾਰ ਟ੍ਰਾਂਸੈਕਸੂਅਲਜ਼ (ਸ਼ਾਫਟ) ਵਿੱਚ ਇੱਕ ਟਰਾਂਸ ਔਰਤ ਨਾਲ ਜੁੜ ਗਏ।

ਸਨਮਾਨ

ਸੋਧੋ

2002 ਵਿੱਚ ਵੀਟਲ ਨੂੰ ਸਿਵਲ ਰਾਈਟਸ ਗਰੁੱਪ ਲਿਬਰਟੀ ਦੁਆਰਾ ਮਨੁੱਖੀ ਅਧਿਕਾਰ ਐਵਾਰਡ ਦਿੱਤਾ ਗਿਆ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਯੂ.ਕੇ., ਯੂਰਪ ਅਤੇ ਦੁਨੀਆ ਭਰ ਵਿੱਚ ਨਿਆਇਕ ਤਰੀਕਿਆਂ ਨਾਲ ਟਰਾਂਸਸੈਕਸੁਅਲ ਲੋਕਾਂ ਦੇ ਅਧਿਕਾਰਾਂ ਦੀ ਉੱਨਤੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਅਤੇ ਸਮਰਪਣ ਲਈ ਦਿੱਤਾ ਗਿਆ ਸੀ।[9]

2005 ਦੇ ਨਵੇਂ ਸਾਲ ਦੇ ਆਨਰਜ਼ ਵਿੱਚ ਉਨ੍ਹਾਂ ਨੂੰ "ਲਿੰਗ ਮਸਲਿਆਂ ਦੀਆਂ ਸੇਵਾਵਾਂ ਲਈ" ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਓ.ਬੀ.ਈ) ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।

2006 ਵਿੱਚ ਉਨ੍ਹਾਂ ਨੂੰ ਵਰਜੀਨੀਆ ਪ੍ਰਿੰਸ ਲਾਈਫਟਾਈਮ ਅਚੀਵਮੈਂਟ ਐਵਾਰਡ, ਯੂ.ਐਸ.ਏ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਫਾਰ ਜੈਂਡਰ ਐਜੂਕੇਸ਼ਨ ਦੁਆਰਾ ਦਿੱਤਾ ਗਿਆ

ਮਾਰਚ 2015 ਵਿੱਚ ਵੀਟਲ ਨੂੰ ਅਕਾਦਮੀ ਆਫ ਸੋਸ਼ਲ ਸਾਇੰਸਜ਼ ਦੀ ਇੱਕ ਫੈਲੋ ਲਈ ਚੁਣਿਆ ਗਿਆ ਸੀ।[10]

ਹਵਾਲੇ

ਸੋਧੋ
  1. MacKean, Liz (July 12, 2002). "Transsexual Rights". BBC News. Retrieved 3 September 2012.
  2. "Professor of Equalities Law". Archived from the original on 18 May 2015. Retrieved 23 June 2014. {{cite web}}: Unknown parameter |dead-url= ignored (|url-status= suggested) (help)
  3. "Welsh NHS to fund more sex-swap ops". The Christian Institute. April 24, 2009. Retrieved 3 September 2012.
  4. "WPATH Past Presidents". World Professional Association for Transgender Health. Archived from the original on 2 November 2012. Retrieved 30 July 2012. {{cite web}}: Unknown parameter |dead-url= ignored (|url-status= suggested) (help)
  5. David Ottewell; Clarissa Satchell (December 31, 2004). "Sykes and Waterman celebrate awards". Manchester Evening News. Archived from the original on 15 ਮਈ 2012. Retrieved 3 September 2012. {{cite news}}: Unknown parameter |dead-url= ignored (|url-status= suggested) (help)
  6. 6.0 6.1 "Pondering pensions". BBC News. July 11, 2002. Retrieved 3 September 2012.
  7. "In the case of X, Y and Z v. the United Kingdom (1)" (PDF). Archived from the original (PDF) on 25 May 2013. Retrieved 30 July 2012. {{cite web}}: Unknown parameter |dead-url= ignored (|url-status= suggested) (help)
  8. adapted with permission from Stephen Whittle,'Perfidious Man' in Self W, Gamble D(2000) 'Perfidious Man', Penguin: Viking
  9. "Guests". Trans with Pride. Archived from the original on 19 June 2013. Retrieved 30 July 2012. {{cite web}}: Unknown parameter |dead-url= ignored (|url-status= suggested) (help)
  10. "New Fellows Announced". Academy of Social Sciences. March 2015. Archived from the original on 5 ਅਗਸਤ 2017. Retrieved 5 August 2017. {{cite web}}: Unknown parameter |dead-url= ignored (|url-status= suggested) (help)