ਸਟੀਵਨ ਗੂੱਛਾਰਦੀ (Stephen Gucciardi) ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਇਤਾਲਵੀ ਮੂਲ ਦੇ ਇੱਕ ਵਿਦੇਸ਼ੀ ਨੌਜਵਾਨ ਭਾਸ਼ਾ ਖੋਜਾਰਥੀ ਹਨ। ਉਹ ਜੱਦੀ ਤੌਰ ਤੇ ਕਨੇਡਾ ਦੇ ਪਿੰਡ ਸਟਰੀਟਸਵਿੱਲ, ਓਂਟਾਰੀਓ ਦੇ ਰਹਿਣ ਵਾਲੇ ਕਨੇਡੀਅਨ ਨਾਗਰਿਕ ਹਨ ਅਤੇ ਅਜਕਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਖੇ ਰਹਿ ਰਹੇ ਹਨ। ਸਟੀਵਨ ਗੂੱਛਾਰਦੀ ਦੀ ਵਿਸ਼ੇਸ਼ ਵਿਲੱਖਣਤਾ ਇਹ ਹੈ ਕਿ ਉਹ ਵਿਦੇਸ਼ੀ ਮੂਲ ਦੇ ਹੋਣ ਦੇ ਬਾਵਜੂਦ ਪੰਜਾਬੀ, ਉਰਦੂ, ਹਿੰਦੀ ਅਤੇ ਫਾਰਸੀ ਆਦਿ ਏਸ਼ਿਆਈ ਖਿੱਤੇ ਦੀਆਂ ਭਾਸ਼ਾਵਾਂ ਬੜੇ ਚੰਗੇ ਢੰਗ ਨਾਲ ਬੋਲ ਅਤੇ ਸਮਝ ਲੈਂਦੇ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਇਤਾਲਵੀ ਭਾਸ਼ਾਵਾਂ ਵਿੱਚ ਵੀ ਉਹਨਾਂ ਨੂੰ ਮਾਤ ਭਾਸ਼ਾਵਾਂ ਵਾਲੀ ਮੁਹਾਰਤ ਹਾਸਲ ਹੈ। ਉਹ ਕੁੱਲ ਸੱਤ ਭਾਸ਼ਾਵਾਂ ਜਾਣਦੇ ਹਨ।

ਸਟੀਵਨ ਗੂੱਛਾਰਦੀ
ਸਟੀਵਨ ਗੂੱਛਾਰਦੀ
ਜੱਦੀ ਨਾਂStephen Gucciardi
ਜਨਮ (1989-11-18) 18 ਨਵੰਬਰ 1989 (ਉਮਰ 31)
ਸਟਰੀਟਸਵਿੱਲ, ਓਂਟਾਰੀਓ,ਕਨੇਡਾ
ਕੌਮੀਅਤਕਨੇਡੀਅਨ
ਨਸਲੀਅਤਇਤਾਲਵੀ/ਕਨੇਡੀਅਨ
ਨਾਗਰਿਕਤਾਕਨੇਡੀਅਨ
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ,ਟ੍ਰਿਨਿਟੀ ਕਾਲਜ ਕਨੇਡਾ, ਸੇਂਟ ਕਰਾਸ ਕਾਲਜ ਯੂਨੀਵਰਸਿਟੀ ਆਫ ਅਕਸਫੋਰਡ, ਇੰਗਲੈਂਡ
ਕਿੱਤਾਭਾਸ਼ਾ ਵਿਗਿਆਨੀ
ਪ੍ਰਭਾਵਿਤ ਕਰਨ ਵਾਲੇਹਿੰਦੂ ਤੇ ਸਿੱਖ ਅਤੇ ਇਸਲਾਮ ਧਰਮ
ਵਿਧਾਭਾਸ਼ਾ
ਵੈੱਬਸਾਈਟ
https://www.youtube.com/user/ihaveacomputer

ਜੀਵਨ ਵੇਰਵਾਸੋਧੋ

ਸਟੀਵਨ ਗੂੱਛਾਰਦੀ ਦਾ ਜਨਮ 18 ਨਵੰਬਰ 1989 ਨੂੰ ਸਟਰੀਟਸਵਿੱਲ,ਓਂਟਾਰੀਓ,ਕਨੇਡਾ ਵਿਖੇ ਹੋਇਆ। ਉਹਨਾ ਦੀ ਮਾਤਾ ਦਾ ਨਾਮ ਸੂਜ਼ਨ (Susan) ਅਤੇ ਪਿਤਾ ਦਾ ਨਾਮ ਐਲੇਕਸ (Alex) ਹੈ। ਸਟੀਵਨ ਦੇ ਮਾਤਾ ਕਨੇਡੀਅਨ ਮੂਲ ਦੇ ਹਨ ਅਤੇ ਪਿਤਾ ਇਤਾਲਵੀ ਹਨ।ਸਟੀਵਨ ਗੂੱਛਾਰਦੀ ਅਜਿਹੇ ਖਾਨਦਾਨ ਵਿੱਚ ਪੈਦਾ ਹੋਏ ਹਨ ਜੋ ਬਹੁ-ਨਸਲੀ ਅਤੇ ਮਿਸ਼ਰਤ ਸਭਿਆਚਾਰਕ ਪਿਛੋਕੜ ਵਾਲਾ ਹੈ ਜਿਥੇ 50 % ਤੋਂ ਵੱਧ ਪਰਿਵਾਰਕ ਮੈਂਬਰ ਕਨੇਡਾ ਤੋਂ ਬਾਹਰ ਦੇ ਹਨ।[1] ਉਹਨਾਂ ਨੇ 2012-2014 ਦੌਰਾਨ "ਸੇਂਟ ਕਰਾਸ ਕਾਲਜ, ਯੂਨੀਵਰਸਿਟੀ ਆਫ ਅਕਸਫੋਰਡ, ਇੰਗਲੈਂਡ" ਤੋਂ "ਆਧੁਨਿਕ ਸਾਊਥ ਏਸ਼ੀਅਨ ਸਟਡੀਸ" ਵਿੱਚ ਐਮ.ਫਿਲ. ਦੀ ਉਚੇਰੀ ਵਿਦਿਆ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾ ਨੇ ਟਰਾਂਟੋ ਦੇ ਟ੍ਰਿਨਿਟੀ ਕਾਲਜ ਤੋਂ 2007-2012 ਵਿੱਚ ਧਰਮ ਅਧਿਐਨ ਵਿੱਚ ਬੀ.ਏ. ਆਨਰ ਦੀ ਵਿਦਿਆ ਹਾਸਲ ਕੀਤੀ ਅਤੇ 2010-2011 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ "ਵਿਦੇਸ਼ੀਆਂ ਲਈ ਪੰਜਾਬੀ ਡਿਪਲੋਮਾ" ਕੀਤਾ ਹੈ। ਇਸ ਸਮੇਂ ਉਹ ਇੰਗਲੈਂਡ ਵਿਖੇ ਰਹਿ ਕੇ ਹੀ ਅਗਲਾ ਅਧਿਐਨ ਕਰ ਰਹੇ ਹਨ। ਸਟੀਵਨ ਗੂੱਛਾਰਦੀ ਦੀ ਹਿੰਦੂ ਅਤੇ ਸਿੱਖ ਧਰਮ ਦੇ ਅਧਿਐਨ ਵਿੱਚ ਵਿਸ਼ੇਸ਼ ਰੁਚੀ ਹੈ ਇਸੇ ਕਾਰਣ ਉਹ ਪੰਜਾਬੀ ਸਿਖਣ ਲਈ 2010 -2011 ਵਿੱਚ ਪੰਜਾਬ ਆਏ। ਉਹ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਸਿਖਾਓਣ ਦੇ ਉਪਰਾਲੇ ਕਰਦੇ ਰਹਿੰਦੇ ਹਨ ਅਤੇ ਇਸ ਲਈ ਉਹਨਾਂ ਨੇ ਕਨੇਡਾ ਦੇ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ "ਪੀਲ ਪੰਜਾਬੀ ਕੰਨਵਰਸੇਸ਼ਨ ਕਲੱਬ" ਬਣਾਇਆ ਹੋਇਆ ਹੈ।[2] ਵਿਦੇਸ਼ੀ ਅਤੇ ਗੈਰ ਪੰਜਾਬੀ ਮੂਲ ਦੇ ਹੋਣ ਦੇ ਬਾਵਜੂਦ ਸਟੀਵਨ ਦੀ ਸ਼ੁੱਧ ਪੰਜਾਬੀ ਬੋਲਣ ਦੀ ਸਮਰਥਾ ਲੋਕਾਂ ਨੂੰ ਕਾਫੀ ਪ੍ਰਭਾਵਤ ਕਰਦੀ ਹੈ ਅਤੇ ਪੰਜਾਬੀ ਮੂਲ ਦੇ ਵਿਦੇਸ਼ਾਂ ਵਿੱਚ ਵਸਦੇ ਪਰਿਵਾਰਾਂ ਦੇ ਬੱਚਿਆਂ ਲਈ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਪ੍ਰੇਰਨਾ ਵੀ ਬਣਦੀ ਹੈ।

ਬਾਹਰੀ ਲਿੰਕਸੋਧੋ

ਹਵਾਲੇਸੋਧੋ