ਸਟੀਵਨ ਰਾਨਲਡ ਕਰੇਗ ਹਿਕਸ (ਜਨਮ 1960) ਇੱਕ ਕਨੇਡੀਅਨ-ਅਮਰੀਕੀ ਫ਼ਿਲਾਸਫ਼ਰ ਹੈ ਜੋ ਰੌਕਫ਼ੋਰਡ ਯੂਨੀਵਰਸਿਟੀ ਵਿੱਚ ਪੜਾਉਂਦਾ ਹੈ, ਜਿਥੇ ਇਹ ਐਥਿਕਸ ਐਂਡ ਐਂਟਰਪ੍ਰਨੌਰਸ਼ਿਪ ਦੇ ਸੈਂਟਰ ਦਾ ਨਿਰਦੇਸ਼ਕ ਵੀ ਹੈ।

ਸਟੀਵਨ ਰਾਨਲਡ ਕਰੇਗ ਹਿਕਸ
2013 ਵਿੱਚ ਸਟੀਫਨ ਹਿਕਸ
ਜਨਮ (1960-08-19) ਅਗਸਤ 19, 1960 (ਉਮਰ 63)
ਟਰੋਂਟੋ, ਕਨੇਡਾ
ਕਾਲਸਮਕਾਲੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ

ਜੀਵਨ ਸੋਧੋ

ਹਿਕਸ ਨੇ ਬੀ.ਏ. (ਆਨਰਜ਼, 1981) ਅਤੇ ਐਮ.ਏ. ਦੀ ਡਿਗਰੀ ਗੁਏਲਫ਼ ਯੂਨੀਵਰਸਿਟੀ, ਕਨੇਡਾ ਤੋਂ ਅਤੇ ਪੀ.ਐਚ.ਡੀ. (1991) ਇੰਡੀਆਨਾ ਯੂਨੀਵਰਸਿਟੀ, ਬਲੂਮਿੰਗਟਨ ਤੋਂ ਪ੍ਰਾਪਤ ਕੀਤੀ। ਇਸ ਦੀ ਖੋਜ ਸਥਾਪਨਾਵਾਦ ਦੇ ਹੱਕ ਵਿੱਚ ਸੀ।[1]

ਕਿਤਾਬਾਂ ਸੋਧੋ

ਇਸਨੇ ਇੱਕ ਦਸਤਾਵੇਜ਼ ਫ਼ਿਲਮ ਅਤੇ ਦੋ ਕਿਤਾਬਾਂ ਦੀ ਰਚਨਾ ਕੀਤੀ ਹੈ। Explaining Postmodernism: Skepticism and Socialism from Rousseau to Foucault ਵਿੱਚ ਇਸ ਦਾ ਕਹਿਣਾ ਹੈ ਕਿ ਉੱਤਰਾਧੁਨਿਕਤਾਵਾਦ ਨੂੰ ਸਭ ਤੋਂ ਵਧੀਆ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਹ ਸਮਾਜਵਾਦ ਅਤੇ ਸਾਮਵਾਦ ਦੀ ਅਸਫ਼ਲਤਾ ਤੋਂ ਬਾਅਦ ਸਿਆਸੀ ਪ੍ਰਬੰਧ ਦੇ ਸਭ ਤੋਂ ਖੱਬੇ-ਪੱਖੀ ਬੁੱਧੀਜੀਵੀ ਅਤੇ ਵਿਦਵਾਨਾਂ ਦਾ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ।[2]

ਇਸ ਦੀ ਦਸਤਾਵੇਜ਼ ਫ਼ਿਲਮ ਅਤੇ ਕਿਤਾਬ Nietzsche and the Nazis ਵਿੱਚ ਰਾਸ਼ਟਰੀ ਸਮਾਜਵਾਦ ਦੀਆਂ ਵਿਚਾਰਧਾਰਕ ਅਤੇ ਦਾਰਸ਼ਨਿਕ ਜੜ੍ਹਾਂ ਦਾ ਇੱਕ ਨਿਰੀਖਣ ਹੈ, ਖ਼ਾਸ ਤੌਰ ਉੱਤੇ ਇਸ ਗੱਲ ਬਾਰੇ ਕਿ ਕਿਵੇਂ ਹਿਟਲਰ ਅਤੇ ਨਾਜ਼ੀਆਂ ਨੇ ਆਪਣੇ ਵਿਸ਼ਵਾਸਾਂ ਅਤੇ ਵਿਹਾਰਾਂ ਨੂੰ ਠੀਕ ਸਿੱਧ ਕਰਨ ਲਈ ਨੀਤਸ਼ੇ ਦੇ ਵਿਚਾਰਾਂ ਦੀ ਵਰਤੋਂ ਅਤੇ ਕਈ ਥਾਵਾਂ ਉੱਤੇ ਦੁਰਵਰਤੋਂ ਵੀ ਕੀਤੀ।[3] ਇਹ 2006 ਵਿੱਚ ਇੱਕ ਦਸਤਾਵੇਜ਼ ਫ਼ਿਲਮ ਵਜੋਂ ਰਿਲੀਜ਼ ਕੀਤੀ ਗਈ[4] ਅਤੇ 2010 ਵਿੱਚ ਇੱਕ ਕਿਤਾਬ ਦੇ ਤੌਰ ਉੱਤੇ ਪ੍ਰਕਾਸ਼ਿਤ ਹੋਈ।[5]

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. Hicks, Stephen. "Foundationalism and the Genesis of Justification."
  2. "It is striking that the major postmodernists - Michel Foucault, Jacques Derrida, Jean-François Lyotard, Richard Rorty - are of the far left politically. And it is striking that all four are Philosophy Ph.D.s who reached deeply skeptical conclusions about our ability to come to know reality. So one of my four theses about postmodernism is that it develops from a double crisis - a crisis within philosophy about knowledge and a crisis within left politics about socialism."[1]
  3. "In several significant respects, the Nazis were accurate in citing Nietzsche as one of their progenitors. And I think that, in a number of other respects, Nietzsche would have been properly horrified at the use that the Nazis made of his philosophy."[2]
  4. "Stephen Hicks, Ph.D. » "Nietzsche and the Nazis" update". Stephenhicks.org. 2009. Retrieved 2011-01-06.
  5. "Stephen Hicks, Ph.D. » Nietzsche and the Nazis". Stephenhicks.org. 2010-04-25. Retrieved 2011-01-07.