ਵੋਲਗਾਗਰਾਤ (ਜਾਂ ਵੋਲਗੋਗਰਾਡ) ਰੂਸ ਦਾ ਇੱਕ ਅਹਿਮ ਸਨਅਤੀ ਸ਼ਹਿਰ ਹੈ ਜੋ ਵੋਲਗਾ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ। 2010 ਦੇ ਅੰਦਾਜੇ ਮੁਤਾਬਕ ਇਸ ਦੀ ਅਬਾਦੀ 1,021,215 ਹੈ।

ਵੋਲਗਾਗ੍ਰਾਦ ਸ਼ਹਿਰ ਦੇ ਵੱਖ-ਵੱਖ ਨਜਾਰੇ

ਇਤਿਹਾਸ ਸੋਧੋ

1925 ਤੋਂ ਪਹਿਲਾਂ ਇਸ ਦਾ ਨਾਮ ਸਾਰਿਟਸਿਨ ਸੀ। ਇਸ ਤੋਂ ਬਾਅਦ, 1925 ਤੋਂ 1961 ਤੱਕ ਇਸ ਦਾ ਨਾਮ ਸਤਾਲਿਨਗ੍ਰਾਦ ਰਿਹਾ। ਦੂਜਾ ਵਿਸ਼ਵ ਯੁੱਧ ਦੀ ਇੱਕ ਵੱਡੀ ਲੜਾਈ, ਸਤਾਲਿਨਗ੍ਰਾਦ ਦੀ ਲੜਾਈ, ਇੱਥੇ ਲੜੀ ਗਈ ਸੀ। ਇਹ ਲੜਾਈ ਜਰਮਨੀ ਨਾਜੀਆਂ ਅਤੇ ਲਾਲ ਸੈਨਾ ਦੇ ਵਿਚਕਾਰ ਪੰਜ ਮਹੀਨੇ, ਇੱਕ ਹਫਤਾ ਅਤੇ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਰੈੱਡ ਆਰਮੀ ਦੀ ਜਿੱਤ ਹੋਈ।