ਸਣ[1] ਬਨਸਪਤੀ ਵਿਗਿਆਨਕ ਨਾਮ Crotalaria juncea ਇੱਕ ਤਪਤ ਖੰਡੀ ਏਸ਼ੀਆ ਦਾ legume ਪ੍ਰ੍ਵਾਰ ਦਾ ਪੌਧਾ ਹੈ।ਇਸ ਨੂੰ ਹਰੀ ਖਾਧ ਤੇ ਪਸ਼ੂਆਂ ਦੀ ਖੁਰਾਕ ਦਾ ਵੱਡਾ ਸ੍ਰੋਤ ਜਾਣਿਆ ਜਾਂਦਾ ਹੈ। ਇਸ ਦਾ ਵਾਣ ਬਾਇਓ ਬਾਲਣ ਦੇ ਕੰਮ ਵੀ ਆਂਦਾ ਹੈ। ਇਸ ਦਾ ਰੇਸ਼ਾ ਇਸ ਦੇ ਤਨੇ ਦੇ ਛਿਲਕੇ ਨੂੰ ਪਾਣੀ ਵਿੱਚ ਡਬੋ ਕੇ ਗਾਲ ਕੇ ਕਢਿਆ ਜਾਂਦਾ ਹੈ ਜਿਸ ਦਾ ਵਾਣ ਵੱਟ ਕੇ ਰੱਸੇ ਆਦਿ ਬਣਾਏ ਜਾਂਦੇ ਹਨ। ਸਣ ਸਾਉਣੀ ਦੀ ਮਹੱਤਵ ਪੂਰਣ ਫਸਲ ਹੈ।ਅੱਜਕਲ ਪੰਜਾਬ ਵਿੱਚ ਝੋਨੇ ਦੇ ਬਦਲ ਵਿੱਚ ਇਸ ਦੀ ਬਿਜਾਈ ਦੀ ਬਹੁਤ ਵਕਾਲਤ ਕੀਤੀ ਜਾ ਰਹੀ ਹੈ।[2]

ਸਣ ਉਸ ਬੂਟੇ ਨੂੰ ਕਹਿੰਦੇ ਹਨ ਜਿਸ ਦੀ ਛਿੱਲ ਦੇ ਰੱਸੇ, ਰੱਸੀਆਂ ਤੇ ਵਾਣ ਵੱਟਿਆ ਜਾਂਦਾ ਹੈ। ਰੱਸੇ, ਰੱਸੀਆਂ, ਖੇਤੀ ਦੇ ਕੰਮ, ਪਸ਼ੂਆਂ ਨੂੰ ਬੰਨ੍ਹਣ ਦੇ ਕੰਮ ਅਤੇ ਹੋਰ ਕੰਮਾਂ ਵਿਚ ਕੰਮ ਆਉਂਦੇ ਹਨ। ਵਾਣ ਨਾਲ ਮੰਜੇ, ਪੀੜ੍ਹੀਆਂ ਬਣੀਆਂ ਜਾਂਦੀਆਂ ਹਨ। ਅੱਜ ਤੋਂ 50/60 ਕੁ ਸਾਲ ਪਹਿਲਾਂ ਹਰ ਪਰਿਵਾਰ ਸਣ ਦੀ ਫਸਲ ਬੀਜਦਾ ਸੀ। ਜਦ ਸੁਣ ਪੱਕ ਜਾਂਦੀ ਸੀ ਤਾਂ ਉਸ ਨੂੰ ਵੱਢ ਕੇ ਪੂਲੀਆਂ ਵਿਚ ਬੰਨ੍ਹਿਆ ਜਾਂਦਾ ਸੀ। ਇਨ੍ਹਾਂ ਪੂਲੀਆਂ ਨੂੰ ਗਰਨਾ ਕਹਿੰਦੇ ਹਨ। ਫੇਰ ਇਨ੍ਹਾਂ ਗਰਨਿਆਂ ਨੂੰ ਗਾਲਣ ਲਈ ਟੋਭੇ ਦੇ ਪਾਣੀ ਵਿਚ ਦੱਬਿਆ ਜਾਂਦਾ ਸੀ। ਜਦ ਦੱਬੇ ਗਰਨਿਆਂ ਦੀ ਉਪਰਲੀ ਛਿੱਲ ਨਰਮ ਹੋ ਜਾਂਦੀ ਸੀ ਤਾਂ ਗਰਨਿਆਂ ਨੂੰ ਟੋਭੇ ਵਿਚੋਂ ਕੱਢ ਕੇ ਮੁਹਾਰੀਆਂ ਲਾ ਦਿੰਦੇ ਸਨ। ਜਦ ਮੁਹਾਰੀਆਂ ਵਿਚ ਲੱਗੇ ਗਰਨੇ ਸੁੱਕ ਜਾਂਦੇ ਸਨ ਤਾਂ ਗਰਨੇ ਦੀ ਕੱਲੀ ਕੱਲੀ ਛਟੀ ਦੀ ਉਪਰਲੀ ਛਿੱਲ ਲਾਹੀ ਜਾਂਦੀ ਸੀ। ਫੇਰ ਇਸ ਲਾਹੀ ਛਿੱਲ ਕਾਫੀ ਮਿਕਦਾਰ ਵਿਚ ਕੱਠੀ ਕਰਕੇ ਜੂੜੀ ਬਣਾਈ ਜਾਂਦੀ ਸੀ। ਜੂੜੀ ਵਿਚੋਂ ਲੋੜ ਅਨੁਸਾਰ ਛਿੱਲ ਲੈ ਕੇ ਖੇਤੀ ਬਾੜੀ ਲਈ, ਪਸ਼ੂਆਂ ਲਈ ਰੱਸੇ ਰੱਸੀਆਂ ਅਤੇ ਹੋਰ ਘਰੇਲੂ ਕੰਮਾਂ ਲਈ ਰੱਸੇ ਵੱਟੇ ਜਾਂਦੇ ਸਨ। ਮੰਜੇ ਪੀੜ੍ਹੀਆਂ ਬਣਾਉਣ ਲਈ ਵਾਣ ਵੱਟਿਆ ਜਾਂਦਾ ਸੀ।[3]

ਹੁਣ ਪੰਜਾਬ ਵਿਚ ਸ਼ਾਇਦ ਹੀ ਕੋਈ ਜਿਮੀਂਦਾਰ ਸੁਣ ਬੀਜਦਾ ਹੋਵੇ ? ਹੁਣ ਸੁਣ ਬੀਜਣਾ ਲਾਹੇਵੰਦ ਵੀ ਨਹੀਂ ਹੈ। ਹੁਣ ਬਾਜ਼ਾਰ ਵਿਚੋਂ ਰੱਸੇ, ਰੱਸੀਆਂ ਤੇ ਵਾਣ ਖਰੀਦਣਾ ਸਸਤਾ ਪੈਂਦਾ ਹੈ।[4]

ਹਵਾਲੇ

ਸੋਧੋ
  1. http://punjabipedia.org/topic.aspx?txt=ਸਣ
  2. http://www.panjabitimes.com/news/23164-ਖੇਤੀ-ਮਾਹਿਰਾਂ-ਵੱਲੋਂ-ਜੰਤਰ-ਸਣ-ਤੇ-ਗੁਆਰਾ-ਬੀਜਣ-ਦੀ-ਸਿਫ਼ਾਰਸ਼.aspx[permanent dead link]
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  4. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਬਾਹਰੀ ਕੜੀ

ਸੋਧੋ

http://www.srigranth.org/servlet/gurbani.dictionary