ਸਤਵਾਰਾ ਜਾਂ ਵਾਰ ਸਤ ਇੱਕ ਪੁਰਾਤਨ ਕਾਵਿ ਰੂਪ ਹੈ ਜਿਸ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ। ਇਸ ਕਾਵਿ ਰੂਪ ਦਾ ਆਧਾਰ ਹਫਤੇ ਦੇ ਸੱਤ ਦਿਨ ਹਨ। ਸੱਤਾਂ ਦਿਨਾਂ ਦੇ ਅਨੁਸਾਰ ਕਾਵਿ ਰਚਨਾ ਕੀਤੀ ਜਾਂਦੀ ਹੈ।ਇਸ ਕਰਕੇ ਇਸਨੂੰ ਕਾਲ ਬੋਧਕ ਕਾਵਿ ਰੂਪ ਵੀ ਕਿਹਾ ਜਾਂਦਾ ਹੈ। ਸਤਵਾਰੇ ਦਾ ਹਰ ਬੰਦ ਵਿਸ਼ੇਸ਼ ਦਿਨ ਨਾਲ ਆਰੰਭ ਹੁੰਦਾ ਹੈ। ਪੰਜਾਬੀ ਵਿੱਚ ਗੋਰਖ ਨਾਥ ਦੀ ਰਚਨਾ ਸਪਤਵਾਰ ਮਿਲਦੀ ਹੈ| ਗੁਰੂ ਗ੍ਰੰਥ ਸਾਹਿਬ ਵਿੱਚ ਸਤਵਾਰੇ ਨੂੰ ਵਾਰ ਸਤ ਲਿਖਿਆ ਗਿਆ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਦੇ ਸਤਵਾਰੇ ਰਾਗ ਬਿਲਾਵਲ ਅਤੇ ਭਗਤ ਕਬੀਰ ਦੇ ਸਤਵਾਰੇ ਰਾਗ ਗਉੜੀ ਵਿੱਚ ਦਰਜ ਹਨ।[1]

ਨਮੂਨਾ

ਸੋਧੋ

ਗੁਰੂ ਅਮਰਦਾਸ ਦੁਆਰਾ ਬਿਲਾਵਲ ਰਾਗ ਵਿੱਚ ਰਚਿਤ ਸਤਵਾਰਾ

ਸੋਮਵਾਰਿ ਸਚਿ ਰਹਿਆ ਸਮਾਇ।। ਤਿਸ ਕੀ ਕੀਮਤ ਕਹੀ ਨਾ ਜਾਇ।। ਆਖਿ ਆਖਿ ਰਹੇ ਸਭਿ ਲਿਵ ਲਾਇ।। ਜਿਸੁ ਦੇਵੈ ਤਿਸੁ ਪਲੈ ਪਾਇ।। ਅਗਮ ਅਗੋਚਰੁ ਲਖਿਆ ਨ ਜਾਇ।। ਗੁਰ ਕੈ ਸਬਦਿ ਹਰਿ ਰਹਿਆ ਸਮਾਇ।। ਮੰਗਲ ਮਾਇਆ ਮੋਹੁ ਉਪਾਇਆ।। ਆਪੈ ਸਿਰਿ ਸਿਰਿ ਧੰਧੈ ਲਾਇਆ।। ਆਪਿ ਬੁਝਾਏ ਸੋਈ ਬੂਝੈ।। ਗੁਰ ਕੈ ਸਬਦਿ ਦਰੁ ਘਰੁ ਸੂਝੈ।।[2]

ਹਵਾਲੇ

ਸੋਧੋ
  1. ਸੁਲੱਖਣ ਸਰਹੱਦੀ, ਪਿੰਗਲ ਤੇ ਅਰੂਜ਼ ਸੰਦਰਭ ਕੋਸ਼, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਅ, 2015, ਪੰਨਾ 202-203
  2. ਆਦਿ ਗ੍ਰੰਥ, ਪੰਨਾ 841

ਡਾ.ਕੁਲਦੀਪ ਸਿੰਘ ਧੀਰ, ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ - ਰੂਪਾਕਾਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2001, ਪੰਨਾ 61-62