ਗਹਿਣ ਬਣਤਰ ਅਤੇ ਸਤਹੀ ਬਣਤਰ

(ਸਤਹੀ ਬਣਤਰ ਤੋਂ ਮੋੜਿਆ ਗਿਆ)

ਗਹਿਣ ਬਣਤਰ ਅਤੇ ਸਤਹੀ ਬਣਤਰ ਭਾਸ਼ਾ ਵਿਗਿਆਨ ਵਿੱਚ ਵਰਤੇ ਜਾਂਦੇ ਸੰਕਲਪ ਹਨ ਜੋ ਚੌਮਸਕੀ ਦੀ ਰੂਪਾਂਤਰੀ ਵਿਆਕਰਨ ਵਿੱਚ ਅਹਿਮ ਸਥਾਨ ਰੱਖਦੇ ਹਨ।

ਗਹਿਣ ਬਣਤਰ ਕਿਸੇ ਵਾਕ ਦੇ ਪਿੱਛੇ ਚੱਲ ਰਹੇ ਨਿਯਮਾਂ ਨੂੰ ਕਿਹਾ ਜਾਂਦਾ ਹੈ ਅਤੇ ਸਤਹੀ ਬਣਤਰ ਸਾਡੇ ਸਾਹਮਣੇ ਮੌਜੂਦ ਵਾਕ ਹੁੰਦੇ ਹਨ। ਉਦਾਹਰਨ ਵਜੋਂ ਦੋ ਵਾਕ ਲਏ ਜਾ ਸਕਦੇ ਹਨ:

  1. ਮੈਂ ਘਰ ਗਿਆ।
  2. ਮੈਂ ਘਰ ਗਈ।
  3. ਮੈਂ ਚਾਹ ਪੀਤੀ।
  4. ਮੈਂ ਪਾਣੀ ਪੀਤਾ।

ਇਹ ਵਾਕਾਂ ਵਿੱਚ ਪਹਿਲੇ ਦੋ ਵਾਕਾਂ ਵਿੱਚ ਕਿਰਿਆ ਦਾ ਸੰਬੰਧ ਕਰਤਾ ਨਾਲ ਹੈ ਅਤੇ ਦੂਜੇ ਦੋ ਵਾਕਾਂ ਵਿੱਚ ਕਿਰਿਆ ਦਾ ਸੰਬੰਧ ਕਰਮ ਨਾਲ ਹੈ। ਪੰਜਾਬੀ ਭਾਸ਼ਾ ਦੇ ਨਿਯਮਾਂ ਦੇ ਮੁਤਾਬਕ ਜੇ ਕਰਤਾ ਨਾਲ ਕੋਈ ਸੰਬੰਧਕ ਨਾ ਹੋਵੇ ਤਾਂ ਕਿਰਿਆ ਦਾ ਸੰਬੰਧ ਕਰਤਾ ਨਾਲ ਹੀ ਹੁੰਦਾ ਹੈ। ਦੂਜੇ ਦੋ ਵਾਕਾਂ ਨੂੰ ਚੌਮਸਕੀ ਦੇ ਗਹਿਣ ਬਣਤਰ ਸੰਕਲਪ ਰਾਹੀਂ ਸਮਝਿਆ ਜਾ ਸਕਦਾ ਹੈ। ਅਸਲ ਵਿੱਚ ਗਹਿਣ ਬਣਤਰ ਵਿੱਚ ਇਹ ਵਾਕ ਇਸ ਪ੍ਰਕਾਰ ਹਨ:

  1. ਮੈਂ ਨੇ ਚਾਹ ਪੀਤੀ।
  2. ਮੈਂ ਨੇ ਪਾਣੀ ਪੀਤਾ।

ਹਿੰਦੀ ਵਿੱਚ ਅਜਿਹੇ ਵਾਕ "ਨੇ" ਸੰਬੰਧਕ ਨਾਲ ਹੀ ਲਿਖੇ ਜਾਂਦੇ ਹਨ। ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹਨਾਂ ਦੋ ਵਾਕਾਂ ਦੀ ਗਹਿਣ ਬਣਤਰ ਵਿੱਚ "ਨੇ" ਸੰਬੰਧਕ ਦੀ ਵਰਤੋਂ ਹੋ ਰਹੀ ਹੈ, ਭਾਵੇਂ ਕਿ ਸਤਹੀ ਬਣਤਰ ਉੱਤੇ ਇਹ ਸਿੱਧੇ ਰੂਪ ਵਿੱਚ ਨਹੀਂ ਦਿਖਦੀ।

ਨੋਟਸ

ਸੋਧੋ