ਸਤਿਆਪਾਲ ਗੌਤਮ (26 ਅਕਤੂਬਰ 1951 - 30 ਜਨਵਰੀ 2018) ਫਲਸਫ਼ੇ ਦਾ ਪ੍ਰੋਫੈਸਰ ਅਤੇ ਲੇਖਕ ਸੀ।

ਮੁਢਲਾ ਜੀਵਨ ਅਤੇ ਪੜ੍ਹਾਈ

ਸੋਧੋ

ਸਤਿਆਪਾਲ ਗੌਤਮ ਦਾ ਪਿੰਡ ਮਸਾਣੀਆਂ ਜ਼ਿਲਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ ਅਤੇ ਉਹ ਇੱਕ ਸਧਾਰਨ ਪਰਿਵਾਰ ਦਾ ਜੰਮਪਲ ਸੀ। ਉਸਦੇ ਪਿਤਾ ਦਾ ਨਾਂ ਸ਼੍ਰੀ ਗੋਵਰਧਨ ਲਾਲ ਗੌਤਮ ਸੀ। ਉਸਨੇ 1968 ਹਿੰਦੀ ਸਾਹਿਤ ਵਿੱਚ ਆਨਰਜ਼ (ਪ੍ਰਭਾਕਰ) ਕੀਤੀ ਅਤੇ ਆਪਣੀ ਗ੍ਰੈਜੁਏਸ਼ਨ (ਫ਼ਿਲਾਸਫੀ, ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ) 1971 ਵਿੱਚ ਦੁਆਬਾ ਕਾਲਜ ਜਲੰਧਰ ਤੋਂ ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਤੋਂ 1973 ਵਿੱਚ ਐਮ.ਏ.(ਫ਼ਿਲਾਸਫ਼ੀ) ਅਤੇ 1980 ਵਿੱਚ ਪੀਐਚ.ਡੀ. (ਫਿਲਾਸਫੀ) ਕੀਤੀ।

ਐਮ.ਏ. ਵਿੱਚ ਉਸਦਾ ਖੋਜ ਪੱਤਰ 'ਡਾਇਅਲੈਕਟਿਕਸ ਅਤੇ ਇਤਿਹਾਸਕ ਪਦਾਰਥਵਾਦ' ਸੀ ਅਤੇ ਪੀਐਚਡੀ ਵਿੱਚ 'ਮਨੁੱਖੀ ਕਾਰਵਾਈਆਂ ਦੇ ਸਪਸ਼ਟੀਕਰਨ ਦੀਆਂ ਕੁਝ ਸਮੱਸਿਆਵਾਂ ਦਾ ਅਧਿਐਨ।

ਉਹ ਬਹੁਤਾ ਸਮਾਂ ਪੰਜਾਬ ਯੂਨੀਵਰਸਿਟੀ ਦੇ ਫ਼ਿਲਾਸਫ਼ੀ ਵਿਭਾਗ ਵਿੱਚ ਅਧਿਆਪਨ ਦਾ ਕੰਮ ਕਰਦਾ ਰਿਹਾ। ਗੌਤਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੈਂਟਰ ਫਾਰ ਫਿਲਾਸਫੀ, ਸਕੂਲ ਆਫ ਸੋਸ਼ਲ ਸਾਇੰਸਿਜ਼ ਵਿੱਚ ਵੀ ਪ੍ਰੋਫ਼ੈਸਰ ਅਤੇ ਚੇਅਰਪਰਸਨ ਰਿਹਾ।[1]

ਕਿਤਾਬਾਂ

ਸੋਧੋ
  • REASONS FOR ACTION: A Praxiological Approach to Philosophy of Social Sciences, ਅਜੰਤਾ ਪਬਲੀਕੇਸ਼ਨਜ਼, ਨਵੀਂ ਦਿੱਲੀ (1983)।
  • ਸਮਾਜ ਦਰਸ਼ਨ ਹਿੰਦੀ ਵਿਚ ਸੋਸ਼ਲ ਫ਼ਿਲਾਸਫ਼ੀ ਤੇ ਇਕ ਪੁਸਤਕ) ਹਰਿਆਣਾ ਸਾਹਿਤ ਅਕਾਦਮੀ, ਚੰਡੀਗੜ੍ਹ (1991, 2001, 2004 ਨੂੰ ਮੁੜ ਛਾਪਿਆ ਗਿਆ)

ਗੌਤਮ ਨੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐਨ.ਸੀ.ਈ.ਆਰ.ਟੀ.), ਨਵੀਂ ਦਿੱਲੀ 2006 ਦੁਆਰਾ ਸ਼ੁਰੂ ਕੀਤੇ ਗਏ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਰਾਜਨੀਤਿਕ ਸਿਧਾਂਤ ਬਾਰੇ ਇਕ ਪਾਠ ਪੁਸਤਕ ਦੀ ਤਿਆਰੀ ਵਿਚ ਹਿੱਸਾ ਲਿਆ ਗਿਆ।

ਹਵਾਲੇ

ਸੋਧੋ
  1. "ਸਤਿਆਪਾਲ ਗੌਤਮ ਦਾ ਬਾਇਓਡੇਟਾ" (PDF). ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (in ਅੰਗਰੇਜ਼ੀ). 2014.