ਸਤਿਆ ਵ੍ਰਤ ਸ਼ਾਸਤਰੀ

ਭਾਰਤੀ ਅਕਾਦਮਿਕ

ਸੱਤਿਆ ਵ੍ਰਤ ਸ਼ਾਸਤਰੀ (ਜਨਮ 29 ਸਤੰਬਰ 1930) ਭਾਰਤ ਦਾ ਇੱਕ ਬਹੁਤ ਹੀ ਅਹਿਮ ਸੰਸਕ੍ਰਿਤ  ਵਿਦਵਾਨ, ਲੇਖਕ, ਵਿਆਕਰਨਕਾਰ ਅਤੇ ਕਵੀ ਸੀ।  ਉਸ ਨੇ ਸੰਸਕ੍ਰਿਤ ਵਿੱਚ ਤਿੰਨ ਮਹਾਂ-ਕਾਵਿ, ਤਿੰਨ ਖੰਡ-ਕਾਵਿ, ਇੱਕ ਪ੍ਰਬੰਧ-ਕਾਵਿ ਅਤੇ ਇੱਕ ਪਤਰ-ਕਾਵਿ ਅਤੇ ਪੰਜ ਆਲੋਚਨਾਤਮਿਕ ਲਿਖਤਾਂ ਲਿਖੀਆਂ ਹਨ। ਇਸ ਦੀਆਂ ਮਹੱਤਵਪੂਰਣ ਰਚਨਾਵਾਂ ਹਨ: ਰਾਮਕ੍ਰਿਤੀਮਹਕਾਵਿਯਮ, ਬ੍ਰਹਤਰਰਮ ਭਰਤਮ, ਸ੍ਰੀਬੋਧੀਸਤਵਚਾਰਿਤਮ, ਵੈਦਿਕਾ ਵਿਯਾਕਰਨ, ਸਰਮਨੀਆਦੇਸਾਹ ਸੂਤਰਮ ਵਿਭਤੀ, ਅਤੇ ਸੱਤ ਜਿਲਦਾਂ ਵਿੱਚ "ਸੰਸਕ੍ਰਿਤ ਦੇ ਖਜਾਨਿਆਂ ਦੀ ਖੋਜ"। [1]

ਸਤਿਆ ਵ੍ਰਤ ਸ਼ਾਸਤਰੀ
ਜਨਮ (1930-09-29) 29 ਸਤੰਬਰ 1930 (ਉਮਰ 94)
ਕਿੱਤਾਵਿਦਵਾਨ, ਲੇਖਕ, ਵਿਆਕਰਨਕਾਰ, ਕਵੀ, ਸਾਹਿਤ ਆਲੋਚਕ
ਰਾਸ਼ਟਰੀਅਤਾਭਾਰਤ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ
ਸ਼ੈਲੀਸੰਸਕ੍ਰਿਤ
ਪ੍ਰਮੁੱਖ ਅਵਾਰਡ1968: ਸਾਹਿਤ ਅਕਾਦਮੀ ਅਵਾਰਡ
2006: ਗਿਆਨਪੀਠ ਪੁਰਸਕਾਰ
ਵੈੱਬਸਾਈਟ
satyavrat-shastri.net

ਉਹ ਵਰਤਮਾਨ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਸੰਸਕ੍ਰਿਤ ਅਧਿਐਨ ਦੇ ਵਿਸ਼ੇਸ਼ ਕੇਂਦਰ ਵਿੱਚ ਆਨਰੇਰੀ ਪ੍ਰੋਫੈਸਰ ਹਨ। ਉਹ ਦਿੱਲੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਵਿਭਾਗ ਦਾ ਮੁਖੀ ਅਤੇ ਆਰਟ ਦੇ ਫੈਕਲਟੀ ਦਾ ਡੀਨ ਸੀ, ਜਿਥੇ ਉਹ ਸੰਸਕ੍ਰਿਤ ਦੇ ਪੰਡਤ ਮਨਮੋਹਨ ਨਾਥ ਦਰ ਪ੍ਰੋਫੈਸਰ (1970-1995) ਸੀ।  

ਆਪਣੀ ਕੈਰੀਅਰ ਦੌਰਾਨ ਉਸਨੇ ਕਈ ਕੌਮੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਸੰਸਕ੍ਰਿਤ ਲਈ ਸਾਹਿਤ ਅਕਾਦਮੀ ਅਵਾਰਡ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ 1968 ਵਿੱਚ ਉਸ ਦੇ ਕਵਿਤਾ ਦੇ ਕੰਮ, ਸ੍ਰੀਗੁਰੂਗੋਵਿੰਦਸਿੰਘਚਰਿਤਮ,[2]  ਲਈ ਮਿਲਿਆ। 2006 ਵਿੱਚ ਉਹ ਸੰਸਕ੍ਰਿਤ ਭਾਸ਼ਾ ਵਿੱਚ ਗਿਆਨਪੀਠ ਪੁਰਸਕਾਰ (2009 ਵਿੱਚ ਉਸ ਦੀ ਪੈਰੋਕਾਰ ਅਤੇ ਥਾਈਲੈਂਡ ਦੀ ਰਾਜਕੁਮਾਰੀ ਮਹਾਂ ਚੱਕਰੀ ਸਰਿੰਦਹੋਰਨ ਦੁਆਰਾ ਪ੍ਰਦਾਨ ਕੀਤਾ ਗਿਆ ਸੀ) ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ।[3][4]

ਸਿੱਖਿਆ

ਸੋਧੋ

ਸ਼ਾਸਤਰੀ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿਓ, ਇੱਕ ਪ੍ਰਸਿੱਧ ਵਿਦਵਾਨ ਸ਼੍ਰੀ ਚਾਰੂ ਦੇਵਾ ਸ਼ਾਸਤਰੀ ਦੇ ਕੋਲ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਵਾਰਾਨਸੀ ਚਲੇ ਗਿਆ ਜਿਥੇ ਉਨ੍ਹਾਂ ਨੇ ਸ਼ੁਕਦੇਵ ਝਾਅ ਅਤੇ ਸਿੱਧੇਸ਼ਵਰ ਵਰਮਾ ਦੇ ਅਧੀਨ ਪੜ੍ਹਿਆ। 

ਉਸ ਨੇ ਬੀ.ਏ.ਆਨਰਜ ਅਤੇ ਸੰਸਕ੍ਰਿਤ ਵਿੱਚ ਐਮ ਏ ਪੰਜਾਬ ਯੂਨੀਵਰਸਿਟੀ ਤੋਂ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕੀਤੀ।[5]

ਕੈਰੀਅਰ

ਸੋਧੋ

ਉਹ ਛੇਤੀ ਹੀ ਦਿੱਲੀ ਯੂਨੀਵਰਸਿਟੀ ਵਿੱਚ ਸ਼ਾਮਲ ਹੋ ਗਿਆ, ਜਿੱਥੇ ਅਗਲੇ 40 ਸਾਲਾਂ ਦੇ ਆਪਣੇ ਅਧਿਆਪਨ ਦੇ ਕੈਰੀਅਰ ਦੌਰਾਨ ਉਸ ਨੇ ਸੰਸਕ੍ਰਿਤ ਵਿਭਾਗ ਦੇ ਮੁਖੀ ਅਤੇ ਆਰਟਸ ਦੀ ਫੈਕਲਟੀ ਦੇ ਡੀਨ ਦੇ ਤੌਰ ਤੇ ਅਹਿਮ ਅਹੁਦਿਆਂ ਤੇ ਕੰਮ ਕੀਤਾ। ਸਤਿਵਰਤ ਸ਼ਾਸਤਰੀ ਸ਼੍ਰੀ ਜਗਨਨਾਥ ਸੰਸਕ੍ਰਿਤ ਯੂਨੀਵਰਸਿਟੀ, ਪੁਰੀ, ਉੜੀਸਾ ਦੇ ਵਾਈਸ-ਚਾਂਸਲਰ ਅਤੇ ਬੈਂਕਾਕ ਦੇ ਚੁਲਾਲੋਂਗੋਰਨ ਅਤੇ ਸਿਲਪਾਕੌਰਨ ਯੂਨੀਵਰਸਿਟੀਆਂ ਦੇ ਨਾਲ ਨਾਲ ਉੱਤਰਪੂਰਬੀ ਬੌਧ ਯੂਨੀਵਰਸਿਟੀ, ਨੋਂਗਹਾਈ, ਥਾਈਲੈਂਡ, ਟੂਬੀਨਜਨ ਯੂਨੀਵਰਸਿਟੀ, ਟੂਬੀਨਜਨ ਯੂਨੀਵਰਸਿਟੀ, ਜਰਮਨੀ, ਕੈਥੋਲਿਕ ਯੂਨੀਵਰਸਿਟੀ, ਲਉਵੈਨ, ਬੈਲਜੀਅਮ ਅਤੇ ਅਲਬਰਟਾ ਦੀ ਯੂਨੀਵਰਸਿਟੀ, ਐਡਮੰਟਨ, ਕੈਨੇਡਾ ਵਿੱਚ ਵੀ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ। ਉਸਨੇ ਥਾਈਲੈਂਡ ਦੀ ਰਾਜਕੁਮਾਰੀ ਮਹਾਂ ਚਕਰੀ ਸਿਰੀਨਧੋਰਨ [1977-1979] ਨੂੰ ਵੀ ਸੰਸਕ੍ਰਿਤ ਪੜ੍ਹਾਈ।   [6][7][8]

ਸਤਿਆ ਵ੍ਰਤ ਸ਼ਾਸਤਰੀ ਨੇ ਸੰਸਕ੍ਰਿਤ ਵਿੱਚ ਬਹੁਤ ਮਹੱਤਵਪੂਰਨ ਕਾਵਿਕ ਰਚਨਾਵਾਂ ਲਿਖੀਆਂ ਹਨ, ਸਭ ਤੋਂ ਮਹੱਤਵਪੂਰਨ ਰਾਮਾਇਣ ਦੇ ਥਾਈ ਵਰਜ਼ਨ ਅਰਥਾਤ ਸ੍ਰੀ ਰਾਮ-ਕਿਰਤੀ ਮਹਾਂ-ਕਾਵਮ ਨੂੰ ਸ਼ਾਹੀ ਬੇਨਤੀ ਤੇ ਰਾਇਲ ਥਾਈ ਤੋਂ ਸੰਸਕ੍ਰਿਤ ਵਿੱਚ ਉਲਥਾਉਣਾ। ਇਸਦਾ ਮੁਖਬੰਧ ਥਾਈਲੈਂਡ ਦੀ ਰਾਜਕੁਮਾਰੀ ਨੇ ਲਿਖਿਆ ਹੈ। ਉਸ ਦੇ ਵਰਤਮਾਨ ਖੋਜ ਪ੍ਰਾਜੈਕਟ ਥਾਈਲੈਂਡ ਵਿੱਚ ਸੰਸਕ੍ਰਿਤ ਸ਼ਿਲਾਲੇਖ ਅਤੇ ਹਿੰਦੂ ਮੰਦਰ, ਕਾਲੀਦਾਸ ਸਟੱਡੀਜ਼, ਯੋਗਵਿਸ਼ਿਸ਼ਟ ਦਾ ਇੱਕ ਆਲੋਚਨਾਤਮਿਕ ਸੰਸਕਰਨ, ਦੱਖਣ ਪੂਰਬੀ ਏਸ਼ੀਆ ਦੀ ਸੰਸਕ੍ਰਿਤਾਈ ਸ਼ਬਦਾਵਲੀ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਰਾਮ ਦੀ ਕਹਾਣੀ ਹਨ। 

ਹਵਾਲੇ

ਸੋਧੋ
  1. 41st and 42nd Jnanpith Awards, Official Press release Archived 15 February 2010 at the Wayback Machine.
  2. Sanskrit Awards Archived 31 March 2009 at the Wayback Machine. Sahitya Akademi Award Official listing.
  3. "Sanskrit poet gets Jnanpith award". The Times of India. 20 August 2009. Archived from the original on 6 ਜੂਨ 2012. Retrieved 14 May 2011. {{cite news}}: Unknown parameter |dead-url= ignored (|url-status= suggested) (help)
  4. "Sanskrit's first Jnanpith winner is a 'poet by instinct'". The Indian Express. 14 January 2009.
  5. Brown, Richard. Journey with a Savant. ISBN 0-684-82125-7.
  6. "Recent News". The Hindu. Chennai, India. 20 November 2005. Archived from the original on 5 ਸਤੰਬਰ 2006. Retrieved 28 January 2007. {{cite news}}: Unknown parameter |dead-url= ignored (|url-status= suggested) (help)
  7. The Nation Newspaper (6 August 1998). Professor to a Princess. The Nation (Thailand).
  8. "Professor Dr. Satya Vrat Shastri was appointed as Visiting Professor of Indian Studies in Chulalongkorn University, Bangkok". Archived from the original on 9 April 2004. Retrieved 12 February 2007. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ