ਸਤੀਪਨਸ਼ਿਕੋਵੋ ਦਾ ਪਿੰਡ (ਨਾਵਲ)

ਸਤੀਪਨਸ਼ਿਕੋਵੋ ਦਾ ਪਿੰਡ ਅਤੇ ਇਸਦੇ ਬਾਸ਼ਿੰਦੇ: ਅਗਿਆਤ ਦੇ ਨੋਟਸ ਚੋਂ (ਰੂਸੀ: Село Степанчиково и его обитатели. Из записок неизвестного, Selo Stepanchikovo i ego obitateli. Iz zapisok neizvestnogo), ਜਿਸਨੂੰ ਪਰਿਵਾਰ ਦਾ ਦੋਸਤ ਵੀ ਕਿਹਾ ਜਾਂਦਾ ਹੈ, ਫ਼ਿਓਦੋਰ ਦੋਸਤੋਯਵਸਕੀ ਦਾ ਨਾਵਲ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਲੇਖਕਫ਼ਿਓਦੋਰ ਦੋਸਤੋਯਵਸਕੀ
ਮੂਲ ਸਿਰਲੇਖСело Степанчиково и его обитатели
ਅਨੁਵਾਦਕਇਗਨਾਟ ਐਵਸੇਅ
ਦੇਸ਼ਰੂਸ
ਭਾਸ਼ਾਰੂਸੀ
ਵਿਧਾਵਿਅੰਗਾਤਮਕ ਨਾਵਲ
ਪ੍ਰਕਾਸ਼ਕਓਤੇਸ਼ੇਸਤਵੈਨਿਏ ਜ਼ਪਿਸਕੀ
ਪ੍ਰਕਾਸ਼ਨ ਦੀ ਮਿਤੀ
1859
ਮੀਡੀਆ ਕਿਸਮਪ੍ਰਿੰਟ

ਸੇਰਗੇਈ ਅਲੈਗਸੈਂਦਰੋਵਿਚ (ਬਿਰਤਾਂਤਕਾਰ) ਨੂੰ ਉਸਦੇ ਅੰਕਲ ਕਰਨਲ ਯੋਗੋਰ ਇਲੀਚ ਰੋਸਤਾਨੇਵ ਦੁਆਰਾ ਉਸਦੀ ਐਸਟੇਟ ਜੋ ਕਿ ਸੇਂਟ ਪੀਟਰਸਬਰਗ ਵਿੱਚ ਹੈ, ਵਿਖੇ ਬੁਲਾਇਆ ਜਾਂਦਾ ਹੈ। ਉੱਥੇ ਜਾ ਕੇ ਉਹ ਵੇਖਦਾ ਹੈ ਕਿ ਇੱਕ ਅਧਖੜ੍ਹ ਉਮਰ ਦੇ ਢੋਂਗੀ ਫ਼ੋਮਿਚ ਓਪਿਸਕਿਨ ਨੇ ਆਪਣੇ ਆਲੇ-ਦੁਆਲੇ ਦੇ ਰਈਸਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਹੈ ਕਿ ਉਹ ਇੱਕ ਨੇਕ ਬੰਦਾ ਹੈ ਚਾਹੇ ਉਸਦਾ ਸੁਭਾਅ ਗੁੱਸੇਖੋਰ, ਸੁਆਰਥੀ ਅਤੇ ਘਿਣਾਉਣਾ ਹੈ। ਫ਼ੋਮਾ ਨੌਕਰਾਂ ਨੂੰ ਫ੍ਰੈਂਚ ਸਿੱਖਣ ਲਈ ਮਜਬੂਰ ਕਰਦਾ ਹੈ ਅਤੇ ਅਤੇ ਜਦੋਂ ਉਹ ਕਾਮਾਰਿੰਸਕਾਯਾ ਨਾਚ ਕਰਦੇ ਫੜੇ ਜਾਂਦੇ ਹਨ ਤਾਂ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ।

ਅੰਕਲ ਯੇਗੋਰ ਸਰਗੇਈ ਨੂੰ ਗਰੀਬ ਮੁਟਿਆਰ ਨਾਸਤੇਨਕਾ ਨਾਲ ਵਿਆਹ ਕਰਨ ਲਈ ਕਹਿੰਦਾ ਹੈ। ਅਤੇ ਇਹ ਪਤਾ ਲੱਗਦਾ ਹੈ ਕਿ ਅੰਕਲ ਯੇਗੋਰ ਖੁਦ ਉਸ ਨਾਲ ਪਿਆਰ ਕਰਦਾ ਹੈ, ਪਰ ਫ਼ੋਮਾ ਚਾਹੁੰਦਾ ਹੈ ਕਿ ਉਹ ਉਸਦੀ ਬਜਾਏ ਅਮੀਰ ਤਾਤਿਆਨਾ ਇਵਾਨੋਵਾ ਨਾਲ ਵਿਆਹ ਕਰਵਾਏ। ਤਾਤਿਆਨਾ ਨਾਲ ਵਿਆਹ ਕਰਨ ਲਈ ਹੋਰ ਮੁੰਡੇ ਹਨ, ਜਿਨ੍ਹਾਂ ਵਿੱਚ ਮਿਜ਼ਿਨਸ਼ਿਕੋਵ ਵੀ ਸ਼ਾਮਲ ਹੈ, ਜੋ ਸੇਰਗੇਈ ਨੂੰ ਉਸ ਦੇ ਨਾਲ ਭੱਜਣ ਦੀਆਂ ਯੋਜਨਾਵਾਂ ਬਾਰੇ ਦੱਸਦਾ ਹੈ।

ਅਗਲੀ ਸਵੇਰ ਤਾਤਿਆਨਾ ਮਿਜ਼ਿਨਚਿਕੋਵ ਨਾਲ ਨਹੀਂ ਸਗੋਂ ਓਬਨੋਸਕਿਨ ਨਾਲ ਭੱਜ ਜਾਂਦੀ ਹੈ, ਜਿਸ ਨੇ ਆਪਣੀ ਮਾਂ ਦੇ ਪ੍ਰਭਾਵ ਹੇਠ ਇਹ ਕੰਮ ਕੀਤਾ ਸੀ। ਪਿੱਛਾ ਕਰਨ ਤੋਂ ਬਾਅਦ ਤਾਤਿਆਨਾ ਆਪਣੀ ਮਰਜ਼ੀ ਨਾਲ ਵਾਪਸ ਆ ਜਾਂਦੀ ਹੈ। ਸਤੀਪਨਸ਼ਿਕੋਵੋ ਫ਼ੋਮਾ ਫੋਮਿਚ ਗੁੱਸੇ ਵਿੱਚ ਹੈ ਕਿਉਂਕਿ ਅੰਕਲ ਯੇਗੋਰ ਨੈਸਤੇਨਕਾ ਨਾਲ ਬਗੀਚੇ ਵਿੱਚ ਚੋਰੀ ਮਿਲਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ। ਫ਼ੋਮਾ ਉੱਥੋਂ ਚੱਲਦਾ ਹੈ, ਪਰ ਇਸ ਦੌਰਾਨ ਉਹ ਇੱਕ ਖਾਈ ਵਿੱਚ ਡਿੱਗ ਜਾਂਦਾ ਹੈ। ਪਿੰਡ ਵਾਲੇ ਉਸਨੂੰ ਵਾਪਸ ਆਉਣ ਲਈ ਬੇਨਤੀ ਕਰਦੇ ਹਨ। ਫੋਮਾ ਲਈ ਇੱਕ ਆਮ ਮੇਲ-ਮਿਲਾਪ ਹੁੰਦਾ ਹੈ, ਹਮੇਸ਼ਾ ਦੀ ਤਰ੍ਹਾਂ ਹੇਰਾਫੇਰੀ ਕਰਦੇ ਹੋਏ, ਅਤੇ ਉਹ ਅੰਕਲ ਯੇਗੋਰ ਅਤੇ ਨਾਸਤੇਨਕਾ ਦੇ ਵਿਚਕਾਰ ਵਿਆਹ ਲਈ ਆਪਣਾ ਆਸ਼ੀਰਵਾਦ ਦਿੰਦਾ ਹੈ।

ਹਵਾਲੇ

ਸੋਧੋ