ਡਾ. ਸਤੇਫਾਨੋ ਬਾਕੋਨਯੀ (1892 – 1969) ਹੰਗਰੀ ਦਾ ਇੱਕ ਲੇਖਕ, ਸਲਾਹਕਾਰ ਅਤੇ ਇੰਜੀਨੀਅਰ ਸੀ। ਬਾਕੋਨਯੀ ਦਾ ਜਨਮ ਬੂਦਾਪੇਸਤ ਦੇ ਕਰੀਬ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਜਿਮਨੇਜ਼ਿਅਮ (ਹੰਗਰੀ ਦੇ ਹਾਈ ਸਕੂਲ) ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਨੇ ਕੀਮੀਆ (ਰਸਾਇਣ ਵਿਗਿਆਨ) ਦੀ ਪੜ੍ਹਾਈ ਕੀਤੀ। ਪਹਿਲੀ ਵਿਸ਼ਵ ਜੰਗ ਦੇ ਦੌਰਾਨ ਉਹ ਹੰਗਰੀ ਦੀ ਫੌਜ ਵਿੱਚ ਰਹੇ। ਇਸੀ ਦੌਰਾਨ ਉਨ੍ਹਾ ਨੂੰ ਮਗਰਬੀ-ਖੋਪੜੀ ਦੀ ਸੱਟ ਵੱਜੀ। ਠੀਕ ਹੋਣ ਤੋਂ ਬਾਅਦ ਬਾਕੋਨਯੀ ਨੇ ਪਹਿਲਾ ਜਰਮਨੀ ਦੇ ਸਨਅਤੀ ਅਦਾਰਿਆ ਵਿੱਚ ਕੰਮ ਕੀਤਾ ਅਤੇ ਫਿਰ ਉਹ ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ਾ ਵਿੱਚ ਚਲੇ ਗਏ। ਉੱਥੇ ਉਹ ਇੱਕ ਸਲਾਹਕਾਰ ਬਣ ਗਏ ਅਤੇ ਫਿਰ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਫਿਰ ਪੂਰੀ ਜ਼ਿੰਦਗੀ ਆਪਣੇ ਕਾਰੋਬਾਰ ਵਿੱਚ ਹੀ ਰਹੇ।

ਦੂਜੀ ਆਲਮੀ ਜੰਗ ਦੇ ਦੌਰਾਨ ਬਾਕੋਨਯੀ ਪਰਿਵਾਰ ਬੋਰਦੀਗੇਰਾ ਵਿੱਚ ਰਿਹਾ। ਬੋਰਦੀਗੇਰਾ ਨਾਜ਼ੀ ਤਾਕਤਾ ਦੇ ਅਧੀਨ ਸੀ। ਸਤੇਫਾਨੋ ਬਾਕੋਨਯੀ ਇਸੀ ਦੌਰਾਨ ਹਰਕਤ ਏ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਵਿੱਚ ਸ਼ਾਮਿਲ ਹੋ ਗਏ। ਪਹਿਲਾਂ ਉਨ੍ਹਾ ਨੇ ਏਸਪੇਰਾਨਤੋ ਸਿੱਖੀ, ਫਿਰ ਉਹ ਈਦੋ ਪ੍ਰਸਤ ਬਣੇ, ਫਿਰ ਉਕਸੀਦੇਨਤਲ ਪ੍ਰਸਤ ਅਤੇ ਅੰਤ ਵਿੱਚ ਇੰਟਰ ਲਿੰਗੂਆ ਪ੍ਰਸਤ ਬਣੇ। ਉਨ੍ਹਾਂ ਦੀ ਇੰਟਰ ਲਿੰਗੂਆ ਬਾਰੇ ਕਿਤਾਬਾ ਵਿਚੋਂ ਇੱਕ ਕਿਤਾਬ ਦਾ ਨਾਮ ਤਹਜ਼ੀਬ ਅਤੇ ਅਮੋਮੀ ਜ਼ਬਾਨ (Civilization e Lingua Universal) ਹੈ। ਆਪਣੀ ਮੌਤ ਤੋਂ ਇੱਕ ਮਹੀਨਾ ਪਹਿਲਾ ਉਨ੍ਹਾਂ ਨੇ ਸਵੀਤਸਰਲਾਂਦ ਦੇ ਲੁਕੇਰਨੇ ਸ਼ਹਿਰ ਵਿੱਚ ਅਮੋਮੀ ਜ਼ਬਾਨ ਦਾ ਬਾਕਯੋਨੀ ਫਾਊਨਡੇਸ਼ਨ (Fundation Bakonyi pro Lingua Universal) ਦੀ ਸਥਾਪਨਾ ਕੀਤੀ।

ਹਵਾਲੇ ਸੋਧੋ

  • ਸਤੇਫਾਨੋ ਬਾਕੋਨਯੀ, ਤਹਜ਼ੀਬ ਅਤੇ ਅਮੋਮੀ ਜ਼ਬਾਨ: ਤਾਰੀਖੀ ਅਤੇ ਤਹਜ਼ੀਬੀ ਲੇਖ (ਇੰਟਰ ਲਿੰਗੂਆ ਵਿਚ: Civilisation e Lingua Universal: Essayo historico-cultural e linguistic). ਛਾਪਣ ਵਾਲੇ: Luzern: Hugo Fischer, 1978.

ਬਾਹਰੀ ਕੜੀਆਂ ਸੋਧੋ