ਸਤੋਰਗਾਤਾਂ, ਊਮਿਓ
ਸਤੋਰਗਾਤਾਂ (ਸਵੀਡਿਸ਼: Storgatan, ਮੁੱਖ ਗਲੀ) ਊਮਿਓ ਦੀ ਇੱਕ 4 ਕਿਲੋਮੀਟਰ ਲੰਬੀ ਗਲੀ ਹੈ। ਇਹ ਉਮੇ ਨਦੀ ਦੇ ਉੱਤਰੀ ਖੇਤਰ ਵਿੱਚ ਸ਼ਹਿਰ ਦੇ ਮੁੱਖ ਕੇਂਦਰਾਂ ਵਿੱਚੋਂ ਲੰਘਦੀ ਹੈ।
Former name(s) | ਸੋਦਰਾ ਲਾਂਗਗਾਤਾਂ |
---|---|
Length | 4 km (2 mi) |
Location | ਊਮਿਆ, ਸਵੀਡਨ |
Coordinates | 63°49′45.63″N 20°14′10.97″E / 63.8293417°N 20.2363806°E |
From | ਪੂਰਬ |
To | ਪੱਛਮ |
Construction | |
Inauguration | 1622 |
Other | |
Known for | ਬਰਚ ਅਵੈਨਿਊ |
ਸਤੋਰਗਾਤਾਂ ਉੱਤੇ ਊਮਿਓ ਨਗਰਪਾਲਿਕਾ ਦੀਆਂ ਕਈ ਇਤਿਹਾਸਿਕ ਇਮਾਰਤਾਂ ਅਤੇ ਸ਼ਹਿਰ ਦੇ ਪੰਜ ਮੁੱਖ ਪਾਰਕ ਸਥਿਤ ਹਨ। ਇਸ ਗਲੀ ਉੱਤੇ ਹਰ ਰੋਜ਼ ਔਸਤਨ 8,900 ਵਾਹਨ ਗੁਜ਼ਰਦੇ ਹਨ (2006)।[1]
ਇਤਿਹਾਸ
ਸੋਧੋਜਦੋਂ 1622 ਵਿੱਚ ਊਮਿਓ ਦੀ ਸਥਾਪਨਾ ਹੋਈ ਸੀ ਤਾਂ ਊਮੇ ਨਦੀ ਦੇ ਉੱਤਰੀ ਹਿੱਸੇ ਵਿੱਚ ਨਦੀ ਦੇ ਸਮਾਨਾਂਤਰ ਦੋ ਗਲੀਆਂ ਬਣਾਈਆਂ ਗਈਆਂ ਅਤੇ ਪੰਜ ਗਲੀਆਂ ਨਦੀ ਤੱਕ ਪਹੁੰਚਣ ਲਈ ਬਣਾਈਆਂ ਗਈਆਂ। ਦੱਖਣ ਵਲ ਦੀ ਲੰਬੀ ਗਲੀ (ਅਜਕਲ ਸਤੋਰਗਾਤਾਂ) ਸ਼ਹਿਰ ਦੀਆਂ ਹੱਦਾਂ ਪਾਰ ਕਰ ਕੇ ਸਟਾਕਹੋਮ ਅਤੇ ਟੋਰਨਿਓ ਤੱਕ ਪਹੁੰਚਦੀ ਸੀ।.[2]
1780 ਵਿੱਚ ਸਤੋਰਗਾਤਾਂ ਦੀ ਫਰਸ਼ਬੰਦੀ ਕੀਤੀ ਗਈ ਅਤੇ 1782 ਵਿੱਚ ਇਸ ਦੇ ਨਾਲ ਲਗਦੇ ਘਰਾਂ ਨੂੰ ਨੰਬਰ ਦਿੱਤੇ ਗਏ ਕਿਉਂਕਿ ਇਹ ਨਿਰਣਾ ਲਿਆ ਗਿਆ ਸੀ ਕਿ ਊਇਓ ਸ਼ਹਿਰ ਦੇ ਸਾਰੇ ਘਰਾਂ ਨੂੰ ਨੰਬਰ ਦਿੱਤੇ ਜਾਣਗੇ। ਇਹ ਨੰਬਰ ਇੱਕ ਲਕੜੀ ਦੇ ਫੱਟੇ ਉੱਤੇ ਲਿਖਕੇ ਘਰਾਂ ਦੇ ਬਾਹਰ ਲਗਾਏ ਗਏ ਸਨ।[3]
1864 ਵਿੱਚ ਸ਼ਹਿਰ ਦਾ ਇੱਕ ਨਵਾਂ ਨਕਸ਼ਾ ਬਣਾਇਆ ਗਿਆ ਜੋ 1852 ਤੋਂ ਬਾਅਦ ਬਣੇ ਨਿਕੋਲੇਸਤਾਦ (ਵਾਸਾ ਸ਼ਹਿਰ) ਤੋਂ ਪ੍ਰਭਾਵਿਤ ਸੀ।