ਨੈਤਿਕਤਾ ਮਾਨਵੀ ਵਿਵਹਾਰ ਦਾ ਉਹ ਗੁਣ ਹੈ ਜਿਸ ਨਾਲ ਵਿਅਕਤੀ ਠੀਕ ਗਲਤ ਵਿਚੋਂ ਠੀਕ ਦੀ ਚੋਣ ਕਰਕੇ ਵਿਵਹਾਰ ਕਰਦਾ ਹੈ। ਦਾਰਸ਼ਨਿਕ ਪੱਖ ਤੋਂ ਸਦਾਚਾਰ ਸ਼ਬਦ ਦੀ ਥਾਂ ਨੈਤਿਕਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੰਸਕ੍ਰਿਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ। 'ਨੀ' ਧਾਤੂ ਤੋਂ ਬਣੇ ਇਸ ਸ਼ਬਦ ਦੇ ਅਰਥ ਹਨ - ਲੈ ਜਾਣਾ, ਅਗਵਾਈ ਕਰਨਾ। ਅਰਥਾਤ, ਜੋ ਮਨੁੱਖ ਦੀ ਜੀਵਨ ਵਿੱਚ ਅਗਵਾਈ ਕਰੇ, ਆਦਰਸ਼ ਦੀ ਪ੍ਰਾਪਤੀ ਵੱੱਲ ਲੈ ਕੇ ਜਾਵੇ, ਉਹ ਨੈਤਿਕਤਾ ਆਖੀ ਜਾ ਸਕਦੀ ਹੈ, ਹਾਲਾਂਕਿ ਸਾਰੇ ਰੀਤੀ ਰਿਵਾਜਾਂ ਨੂੰ ਨੈਤਿਕਤਾ ਨਹੀਂ ਕਿਹਾ ਜਾ ਸਕਦਾ। ਨੈਤਿਕਤਾ ਅੰਗਰੇਜ਼ੀ ਦੇ ਸ਼ਬਦ 'ਮੋਰੈਲਟੀ' ਦਾ ਅਨੁਵਾਦ "ਮੋਰਲ" ਹੈ, ਜੋ ਲਾਤੀਨੀ ਮੂਲਕ ਸ਼ਬਦ 'ਮੋਰਜ' ਤੋ ਲਿਆ ਗਿਆ ਹੈ, ਜਿਸਦੇ ਅਰਥ ਰਿਵਾਜ, ਸੁਭਾਅ ਆਦਿ ਹਨ। ਇਸ ਦੇ ਸਮਾਨਰਥੀ ਸ਼ਬਦ 'ਐਥਿਕਸ' ਜੋ ਯੂਨਾਨੀ ਸ਼ਬਦ 'ਈਥੋਸ' ਤੋ ਨਿਕਲਿਆਂ ਦੇ ਅਰਥ ਵੀ ਰਿਵਾਜ, ਵਰਤੋਂ ਜਾਂ ਸੁਭਾਅ ਆਦਿ ਹਨ। ਇਸ ਦੇ ਨਾਂ 'ਵਿਵਹਾਰ ਦਰਸਨ, ਨੀਤੀ ਦਰਸਨ ਨੀਤੀ ਵਿਗਿਆਨ,ਨੀਤੀ ਸ਼ਾਸਤਰ ਆਦਿ ਵੀ ਹਨ। ਇਸੇ ਨੂੰ ਪੰਜਾਬੀ ਵਿੱਚ 'ਸਦਾਚਾਰ' ਆਖਦੇ ਹਨ,ਜਿਸਦਾ ਸਬੰਧ ਮੂ਼ਲ ਰੂਪ ਵਿੱਚ 'ਚੱਜ ਆਚਾਰ' ਜਾ 'ਆਚਰਣ ' ਨਾਲ ਹੈ।ਸਦਾਚਾਰ ਵਿੱਚ ਕੀਤੇ ਗਏ ਨਿਯਮਾ ਦੀ ਉੁਲਘਣਾ ਦੀ ਨਿਸਚਿਤ ਸਜਾ ਵੀ ਦਿੱਤੀ ਜਾ ਸਕਦੀ ਹੈ। ਸਦਾਚਾਰ ਦੇ ਨਿਯਮ ਸਮਾਜ ਦਾ ਅਧਾਰ ਹੁੰਦੇ ਹਨ ਅਤੇ ਇਹਨਾਂ ਨਿਯਮਾ ਦੀ ਉਲੰਘਣਾ ਨਾਲ ਸਮਾਜ ਦੇ ਅਧਾਰ ਨੂੰ ਸੱਟ ਵੱਜਦੀ ਹੈ

ਹਵਾਲੇਸੋਧੋ

  1. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ,ਸਭਿਆਚਾਰ ਅਤੇ ਪੰਜਾਬੀ ਸਭਿਆਚਾਰ।
  2. ਆਰਟੀਕਲ-ਡਾ.ਜਗਮੇਲ ਸਿੰਘ ਭਾਠੂਆਂ,ਕੋਆਰਡੀਨੇਟਰ, ਹਰੀ ਬਿ੍ਜੇਸ਼ ਕਲਚਰਲ ਫਾਊਂਡੇਸ਼ਨ, ਦਿੱਲੀ।