ਸਨਮੁਖ ਸਿੰਘ ਆਜ਼ਾਦ ਪੰਜਾਬੀ ਗੀਤਕਾਰ ਸਨ। ਉਨ੍ਹਾਂ ਦੇ ਜਨਮ ਪਿੰਡ ਰਾਜੜ, ਤਹਿਸੀਲ ਫਤਹਿਗੰਜ, ਜ਼ਿਲ੍ਹਾ ਕੈਂਬਲਪੁਰ (ਲਹਿੰਦੇ ਪੰਜਾਬ) ਵਿੱਚ 15 ਫਰਵਰੀ 1930 ਨੂੰ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਮਾਇਆ ਵੰਤੀ ਸੀ ਤੇ ਪਿਤਾ ਸਨ ਗਿਆਨੀ ਪ੍ਰੇਮ ਸਿੰਘ ਗੌਹਰ, ਉੱਚ ਕੋਟੀ ਦੇ ਵਿਦਵਾਨ ਸਨ। ਆਪ 1942-43 ਵਿੱਚ ਫਗਵਾੜੇ ਰਹਿਣ ਲੱਗੇ ਆਜ਼ਾਦੀ ਤੋਂ ਚਾਰ ਵਰ੍ਹੇ ਪਹਿਲਾਂ। ਆਪ ਦੇ ਛੇ ਭਰਾ, ਭੈਣਾਂ ਚਾਰ। ਆਪ ਦੇ ਤਿੰਨ ਬੱਚੇ ਹਨ।

ਮਸ਼ਹੂਰ ਗੀਤ

ਸੋਧੋ
  • ਹਥ ਦਿਖਾ ਲੋ ---ਨਰਿੰਦਰ ਬੀਬਾ ਅਤੇ ਤਰਸੇਮ ਲਾਲ
  • ਮੇਲੇ ਆਈਆਂ ਦੋ ਜੱਟੀਆਂ (ਜਗਮੋਹਨ ਕੌਰ)
  • ਭਾਬੀ ਤੈਨੂੰ ਲੈ ਜਾਊ (ਗੁਰਚਰਨ ਪੋਹਲੀ ਪ੍ਰੋਮਿਲਾ ਪੰਮੀ)
  • ਟਾਹਲੀਆਂ ਦੇ ਟਾਹਣ ਚੀਕਦੇ ਪੀਂਘ ਟੁੱਟਗੀ ਹੁਲਾਰਾ ਖਾ ਕੇ (ਮਲਕਾ-ਏ-ਤਰੰਨੁਮ ਨੂਰਜਹਾਂ)
  • ਹਾਏ ਓ ਰੱਬਾ ਨਈਓਂ ਲੱਗਦਾ ਦਿਲ ਮੇਰਾ (ਰੇਸ਼ਮਾ)
  • ਦਿਲ ਟੁੱਟਿਆ ਖ਼ਬਰ ਨਾ ਹੋਈ ਤੇ ਲੱਗੀਆਂ ਦੇ ਢੋਲ ਵੱਜ ਗਏ (ਜਨਾਬ ਸ਼ੌਕਤ ਅਲੀ ਸਾਹਿਬ)
  • ਮੇਰੇ ਦਿਲ ਦਾ ਮਹਿਰਮ ਚਾਕ ਨੀ ਕੋਈ ਮੋੜ ਲਿਆਵੋ (ਜਨਾਬ ਗ਼ੁਲਾਮ ਅਲੀ ਸਾਹਿਬ)
  • ਤੁਸਾਂ ਨੂੰ ਮਾਣ ਵਤਨਾਂ ਦਾ, ਅਸੀਂ ਆਂ ਤੇਰੇ ਯਾਰ ਪਰਦੇਸੀ (ਅੱਤਾ ਉੱਲਾ ਖ਼ਾਂ)
  • ਅੱਖੀਆਂ ਬੋਲ ਪਈਆਂ (ਆਲਮ ਲੋਹਾਰ)
  • ਅੱਖੀਆਂ ਅੱਖੀਆਂ ਅੱਖੀਆਂ (ਨੁਸਰਤ ਫ਼ਤਹਿ ਅਲੀ ਖ਼ਾਂ)
  • ਤੂੰ ਤਾਂ ਸੌ ਗਈ ਗੂੜ੍ਹੀ ਨੀਂਦਰੇ (ਲਤਾ ਮੰਗੇਸ਼ਕਰ)
  • ਨੀ ਮੈਂ ਨਹੀਂ ਸਹੁਰੇ ਜਾਣਾ ਅੜੀਓ, ਭਾਵੇਂ ਚੱਲ ਕੇ ਆ ਜਾਏ ਥਾਣਾ (ਸੁਲਕਸ਼ਨਾ ਪੰਡਿਤ)
  • ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ (ਸੁਰਿੰਦਰ ਕੌਰ)
  • ਜਦੋਂ ਗਿੱਧੇ 'ਚ ਨਣਾਨ ਭਾਬੀ ਨੱਚੀਆਂ ਤੇ ਗਿੱਠ-ਗਿੱਠ ਬਹਿਗੀ ਧਰਤੀ (ਨਰਿੰਦਰ ਕੌਰ ਤੇ ਪ੍ਰਕਾਸ਼ ਕੌਰ)
  • ਸੁਰਮਾ ਪੰਜ ਰੱਤੀਆਂ ਡਬਲ ਡਾਕ ਵਿੱਚ ਆਇਆ (ਜਸਪਿੰਦਰ ਨਰੂਲਾ ਤੇ ਮੋਹਣੀ ਨਰੂਲਾ)
  • ਬੱਕੀ ਰੋ-ਰੋ ਪਾਉਂਦੀ ਵੈਣ (ਜਗਤ ਸਿੰਘ ਜੱਗਾ)
  • ਕੀ ਸੱਜਣਾ ਸੰਗ ਨੈਣ ਲੜੇ ਵੈਰੀ ਕੋਲ਼ਿਆਂ ਵਾਂਗ ਸੜੇ (ਡੌਲੀ ਗੁਲੇਰੀਆ)
  • ਜੇ ਮੈਂ ਹੁੰਦੀ ਫ਼ਨੀਅਰ ਸੱਪਣੀ, ਤੇਰਾ ਰਾਹ ਰੋਕਦੀ (ਸੁੱਖੀ ਬਰਾੜ)
  • ਨਾ ਮਾਰੋ ਨਾ ਮਾਰੋ ਪੂਰਨ ਪੁੱਤ ਵਿਚਾਰੇ ਨੂੰ (ਕੁਲਦੀਪ ਮਾਣਕ)
  • ਹਾਏ ਦਬੂਕਾ ਪੈ ਗਿਆ (ਸੁਰਿੰਦਰ ਛਿੰਦਾ)
  • ਆਸ਼ਕ ਦਾ ਜਨਾਜ਼ਾ ਚੱਲਿਆ ਏ (ਮਨਮੋਹਨ ਵਾਰਿਸ)
  • ਮੇਰੀ ਅੱਖਾਂ 'ਚੋਂ ਹੰਝੂ ਕਿਰਦੇ ਨੇ (ਹੰਸ ਰਾਜ ਹੰਸ)
  • ਜੇ ਨੱਚੀਏ ਤਾਂ ਲੱਕ ਲਚਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ (ਹਰਭਜਨ ਮਾਨ)
  • ਇਕ ਤੇਰਾ ਏ ਸੁਆਲ (ਸਤਵਿੰਦਰ ਬਿੱਟੀ ਤੇ ਪਰਮਿੰਦਰ ਸੰਧੂ)
  • ਡੇਮੂੰ ਲੜਿਆ (ਕੁਲਦੀਪ ਪਾਰਸ)
  • ਨੱਚਦੀ ਪੰਜੇਬਾਂ ਪਾ ਕੇ (ਅੰਗਰੇਜ਼ ਅਲੀ)
  • ਝਾਂਜਰ ਨਾ ਛਣਕਾ ਨੀ ਕੁੜੀਏ
  • ਤੂੰ ਅੰਗਰੇਜ਼ਣ ਬੂਟੀ ਮੈਂ ਹਾਂ ਫੁੱਲ ਗ਼ੁਲਾਬ ਦਾ (ਮਨਜੀਤ ਰੂਪੋਵਾਲੀਆ)
  • ਸੁਣ ਸਿਆਲਾਂ ਦੀਏ ਛੋਕਰੀਏ (ਸਰਦੂਲ ਸਿਕੰਦਰ)
  • ਲੌਂਗ ਮੰਗਵਾਇਆ ਨੀ ਮੈਂ ਸਈਓ ਕਸ਼ਮੀਰ ਤੋਂ (ਮੀਨੂੰ ਪਰਸ਼ੋਤਮ)
  • ਜੀ ਕਰਦੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕ੍ਹਰ ਮਾਰ ਦਿਆਂ (ਮੁਹੰਮਦ ਰਫ਼ੀ)
  • ਚੰਨ ਮਾਹੀਆ ਵੇ ਢੋਲ ਮਾਹੀਆ (ਨੁਸਰਤ ਫ਼ਤਿਹ ਅਲੀ)
  • ਇਕ ਵਾਰੀ ਹੱਸ ਕੇ ਤਾਂ ਬੋਲ ਮਾਹੀਆ
  • ਇਹ ਅੱਖੀਆਂ ਅੱਖੀਆਂ[1]

ਹਵਾਲੇ

ਸੋਧੋ
  1. ਨਿੰਦਰ ਘੁਗਿਆਣਵੀ