ਉੱਪ-ਪਰਮਾਣੂ ਕਣ

(ਸਬ-ਐਟੌਮਿਕ ਕਣ ਤੋਂ ਮੋੜਿਆ ਗਿਆ)

ਭੌਤਿਕ ਵਿਗਿਆਨਾਂ ਵਿੱਚ, ਉੱਪ ਪ੍ਰਮਾਣੂ-ਕਣ ਉਹ ਕਣ ਹਨ ਜੋ ਪ੍ਰਮਾਣੂਆਂ ਤੋਂ ਵੀ ਛੋਟੇ ਹੁੰਦੇ ਹਨ। (ਬੇਸ਼ਕ ਕੁੱਝ ਅਜਿਹੇ ਕਣਾਂ ਦਾ ਮਾਦਾ ਪ੍ਰਮਾਣੂਆਂ ਤੋਂ ਵੀ ਜਿਆਦਾ ਹੁੰਦਾ ਹੈ)। ਦੋ ਤਰਾਂ ਦੇ ਉਪ ਪ੍ਰਮਾਣੂ ਕਣ ਹੁੰਦੇ ਹਨ: ਮੁਢਲੇ ਕਣ, ਜੋ (ਅੱਜਕੱਲ ਦੀਆਂ ਥਿਊਰੀਆਂ ਮੁਤਾਬਕ) ਹੋਰ ਕੋਣਾਂ ਤੋਂ ਨਹੀਂ ਬਣੇ ਹੁੰਦੇ ਹਨ;ਅਤੇ ਸੰਯੁਕਤ ਕਣ ਜੋ ਹੋਰ ਕਣਾਂ ਨਾਲ ਮਿਲਕੇ ਬਣੇ ਹੁੰਦੇ ਹਨ। ਪਾਰਟੀਕਲ ਫਿਜਿਕਸ ਤੇ ਨਿਊਕਲੀਅਰ ਫਿਜਿਕਸ ਇਹਨਾਂ ਕਣਾਂ ਦਾ ਅਧਿਐਨ ਕਰਦੀ ਹੈ ਕਿ ਕਿਵੇਂ ਇਹ ਕ੍ਰਿਆ ਕਰਦੇ ਹਨ।

ਪਾਰਟੀਕਲ ਫਿਜਿਕਸ ਵਿੱਚ, ਇੱਕ ਕਣ ਦੀ ਧਾਰਨਾ ਪੁਰਾਤਨ ਭੌਤਿਕ ਵਿਗਿਆਨ ਤੋਂ ਵਿਰਾਸਤ ਵਿੱਚ ਮਿਲੀਆਂ ਬਹੁਤ ਸਾਰੀਆਂ ਧਾਰਨਾਵਾਂ ਵਿੱਚੋਂ ਇੱਕ ਹੈ। ਪਰ ਇਹ ਉਸ ਅਜੋਕੀ ਸਮਝ ਤੇ ਵੀ ਪ੍ਰਭਾਵ ਪਾਉਂਦਾ ਹੈ ਜਿਸ ਵਿੱਚ ਸਮਝਿਆ ਜਾਂਦਾ ਹੈ ਕਿ ਕੁਆਂਟਮ ਪੈਮਾਨੇ ਤੇ ਪਦਾਰਥ ਅਤੇ ਊਰਜਾ ਸਾਡੇ ਰੋਜਾਨਾ ਜੀਵਨ ਦੇ ਅਨੁਭਵਾਂ ਤੋਂ ਬਹੁਤ ਵੱਖਰਾ ਵਰਤਾਓ ਕਰਦੇ ਹਨ।

ਅਜਿਹੇ ਪ੍ਰਯੋਗਾਂ ਦੇ ਨਤੀਜਿਆਂ ਕਾਰਨ ਕਣਾਂ ਦਾ ਵਿਚਾਰ ਗੰਭੀਰ ਰੂਪ ਵਿੱਚ ਦੁਬਾਰਾ ਸੋਚਣ ਤੇ ਮਜਬੂਰ ਕਰ ਗਿਆ ਜਿਹਨਾਂ ਨੇ ਦਿਖਾਇਆ ਕਿ ਪ੍ਰਕਾਸ਼ ਕਣਾਂ ਦੀ ਨਦੀ ਵਾਂਗ ਵਰਤਾਓ ਕਰ ਸਕਦਾ ਹੈ ਜਿਹਨਾਂ ਨੂੰ ਫੋਟੋਨ ਕਿਹਾ ਜਾਂਦਾ ਹੈ ਅਤੇ ਤਰੰਗਾਂ ਵਰਗੇ ਗੁਣ ਵੀ ਰੱਖਦਾ ਹੈ। ਇਸ ਨੇ ਤਰੰਗ-ਕਣ ਦੂਹਰੇਪਣ ਦੀ ਧਾਰਨਾ ਨੂੰ ਜਨਮ ਦਿੱਤਾ ਕਿ ਕੁਆਂਟਮ ਪੈਮਾਨੇ ਦੇ ਕਣ ਦੋਹੇ ਤਰਾਂ ਨਾਲ ਵਰਤਾਓ ਕਰ ਸਕਦੇ ਹਨ, ਕਣਾਂ ਦੇ ਰੂਪ ਵਿੱਚ ਵੀ ਤੇ ਤਰੰਗਾਂ ਦੇ ਰੂਪ ਵਿੱਚ ਵੀ। ਇੱਕ ਹੋਰ ਨਵੇਂ ਵਿਚਾਰ, ਅਨਿਸ਼ਚਿਤਿਤਾ ਸਿਧਾਂਤ (ਅਨਸਰਟਨਟੀ ਪ੍ਰਿੰਸੀਪਲ) ਮੁਤਾਬਕ ਕਣਾਂ ਦੇ ਸਥਾਨ ਅਤੇ ਗਤੀ-ਮਾਤਰਾ (ਮੋਮੈਂਟਮ) ਨੂੰ ਸਹੀ ਸਹੀ ਨਹੀਂ ਮਾਪਿਆ ਜਾ ਸਕਦਾ। ਹੋਰ ਅਜੋਕੇ ਵਕਤ ਵਿੱਚ, ਦੇਖਿਆ ਗਿਆ ਕਿ ਤਰੰਗ-ਕਣ ਦੇ ਦੋਗਲੇਪਣ ਵਾਲੀ ਵਿਸ਼ੇਸ਼ਤਾ ਸਿਰਫ ਫੋਟੋਨਾਂ ਤੇ ਹੀ ਲਾਗੂ ਨਹੀਂ ਹੁੰਦੀ, ਸਗੋਂ ਵੱਧ ਭਾਰੀ ਕਣਾਂ ਤੇ ਵੀ ਲਾਗੂ ਹੁੰਦੀ ਹੈ।

ਕੁਆਂਟਮ ਖੇਤਰ ਸਿਧਾਂਤ (ਕੁਆਂਟਮ ਫੀਲਡ ਥਿਊਰੀ) ਦੇ ਢਾਂਚੇ ਵਿੱਚ ਕਣਾਂ ਦੀਆਂ ਗਤੀਵਿਧੀਆਂ ਨੂੰ ਸਬੰਧਤ ਮੁਢਲੀਆਂ ਗਤੀਵਿਧੀਆਂ (ਫੰਡਾਮੈੰਟਲ ਇੰਟਰੈਕਸ਼ਨਜ਼) ਦੇ ‘ਕੁਆਂਟਾ’ (ਮਾਤਰਾਵਾਂ) ਦੀ ਰਚਨਾ ਤੇ ਅੰਤ ਦੇ ਤੌਰ ਤੇ ਸਮਝਿਆ ਜਾਂਦਾ ਹੈ। ਇਹ ਪਾਰਟੀਕਲ ਫਿਜਿਕਸ (ਕਣ ਭੌਤਿਕੀ) ਵਿੱਚ ਫੀਲਡ ਥਿਊਰੀ ਨੂੰ ਮਿਲਾਉਂਦੀ ਹੈ।

ਵਰਗੀਕਰਨ

ਸੋਧੋ

ਆਂਕੜਿਆਂ ਦੁਆਰਾ ਸ਼੍ਰੇਣੀਆਂ

ਸੋਧੋ

ਮੁੱਖ ਲੇਖ: ਸਪਿਨ-ਆਂਕੜਾ ਥਿਊਰਮ (Spin–statistics theorem)

ਕੁਆਂਟਮ ਮਕੈਨਿਕਸ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੀ 3-ਅਯਾਮੀ ਸਪੇਸ ਵਿੱਚ ਕਿਸੇ ਕਣ ਵਾਂਗ, ਕੋਈ ਵੀ ਉਪ ਪ੍ਰਮਾਣੂ ਕਣ, ਜਾਂ ਬੋਸਨ (ਪੂਰਨ ਅੰਕ ਸਪਿਨ ਵਾਲਾ) ਹੋ ਸਕਦਾ ਹੈ ਜਾਂ ਫਰਮੀਓਨ (ਅੱਧੇ ਅੰਕ ਸਪਿਨ ਵਾਲਾ)ਹੋ ਸਕਦਾ ਹੈ।

ਬਣਤਰ ਦੁਆਰਾ ਸ਼੍ਰੇਣੀਆਂ

ਸੋਧੋ

ਸਟੈਂਡਰਡ ਮਾਡਲ ਦੇ ਮੁਢਲੇ ਕਣਾਂ ਵਿੱਚ ਇਹ ਸ਼੍ਰੇਣੀਆਂ ਸ਼ਾਮਲ ਹਨ:

  1. ਕੁਆਰਕਾਂ ਦੀਆਂ ਛੇ ਸ਼੍ਰੇਣੀਆਂ: ਉੱਪਰ, ਥੱਲੇ, ਤਲ, ਸ਼ਿਖਰ, ਅਜੀਬ ਅਤੇ ਸੁੰਦਰ (up, down, bottom, top, strange, and charm)
  2. ਲੈਪਟੌਨਾਂ ਦੇ 6 ਪ੍ਰਕਾਰ: ਇਲੈਕਟ੍ਰੌਨ, ਇਲੈਕਟ੍ਰੌਨ ਨਿਊਟ੍ਰੀਨੋ, ਮੂਔਨ, ਮੂਔਨ ਨਿਊਟਰੀਨੋ, ਟਾਓ ਅਤੇ ਟਾਓ ਨੀਊਟ੍ਰੀਨੋ (electron, electron neutrino, muon, muon neutrino, tau, tau neutrino)
  3. 12 ਗੇਜ ਬੋਸੋਨ (ਬਲ ਦੇ ਆਵਾਜਾਈ ਸਾਧਨ): ਬਿਜਲੀ-ਚੁੰਬਕਤਾ ਲਈ ਫੋਟੌਨ, ਕਮਜੋਰ ਬਲ ਲਈ 3 ਤਰਾਂ ਦੇ W ਅਤੇ Z ਬੋਸਨ , ਤੇ ਤਾਕਤਵਰ ਬਲ ਲਈ 8 ਤਰਾਂ ਦੇ ਗਲੂਔਨ

ਸਟੈਂਡਰਡ ਮਾਡਲ ਦੀਆਂ ਕਈ ਸ਼ਾਖਾਵਾਂ ਇੱਕ ਮੁਢਲੇ ਗਰੈਵੀਟੋਨ ਕਣ ਦੀ ਮੌਜੂਦਗੀ ਦਾ ਅਨੁਮਾਨ ਵੀ ਲਗਾਉਂਦੀਆਂ ਹਨ ਅਤੇ ਕਈ ਹੋਰ ਮੁਢਲੇ ਕਣਾਂ ਦੀ ਮੌਜੂਦਗੀ ਦਾ ਵੀ ਅਨੁਮਾਨ ਹੈ।

ਸੰਯੁਕਤ ਉਪ ਪ੍ਰਮਾਣੂ ਕਣ (ਜਿਵੇਂ ਪ੍ਰਟੋਨ ਜਾਂ ਪ੍ਰਮਾਣੂ ਨਿਊਕਲੀਆਈ) ਦੋ ਜਾਂ ਜਿਆਦਾ ਮੁਢਲੇ ਕਣਾਂ ਦੇ ਜੁੜਨ ਦੀ ਅਵਸਥਾ ਹੈ। ਉਦਾਹਰਨ ਵਜੋਂ, ਇੱਕ ਪ੍ਰਟੋਨ 2 ਉੱਪਰਲੇ ਕੁਆਰਕਾਂ ਅਤੇ 1 ਥੱਲੇ ਵਾਲੇ ਕੁਆਰਕ ਦੇ ਮੇਲ ਤੋਂ ਬਣਦਾ ਹੈ, ਜਦੋਂ ਕਿ ਹੀਲੀਅਮ-4 ਦਾ ਪ੍ਰਮਾਣੂ ਨਿਊਕਲੀਅਸ 2 ਪ੍ਰਟੋਨਾਂ+2 ਨਿਊਟ੍ਰੌਨਾਂ ਨਾਲ ਬਣਦਾ ਹੈ। ਸੰਯੁਕਤ ਕਣਾਂ ਵਿੱਚ ਸਾਰੇ ਹਾਡਰੌਨਜ਼ ਸ਼ਾਮਲ ਹਨ: ਜਿਹਨਾਂ ਵਿੱਚ ਬੇਰੌਨਜ਼(ਜਿਵੇਂ ਪ੍ਰਟੋਨ ਅਤੇ ਨਿਊਟ੍ਰੋਨ)ਅਤੇ ਮੈਸਨਜ਼(ਪੀਔਨਜ਼ ਅਤੇ ਕਾਔਨਜ਼) ਸ਼ਾਮਲ ਹਨ।

ਪੁੰਜ ਦੇ ਅਧਾਰ ਤੇ ਸ਼੍ਰੇਣੀਆਂ

ਸੋਧੋ

ਸਪੈਸ਼ਲ ਰੀਲੇਟੀਵਿਟੀ ਵਿੱਚ, ਕਿਸੇ ਕਣ ਦੀ ਊਰਜਾ ਉਸਦੇ ਪੁੰਜ ਅਤੇ ਪ੍ਰਕਾਸ਼ ਦੀ ਗਤੀ ਦੇ ਵਰਗ ਦੇ ਗੁਣਾਂਕ ਦੇ ਬਰਾਬਰ ਹੁੰਦੀ ਹੈ। ( ). ਯਾਨਿ ਕਿ, ਪੁੰਜ ਨੂੰ ਊਰਜਾ ਦੇ ਸ਼ਬਦਾਂ ਵਿੱਚ ਦਰਸਾਇਆ ਜਾ ਸਕਦਾ ਹੈ ਤੇ ਊਰਜਾ ਨੂੰ ਪੁੰਜ ਦੇ ਸ਼ਬਦਾਂ ਵਿੱਚ। ਜੇਕਰ ਕਿਸੇ ਕਣ ਕੋਲ ਇੱਕ ਸਹਾਰੇ ਲਈ ਢਾਂਚਾ(ਫਰੇਮ ਆਫ ਰੈਫਰੈਂਸ) ਹੋਵੇ ਜਿੱਥੇ ਇਹ ਟਿਕ ਸਕਦਾ ਹੋਵੇ, ਫੇਰ ਇਹ ਪੌਜੇਟਿਵ ਰੈਸਟ ਪੁੰਜ ਰੱਖਦਾ ਹੈ ਤੇ ਭਾਰੀ ਕਿਹਾ ਜਾਂਦਾ ਹੈ। ਸਾਰੇ ਸੰਯੁਕਤ ਕਣ ਭਾਰੀ ਹਨ। ਬੇਰੌਨਜ਼ (ਜਿਨਾ ਦਾ ਅਰਥ ਹੈ; ਭਾਰੀ) ਮੈਸਨਜ਼ (ਜਿਨਾਂ ਦਾ ਅਰਥ ਹੈ: ਮੱਧਵਰਤੀ) ਤੋਂ ਜਿਆਦਾ ਪੁੰਜ ਰੱਖਦੇ ਹਨ, ਜੋ ਹੋਰ ਅੱਗੇ ਲੈਪਟੋਨਜ਼ (ਹਲਕੇ) ਤੋਂ ਭਾਰੀ ਹੁੰਦੇ ਹਨ, ਪਰ ਸਭ ਤੋਂ ਜਿਆਦਾ ਭਾਰੀ ਲੈਪਟੌਨ (ਟਾਓ ਕਣ) ਬੇਰਿਔਨਜ਼ (ਨੀਊਕਲੀਔਨਜ਼) ਦੀਆਂ ਦੋ ਸਭ ਤੋਂ ਜਿਆਦਾ ਹਲਕੀਆਂ ਕਿਸਮਾਂ ਤੋਂ ਭਾਰੀ ਹੁੰਦੇ ਹਨ। ਇਹ ਗੱਲ ਵੀ ਪੱਕੀ ਹੈ ਕਿ ਬਿਜਲਈ ਚਾਰਜ ਵਾਲਾ ਕੋਈ ਵੀ ਕਣ ਭਾਰਾ ਹੁੰਦਾ ਹੈ। ਸਾਰੇ ਭਾਰੀ ਕਣ (ਜਿਹਨਾਂ ਦਾ ਨਾ ਬਦਲਣ ਵਾਲਾ ਪੁੰਜ 0 ਹੁੰਦਾ ਹੈ) ਮੁਢਲੇ ਕਣ ਹੁੰਦੇ ਹਨ। ਫੋਟੋਨ ਤੇ ਗਲੂਔਨ ਅਜਿਹੇ ਕਣ ਹਨ, ਬੇਸ਼ਕ ਗਲੂਔਨਜ਼ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਨੀਊਟਰੀਨੋਜ਼ ਦੇ ਪੁੰਜਾਂ ਬਾਰੇ ਕੁੱਝ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ।

ਹੋਰ ਵਿਸ਼ੇਸ਼ਤਾਵਾਂ

ਸੋਧੋ

ਅਲਬਰਟ ਆਈਨਸਟਾਈਨ, ਲੂਈਸ ਡੀ ਬਰੋਗਾਈਲ,ਅਤੇ ਹੋਰ ਬਹੁਤ ਸਾਰੇ ਖੋਜੀਆਂ ਦੇ ਕੰਮਾਂ ਰਾਹੀਂ, ਤਾਜਾ ਵਿਗਿਆਨਿਕ ਥਿਉਰੀ ਇਹ ਮੰਨਦੀ ਹੈ ਕਿ ਸਾਰੇ ਕਣਾਂ ਦਾ ਤਰੰਗ ਸੁਭਾਅ ਵੀ ਹੁੰਦਾ ਹੈ। ਇਹ ਨਾ ਕੇਵਲ ਮੁਢਲੇ ਕਣਾਂ ਲਈ ਸਾਬਤ ਕੀਤਾ ਗਿਆ, ਸਗੋਂ ਪ੍ਰਮਾਣੂਆਂ ਅਤੇ ਅਣੂਆਂ ਵਰਗੇ ਸੰਯੁਕਤ ਕਣਾਂ ਲਈ ਵੀ ਸਾਬਤ ਕੀਤਾ ਗਿਆ। ਅਸਲ ਵਿੱਚ, ਕੁਆਂਟਮ ਮਕੈਨਿਕਸ ਨਾਲ ਬੇਮੇਲ ਪਰੰਪਰਿਕ ਫਾਰਮੂਲਿਆਂ ਦੀ ਬਣਤਰ ਮੁਤਾਬਿਕ, ਤਰੰਗ-ਕਣ ਵਾਲਾ ਦੋਗਲਾਪਣ ਸਾਰੀਆਂ ਵਸਤੂਆਂ ਤੇ ਵੀ ਲਾਗੂ ਹੁੰਦਾ ਹੈ, ਇੱਥੋਂ ਤੱਕ ਕਿ ਸਥੂਲ ਸੰਸਾਰ ਦੀਆਂ ਨਿੱਤ ਦੀਆਂ ਚੀਜਾਂ ਤੇ ਵੀ; ਬੇਸ਼ੱਕ ਸਥੂਲ ਚੀਜਾਂ ਦੀਆਂ ਤਰੰਗੀ ਵਿਸ਼ੇਸ਼ਤਾਵਾਂ ਉਹਨਾਂ ਦੀ ਬਹੁਤ ਘੱਟ ਤਰੰਗਲੰਬਾਈ ਕਾਰਨ ਪਛਾਣੀਆਂ ਨਹੀਂ ਜਾ ਸਕਦੀਆਂ। ਕਣਾਂ ਵਿਚਕਾਰਲੀਆਂ ਗਤੀਵਿਧੀਆਂ ਨੂੰ ਕਈ ਸਦੀਆਂ ਤੋਂ ਜਾਂਚਿਆ ਜਾਂਦਾ ਰਿਹਾ ਹੈ, ਅਤੇ ਕੁੱਝ ਅਸਾਨ ਨਿਯਮ ਇਸ ਗੱਲ ਨੂੰ ਸਹਾਰਾ ਦਿੰਦੇ ਹਨ ਕਿ ਪਰਸਪਰ ਕ੍ਰਿਆਵਾਂ ਤੇ ਟਕਰਾਉਣ ਤੇ ਕਣ ਕਿਵੇਂ ਵਰਤਾਓ ਕਰਦੇ ਹਨ। ਇਹਨਾਂ ਵਿੱਚੋਂ ਮੁਢਲੇ ਨਿਯਮ ਊਰਜਾ ਅਤੇ ਗਤੀ ਦੇ ਨਾਪਾਂ ਦਾ ਸਥਾਈਕਰਨ ਹੈ, ਜੋ ਸਾਨੂੰ ਮੁੱਲਾਂ ਦੇ ਪੈਮਾਨੇ ਤੇ ਕਣਾਂ ਦੀ ਪਰਸਪਰ ਕ੍ਰਿਆ ਦਾ ਹਿਸਾਬ ਕਿਤਾਬ ਲਾਉਣ ਦੇ ਯੋਗ ਕਰਦੇ ਹਨ ਜੋ ਤਾਰਿਆਂ ਤੋਂ ਲੈ ਕੇ ਕੁਆਰਕਾਂ ਦੀ ਰੇਂਜ ਵਿੱਚ ਹਨ। ਇਹ ਨਿਊਟੋਨੀਅਨ ਮਕੈਨਿਕਸ ਦੇ ਮੁਢਲੇ ਜਰੂਰੀ ਸ਼ਰਤ ਰੂਪੀ ਨਿਯਮ ਹਨ, ਜੋ ਮੂਲ ਰੂਪ ਵਿੱਚ 1687 ਵਿੱਚ ਵਿੱਚ ਛਪੀ ਕਿਤਾਬ ‘ਕੁਦਰਤੀ ਫਿਲਾਸਫੀ ਦੇ ਗਣਿਤਿਕ ਸਿਧਾਂਤਾਂ (Philosophiae Naturalis Principia Mathematica) ਵਿੱਚ ਸਮੀਕਰਨਾਂ ਤੇ ਕਥਨਾਂ ਦੀ ਲੜੀ ਵਿੱਚ ਹਨ।

ਇੱਕ ਪ੍ਰਮਾਣੂ ਨੂੰ ਵੰਡਣਾ

ਸੋਧੋ

ਨੈਗੇਟਿਵ ਚਾਰਜ ਵਾਲੇ ਇਲੈਕਟ੍ਰੌਨ ਦਾ ਪੁੰਜ ਹਾਈਡ੍ਰੋਜਨ ਪ੍ਰਮਾਣੂ ਦੇ ਪੁੰਜ ਦਾ 1⁄1836 ਹਿੱਸਾ ਹੁੰਦਾ ਹੈ। ਹਾਈਡ੍ਰੋਜਨ ਪ੍ਰਮਾਣੂ ਦੇ ਪੁੰਜ ਦਾ ਬਾਕੀ ਹਿੱਸਾ ਪੌਜੇਟਿਵ ਚਾਰਜ ਵਾਲੇ ਪ੍ਰੋਟੌਨ ਤੋਂ ਆਉਂਦਾ ਹੈ। ਕਿਸੇ ਤੱਤ ਦਾ ਪ੍ਰਮਾਣੂੰ ਨੰਬਰ ਉਸਦੇ ਨਿਊਕਲੀਅਸ ਵਿੱਚ ਮੌਜੂਦ ਪ੍ਰਟੋਨਾਂ ਦੀ ਗਿਣਤੀ ਹੁੰਦੀ ਹੈ। ਨਿਊਟ੍ਰੌਨ ਬਗੈਰ ਚਾਰਜ ਵਾਲੇ ਕਣ ਹਨ ਜਿਹਨਾਂ ਦਾ ਪੁੰਜ ਪ੍ਰਟੋਨਾਂ ਤੋਂ ਜਰਾ ਜਿਆਦਾ ਹੁੰਦਾ ਹੈ। ਇੱਕੋ ਤੱਤ ਦੇ ਵੱਖਰੇ ਵੱਖਰੇ ਆਈਸੋਟੋਪ (ਅਲੱਗ ਅਲੱਗ ਪੁੰਜ ਵਾਲੇ ਹੋਰ ਰੂਪ) ਬਰਾਬਰ ਹੀ ਪ੍ਰਟੌਨ ਰੱਖਦੇ ਹਨ ਪਰ ਨਿਊਟ੍ਰੋਨਾਂ ਦੀ ਗਿਣਤੀ ਵੱਖ ਵੱਖ ਹੁੰਦੀ ਹੈ। ਕਿਸੇ ਆਈਸੋਟੋਪ ਦਾ ਪੁੰਜ ਨੰਬਰ ਉਸਦੇ ਨਿਊਕਲੀਔਨਜ਼ (ਪ੍ਰਟੋਨ+ਨਿਊਟ੍ਰੋਨ) ਦੇ ਕਣਾਂ ਦੀ ਗਿਣਤੀ ਹੁੰਦੀ ਹੈ।

ਰਸਾਇਣ ਵਿਗਿਆਨ ਦਾ ਸਬੰਧ ਇਲੈਕਟ੍ਰੌਨਾਂ ਦੁਆਰਾ ਸਾਂਝੇ ਬੰਧਨਾਂ ਰਾਹੀਂ ਪ੍ਰਮਾਣੂਆਂ ਨੂੰ ਕ੍ਰਿਸਟਲਾਂ ਤੇ ਅਣੂਆਂ ਦੀ ਬਣਤਰ ਵਿੱਚ ਜੋੜ ਕੇ ਰੱਖਣ ਦੇ ਤਰੀਕੇ ਨਾਲ ਹੈ। ਨਿਊਕਲ਼ੀਅਰ ਫਿਜਿਕਸ ਦਾ ਸਬੰਧ ਨਿਊਕਲੀਅਸਾਂ ਵਿੱਚ ਪ੍ਰਟੋਨਾਂ ਅਤੇ ਨਿਊਟ੍ਰੋਨਾਂ ਦੇ ਆਪਸੀ ਪ੍ਰਬੰਧ ਨਾਲ ਹੈ। ਉਪ ਪ੍ਰਮਾਣੂ ਕਣਾਂ, ਪ੍ਰਮਾਣੂਆਂ ਤੇ ਅਣੂਆਂ ਦਾ ਅਧਿਐਨ ਅਤੇ ਉਹਨਾਂ ਦੀ ਬਣਤਰ ਅਤੇ ਪਰਸਪਰ ਕ੍ਰਿਆਵਾਂ ਲਈ ਕੁਆਂਟਮ ਮਕੈਨਿਕਸ ਦੀ ਲੋੜ ਪੈਂਦੀ ਹੈ। ਕਣਾਂ ਦੀਆਂ ਕਿਸਮਾਂ ਅਤੇ ਸੰਖਿਆਵਾਂ ਤਬਦੀਲ ਕਰਨ ਵਾਲੀਆਂ ਕ੍ਰਿਆਵਾਂ ਦੇ ਅਧਿਐਨ ਲਈ ‘ਕੁਆਂਟਮ ਫੀਲਡ ਥਿਊਰੀ’(ਮੁੱਲ ਨਿਰਧਾਰਨ ਖੇਤਰ ਸਿਧਾਂਤ) ਦੀ ਜਰੂਰਤ ਪੈਂਦੀ ਹੈ। ਉਪ ਪ੍ਰਮਾਣੂ ਕਣਾਂ ਦਾ ਅਧਿਐਨ ਹੀ ਦਰਅਸਲ ਪਾਰਟੀਕਲ ਫਿਜਿਕਸ (ਕਣ ਭੌਤਿਕੀ) ਕਿਹਾ ਜਾਂਦਾ ਹੈ। ਹਾਈ-ਅਨਰਜੀ ਫਿਜਿਕਸ (ਉੱਚ- ਊਰਜਾ ਭੌਤਿਕੀ) ਲੱਗਭੱਗ ਪਾਰਟੀਕਲ ਫਿਜਿਕਸ ਸਮਾਨ ਹੀ ਹੈ ਕਿਉਂਕਿ ਕਣਾਂ ਦੀ ਰਚਨਾ ਉੱਚ-ਊਰਜਾ ਦੀ ਮੰਗ ਕਰਦੀ ਹੈ: ਜੋ ਸਿਰਫ ਕੌਸਮਿਕ ਰੇਅਜ਼(ਬ੍ਰਹਿਮੰਡੀ ਕਿਰਨਾਂ) ਦੇ ਨਤੀਜੇ ਵਜੋਂ ਹੀ ਵਾਪਰਦੀ ਹੈ, ਜਾਂ ਪਾਰਟੀਕਲ ਐਕਸੀਲੇਟਰਜ਼ (ਕਣ ਪ੍ਰਵੇਗੀ, ਕਣ ਨੂੰ ਤੇਜ਼ ਗਤੀ ਦੇਣ ਵਾਲੇ) ਨਾਲ ਪੈਦਾ ਹੋ ਸਕਦੀ ਹੈ। ਪਾਰਟੀਕਲ ਫੀਨੋਮੀਨੌਲੌਜੀ (ਕਣ ਘਟਨਾਵਿਗਿਆਨ) ਅਜਿਹੇ ਪ੍ਰਯੋਗਾਂ ਦੇ ਨਤੀਜਿਆਂ ਤੋਂ ਮਿਲੀ ਉੱਪ ਪ੍ਰਮਾਣੂ ਕਣਾਂ ਵਾਰੇ ਜਾਣਕਾਰੀ ਨੂੰ ਕ੍ਰਮਬੱਧ ਕਰਦੀ ਹੈ।

ਉਪ ਪ੍ਰਮਾਣੂ ਕਣਾਂ ਦਾ ਇਤਿਹਾਸ

ਸੋਧੋ

ਮੁੱਖ ਲੇਖ: ਉਪ ਪ੍ਰਮਾਣੂ ਭੌਤਿਕੀ ਇਤਿਹਾਸ ਅਤੇ ਕਣਾਂ ਦੀ ਖੋਜ ਦੀ ਸਮਾਂਰੇਖਾ (History of subatomic physics and Timeline of particle discoveries)

ਉਪ ਪ੍ਰਮਾਣੂ ਕਣ 1960 ਵਿੱਚ ਦਿੱਤੇ ਗਏ ਨਵੇਂ ਨਾਮ ਦੀ ਤਰਾਂ ਹੈ ਜੋ ਕਣਾਂ ਤੋਂ ਬੇਰੋਨਜ਼ ਤੇ ਮੈਸਨਜ਼ (ਜੋ ਹਾਡਰੋਨਜ਼ ਬਣਾਉਂਦੇ ਹਨ) ਦੀ ਭਾਰੀ ਸੰਖਿਆ ਨੂੰ ਵੱਖਰਾ ਕਰਨ ਲਈ ਦਿੱਤਾ ਗਿਆ ਜੋ ਹੁਣ ਸੱਚਮੁੱਚ ਮੁਢਲੇ ਕਣ ਦੇ ਰੂਪ ਵਿੱਚ ਸੋਚੇ ਜਾਂਦੇ ਹਨ। ਇਸ ਤੋਂ ਪਹਿਲਾਂ ਹਾਡਰੋਨਜ਼ ਹੀ ਮੁਢਲੇ ਕਣਾਂ ਦੀ ਸ਼੍ਰੇਣੀ ਵਿੱਚ ਰੱਖੇ ਜਾਂਦੇ ਸਨ ਕਿਉਂਕਿ ਉਹਨਾਂ ਦੀ ਬਣਤਰ ਅਗਿਆਤ ਸੀ। ਮਹੱਤਵਪੂਰਨ ਖੋਜਾਂ ਦੀ ਸੂਚੀ:

ਇਲੈਕਟ੍ਰੌਨ

ਸੋਧੋ
  • ਅੰਗਰੇਜੀ ਨਾਮ : Electron
  • ਚਿੰਨ  : e−
  • ਬਣਤਰ: ਮੁਢਲਾ ਕਣ (ਲੈਪਟੌਨ)
  • ਸਿਧਾਂਤਵਾਦੀ: G. Johnstone Stoney (1874)
  • ਖੋਜੀ: J. J. Thomson (1897)
  • ਟਿੱਪਣੀਆਂ: ਬਿਜਲਈ ਚਾਰਜ ਦੀ ਮੁਢਲੀ ਯੁਨਿਟ, ਜਿਸਲਈ ਸਟੋਨੇ ਨੇ 1891 ਵਿੱਚ ਨਾਮ ਸੁਝਾਇਆ।

ਅਲਫਾ ਪਾਰਟੀਕਲ

ਸੋਧੋ
  • ਅੰਗਰੇਜੀ ਨਾਮ : alpha particle
  • ਚਿੰਨ  : α
  • ਬਣਤਰ: ਸੰਯੁਕਤ (ਪ੍ਰਮਾਣੂ ਨਿਊਕਲੀਅਸ)
  • ਸਿਧਾਂਤਵਾਦੀ: ਕੋਈ ਨਹੀਂ
  • ਖੋਜੀ: Ernest Rutherford (1899)
  • ਟਿੱਪਣੀਆਂ: ਰਦਰਫੋਰਡ ਅਤੇ ਥੌਮਸਨ ਰੋਡਜ਼ ਦੁਆਰਾ 1907 ਵਿੱਚ ਹੀਲੀਅਮ ਨਿਊਕਲੀਆਈ ਦੇ ਤੌਰ ਤੇ ਸਾਬਤ ਕੀਤਾ।

ਫੋਟੌਨ

ਸੋਧੋ
  • ਅੰਗਰੇਜੀ ਨਾਮ : Photon
  • ਚਿੰਨ  : γ
  • ਬਣਤਰ: ਮੁਢਲਾ ਕਣ (ਕੁਆਂਟਮ)
  • ਸਿਧਾਂਤਵਾਦੀ: Max Planck (1900)
  • ਖੋਜੀ: Albert Einstein (1905) or Ernest Rutherford (1899) as γ rays
  • ਟਿੱਪਣੀਆਂ: ਥਰਮੋਡਾਇਨਾਮਿਕਸ (ਤਾਪ-ਯੰਤਰਿਕੀ) ਵਿੱਚ ਬਲੈਕ ਬਾਡੀ ਰੇਡੀਏਸ਼ਨ (ਵਿਕੀਰਣ) ਨੂੰ ਸੁਲਝਾਉਣ ਲਈ ਜਰੂਰੀ ਕਣ

ਪ੍ਰਟੋਨ

ਸੋਧੋ
  • ਅੰਗਰੇਜੀ ਨਾਮ : Proton
  • ਚਿੰਨ  : p
  • ਬਣਤਰ: ਸੰਯੁਕਤ (ਬੇਰੌਨ)
  • ਸਿਧਾਂਤਵਾਦੀ: ਬਹੁਤ ਦੇਰ ਪੁਰਾਣਾ
  • ਖੋਜੀ: Ernest Rutherford (1919, named 1920)
  • ਟਿੱਪਣੀਆਂ: 1H ਦਾ ਨਿਊਕਲੀਅਸ (ਹਾਈਡ੍ਰੋਜਨ ਦਾ )

ਨਿਊਟ੍ਰੌਨ

ਸੋਧੋ
  • ਅੰਗਰੇਜੀ ਨਾਮ : Neutron
  • ਚਿੰਨ  : n
  • ਬਣਤਰ: ਸੰਯੁਕਤ (ਬੇਰੌਨ)
  • ਸਿਧਾਂਤਵਾਦੀ: Ernest Rutherford (c.1918)
  • ਖੋਜੀ: James Chadwick (1932)
  • ਟਿੱਪਣੀਆਂ: ਦੂਜਾ ਨਿਊਕਲੀਔਨ(ਕੇਂਦਰੀ ਕਣ)

ਐਂਟੀ-ਕਣ (ਉਲਟੇ ਚਾਰਜ ਵਾਲੇ ਕਣ)

ਸੋਧੋ

ਪਾਈਔਨਜ਼

ਸੋਧੋ
  • ਅੰਗਰੇਜੀ ਨਾਮ : Pions
  • ਚਿੰਨ : π
  • ਬਣਤਰ:  : ਸੰਯੁਕਤ (ਮੈਸਨਜ਼)
  • ਸਿਧਾਂਤਵਾਦੀ: Hideki Yukawa (1935)
  • ਖੋਜੀ: César Lattes, Giuseppe Occhialini (1947) ਅਤੇ Cecil Powell
  • ਟਿੱਪਣੀਆਂ: ਇਹ ਨਿਊਕਲੀਔਨਜ਼ ਦੇ ਵਿੱਚ ਨਿਊਕਿਲੀਅਰ ਬਲ ਨੂੰ ਸਮਝਾਉਂਦਾ ਹੈ। ਪਹਿਲਾ ਮੈਸਨ ਅਜੇ ਦੇਖਿਆ ਜਾਣਾ ਬਾਕੀ ਹੈ।

ਮੂਔਨ

ਸੋਧੋ
  • ਅੰਗਰੇਜੀ ਨਾਮ : Muon
  • ਚਿੰਨ  : μ−
  • ਬਣਤਰ: ਮੁਢਲਾ ਕਣ(ਲੈਪਟੌਨ)
  • ਸਿਧਾਂਤਵਾਦੀ: ਕੋਈ ਨਹੀਂ
  • ਖੋਜੀ: Carl D. Anderson (1936)
  • ਟਿੱਪਣੀਆਂ: ਸਭ ਤੋਂ ਪਹਿਲਾਂ ਨਾਮ ਦਿੱਤਾ ਜਾਣ ਵਾਲਾ ਮੈਸਨ ਹੈ।

ਕਾਔਨਜ਼

ਸੋਧੋ
  • ਅੰਗਰੇਜੀ ਨਾਮ : Kaons
  • ਚਿੰਨ  : K
  • ਬਣਤਰ: ਸੰਯੁਕਤ (ਮੈਸਨਜ਼)
  • ਸਿਧਾਂਤਵਾਦੀ: ਕੋਈ ਨਹੀਂ
  • ਖੋਜੀ: 1947
  • ਟਿੱਪਣੀਆਂ: ਪਹਿਲਾ ਅਜੀਬ ਕਣ ਹੈ ਜੋ ਬ੍ਰਹਿਮੰਡੀ ਕਿਰਨਾਂ (ਕੌਸਮਿਕ ਰੇਅਜ਼) ਵਿੱਚ ਪਾਇਆ ਜਾਂਦਾ ਹੈ।

ਲੈੰਬਡਾ ਬੇਰੌਨਜ਼

ਸੋਧੋ
  • ਅੰਗਰੇਜੀ ਨਾਮ : Lambda baryons
  • ਚਿੰਨ  : Λ
  • ਬਣਤਰ: ਸੰਯੁਕਤ (ਬੇਰੌਨਜ਼)
  • ਸਿਧਾਂਤਵਾਦੀ: ਕੋਈ ਨਹੀਂ
  • ਖੋਜੀ: University of Melbourne (1950)[10]
  • ਟਿੱਪਣੀਆਂ: Λ0, ਪਹਿਲਾ ਹਾਈਪਰੌਨ ਖੋਜਿਆ ਗਿਆ ਸੀ

ਨਿਊਟ੍ਰੀਨੋ

ਸੋਧੋ
  • ਅੰਗਰੇਜੀ ਨਾਮ : Neutrino
  • ਚਿੰਨ  : ν
  • ਬਣਤਰ: ਮੁਢਲਾ ਕਣ (ਲੈਪਟੌਨ)
  • ਸਿਧਾਂਤਵਾਦੀ: Wolfgang Pauli (1930), named by Enrico Fermi
  • ਖੋਜੀ: Clyde Cowan, Frederick Reines (νe, 1956)
  • ਟਿੱਪਣੀਆਂ: ਇਸ ਕਣ ਨੇ ਬੀਟਾ ਡੀਸੇ (ਇਲੈਕਟ੍ਰੌਨ ਜਾਂ ਪੌਜੀਟ੍ਰੌਨ ਵਰਗੇ ਬੀਟਾ ਕਣ ਰਿਸਣ ਵਾਲੀ ਕ੍ਰਿਆ ) ਦੇ ਊਰਜਾ ਸਪੈਕਟਰਮ ਦੀ ਸਮੱਸਿਆ ਨੂੰ ਸੁਲਝਾਇਆ।

ਕੁਆਰਕਸ

ਸੋਧੋ
  • ਅੰਗਰੇਜੀ ਨਾਮ : Quarks
  • ਚਿੰਨ  : (u, d, s)
  • ਬਣਤਰ: ਮੁਢਲੇ ਕਣ
  • ਸਿਧਾਂਤਵਾਦੀ: Murray Gell-Mann
  • ਖੋਜੀ: , George Zweig (1964)
  • ਟਿੱਪਣੀਆਂ: ਇਸਦੇ ਮਾਡਲ ਬਾਰੇ ਅਜੇ ਕੋਈ ਖਾਸ ਘਟਨਾ ਨਹੀਂ ਹੋਈ

ਚਾਰਮ ਕੁਆਰਕ

ਸੋਧੋ
  • ਅੰਗਰੇਜੀ ਨਾਮ : charm quark
  • ਚਿੰਨ  : c elementary (quark)
  • ਬਣਤਰ: ਮੁਢਲਾ ਕਣ(ਕੁਆਰਕ)
  • ਸਿਧਾਂਤਵਾਦੀ: 1970
  • ਖੋਜੀ: 1974
  • ਟਿੱਪਣੀਆਂ:----

ਬੌਟਮ ਕੁਆਰਕ

ਸੋਧੋ
  • ਅੰਗਰੇਜੀ ਨਾਮ : bottom quark
  • ਚਿੰਨ  : b
  • ਬਣਤਰ: ਮੁਢਲਾ ਕਣ(ਕੁਆਰਕ)
  • ਸਿਧਾਂਤਵਾਦੀ: 1973
  • ਖੋਜੀ: 1977
  • ਟਿੱਪਣੀਆਂ:----

ਵੀਕ ਗੇਜ ਬੋਸੋਨ

ਸੋਧੋ
  • ਅੰਗਰੇਜੀ ਨਾਮ : Weak gauge bosons
  • ਚਿੰਨ  :
  • ਬਣਤਰ: ਮੁਢਲਾ ਕਣ(ਕੁਆਂਟਮ)
  • ਸਿਧਾਂਤਵਾਦੀ: Glashow, Weinberg, Salam (1968)
  • ਖੋਜੀ: CERN (1983)
  • ਟਿੱਪਣੀਆਂ: ਇਸਦੀਆਂ ਵਿਸ਼ੇਸ਼ਤਾਵਾਂ 1990 ਤੋਂ ਲੈ ਕੇ ਸਾਬਤ ਕੀਤੀਆਂ ਗਈਆਂ

ਟੌਪ ਕੁਆਰਕ

ਸੋਧੋ
  • ਅੰਗਰੇਜੀ ਨਾਮ : top quark
  • ਚਿੰਨ  : t
  • ਬਣਤਰ: ਮੁਢਲਾ ਕਣ (ਕੁਆਰਕ)
  • ਸਿਧਾਂਤਵਾਦੀ: 1973
  • ਖੋਜੀ: 1995
  • ਟਿੱਪਣੀਆਂ: ਇਹ ਗਲੂਔਨਜ਼ ਨਾਲ ਮਿਲ ਕੇ ਹਾਡਰੌਨ ਨਹੀਂ ਬਣਾਉਂਦਾ, ਪਰ ਸਟੈਂਡਰਡ ਮਾਡਲ ਨੂੰ ਪੂਰਾ ਕਰਨ ਲਈ ਜਰੂਰੀ ਹੈ।

ਹਿੱਗਜ਼ ਬੋਸੌਨ

ਸੋਧੋ
  • ਅੰਗਰੇਜੀ ਨਾਮ : Higgs boson
  • ਚਿੰਨ  :
  • ਬਣਤਰ: ਮੁਢਲਾ ਕਣ (ਕੁਆਂਟਮ)
  • ਸਿਧਾਂਤਵਾਦੀ: Peter Higgs et al. (1964)
  • ਖੋਜੀ: CERN (2012
  • ਟਿੱਪਣੀਆਂ: ਇਹ ਕਣ 2013 ਵਿੱਚ ਸਾਬਤ ਹੋਇਆ ਮੰਨਿਆ ਜਾਂਦਾ ਹੈ।

ਟੈਟਰਾਕੁਆਰਕ

ਸੋਧੋ
  • ਅੰਗਰੇਜੀ ਨਾਮ : Tetraquark
  • ਚਿੰਨ  :
  • ਬਣਤਰ: ਸੰਯੁਕਤ
  • ਸਿਧਾਂਤਵਾਦੀ:  ?
  • ਖੋਜੀ: Zc(3900), 2013, to be confirmed as a tetraquark
  • ਟਿੱਪਣੀਆਂ: ਇਹ ਹਾਡਰੌਨਜ਼ ਦੀ ਨਵੀਂ ਸ਼੍ਰੇਣੀ ਹੈ

ਗਰੈਵੀਟੋਨ

ਸੋਧੋ
  • ਅੰਗਰੇਜੀ ਨਾਮ : Graviton
  • ਚਿੰਨ  : ?
  • ਬਣਤਰ: ਮੁਢਲਾ ਕਣ (ਕੁਆਂਟਮ)
  • ਸਿਧਾਂਤਵਾਦੀ: Albert Einstein (1916)
  • ਖੋਜੀ: ਅਜੇ ਖੋਜਿਆ ਨਹੀਂ ਗਿਆ
  • ਟਿੱਪਣੀਆਂ: ਗਰੈਵੀਟੇਸ਼ਨਲ ਵੇਵ(ਗਰੂਤਾਕਰਸ਼ਨ ਤਰੰਗ ਜੋ ਕਿ ਸਪੇਸ ਸਮੇਂ ਦੇ ਮੋੜ ਵਿੱਚ ਲਹਿਰਾਂ ਬਣ ਗੁਜ਼ਰਦੀ ਹੈ ) ਦਾ ਕਣ ਦੇ ਰੂਪ ਵਿੱਚ ਹੋਣਾ ਅਜੇ ਵਿਵਾਵਾਗ੍ਰਸਤ ਹੈ।

ਚੁੰਬਕੀ ਮੋਨੋਪੋਲ

ਸੋਧੋ
  • ਅੰਗਰੇਜੀ ਨਾਮ: Magnetic monopole
  • ਚਿੰਨ: ?
  • ਬਣਤਰ: ਮੁਢਲਾ ਕਣ (ਬਗੈਰ ਕਿਸੇ ਸ਼੍ਰੇਣੀ ਤੋਂ)
  • ਸਿਧਾਂਤਵਾਦੀ: Paul Dirac (1931)
  • ਖੋਜੀ: ਅਜੇ ਨਹੀਂ ਖੋਜਿਆ ਗਿਆ
  • ਟਿੱਪਣੀਆਂ: ਇਹ ਬਗੈਰ ਕਿਸੇ ਉਲਟ ਧਰੁਵ ਤੋਂ ਅਲੱਗ ਕੀਤਾ ਇਕਲੌਤਾ ਧਰੁੱਵ ਦੇ ਰੂਪ ਵਿੱਚ ਕਣ ਹੈ ਜੋ ਅਜੇ ਕਾਲਪਨਿਕ ਹੈ।

ਹਵਾਲੇ

ਸੋਧੋ

ਹੋਰ ਅੱਗੇ ਪੜਾਈ

ਸੋਧੋ
ਆਮ ਪਾਠਕ
  • Feynman, R.P. & Weinberg, S. (1987). Elementary Particles and the Laws of Physics: The 1986 Dirac Memorial Lectures. Cambridge Univ. Press.
  • Brian Greene (1999). The Elegant Universe. W.W. Norton & Company. ISBN 0-393-05858-1.
  • Oerter, Robert (2006). The Theory of Almost Everything: The Standard Model, the Unsung Triumph of Modern Physics. Plume.
  • Schumm, Bruce A. (2004). Deep Down Things: The Breathtaking Beauty of Particle Physics. Johns Hopkins University Press. ISBN 0-8018-7971-X.
  • Martinus Veltman (2003). Facts and Mysteries in Elementary Particle Physics. World Scientific. ISBN 981-238-149-X.
ਪੁਸਤਕਾਂ

ਬਾਹਰੀ ਲਿੰਕ

ਸੋਧੋ