ਸਭਿਆਚਾਰਕ ਜੰਗਾਂ
ਸਭਿਆਚਾਰਕ ਜੰਗਾਂ ( cultural wars )
ਸਮਕਾਲ ਵਿਚ ਸਭਿਆਚਾਰ ਦੇ ਰਾਜਨੀਤਿਕ ਪਰਿਪੇਖ ਨੂੰ ਉਜਾਗਰ ਕਰਦਿਆਂ ਟੈਰੀ ਈਗਲਟਨ ‘ ਸਭਿਆਚਾਰ ਜੰਗਾਂ ' ( culture wars ) ਸਿਰਲੇਖ ਅਧੀਨ ਇਸ ਨੁਕਤੇ ਨੂੰ ਖੋਲ੍ਹਦਾ ਹੈ ਕਿ “ ਵਿਆਪਕ ਸਭਿਆਚਾਰ ( Culture ) ਅਤੇ ਸੰਕੁਚਿਤ ਸਭਿਆਚਾਰ ( culture ) ਵਿਚਲੀ ਲੜਾਈ ਹੁਣ ਕੇਵਲ ਪਰਿਭਾਸ਼ਾ ਦੀ ਲੜਾਈ ਨਹੀਂ ਸਗੋਂ ਇਹ ਇਕ ਵਿਸ਼ਵ - ਵਿਆਪੀ ਸੰਘਰਸ਼ ਹੈ , ਇਹ ਮਸਲਾ ਮਹਿਜ਼ ਅਕਾਦਮਿਕਤਾ ਦਾ ਨਹੀਂ ਸਗੋਂ ਅਸਲ ਵਿਚ ਰਾਜਨੀਤੀ ਦਾ ਮੁੱਦਾ ਹੈ . … ਸਭਿਆਚਾਰ ਜੰਗਾਂ ਵਿਚ ਅਸਲ ਮਸਲਾ ਨਸਲਕੁਸ਼ੀ ਦਾ ਹੁੰਦਾ ਹੈ । ਉਹ ਬਹੁਤ ਸਾਰੀਆਂ ਉਦਾਹਰਨਾਂ ਨਾਲ ਦਰਸਾਉਂਦਾ ਹੈ ਕਿ ਕਿਵੇਂ ਅਜਿਹਾ ਦ੍ਰਿਸ਼ਟੀਕੋਣ ਉਪਰੋਕਤ ਦੋਵਾਂ ਸ਼ਬਦਾਂ ਦੇ ਸੰਕਲਪਗਤ ਪੱਧਰ ' ਤੇ ਵਾਪਰਦਾ ਹੈ ਜਦੋਂ ਬਰਬਰਤਾ ( barbarism )ਨੂੰ ਕੁਝ ਕੁ ਖ਼ਾਸ ਸਭਿਆਚਾਰਾਂ ਤੱਕ ਸੀਮਿਤ ਕੀਤਾ ਜਾਂਦਾ ਹੈ ਅਤੇ ਪੱਛਮ ਦੇ ਰਹਿਣ - ਸਹਿਣ ਨਾਲ ਜੋੜ ਕੇ ਸਭਿਆਚਾਰ ਦੇ ਵਿਸ਼ੇਸ਼ ਸਰਬ - ਵਿਆਪਕ ਨਿਯਮ ਜਾਂ ਲੱਛਣ ਨਿਸਚਿਤ ਕੀਤੇ ਜਾਂਦੇ ਹਨ । ਈਗਲਟਨ ਇਕ ਨਵੀਂ ਅੰਤਰਦ੍ਰਿਸ਼ਟੀ ਦਿੰਦਾ ਹੈ ਕਿ ਹੁਣ ' ਸਭਿਆਚਾਰ ਰਾਸ਼ਟਰ ਰਾਜ ( ਨੇਸ਼ਨ ਸਟੇਟ ) ਦਾ ਪ੍ਰਮੁਖ ਆਧਾਰ ਬਣ ਗਿਆ ਹੈ ਇਸ ਲਈ ਇਕ ਵਾਰ ਫਿਰ ਤੋਂ ਸਭਿਆਚਾਰਕ ਅਤੇ ਰਾਜਨੀਤਿਕ ਪਰਿਪੇਖ ਆਪੋ ਵਿਚ ਰਲਗਡ ਹੋ ਗਏ ਹਨ । ਪਰ ਨਾਲ ਹੀ ਉਸ ਦਾ ਮੰਨਣਾ ਹੈ ਕਿ ਅਜੋਕੇ ਬਹੂ ਸਭਿਆਚਾਰਵਾਦ ਦੇ ਸਮੇਂ ਵਿਚ ਸਭਿਆਚਾਰ ਬਹੁਤੀ ਦੇਰ ਤੱਕ ਰਾਸ਼ਟਰ ਰਾਜ ਦਾ ਆਧਾਰ ਬਣਿਆ ਨਹੀਂ ਰਹਿ ਸਕਦਾ । ਸਭਿਆਚਾਰ ਦੀਆਂ ਇਹਨਾਂ ਦੋਵੇਂ ਵਿਆਪਕ ਅਤੇ ਸੰਕੁਚਿਤ ਪਰਿਭਾਸ਼ਾਵਾਂ ਨੂੰ ਜੋੜਨ ਲਈ ਈਗਲਟਨ , ਮੈਥਿਊ ਆਰਨਾਲਡ ਦੀ ' ਸਭਿਆਚਾਰ ਨੂੰ ਜਿੰਮੇਵਾਰੀ ਵਜੋਂ ਸਮਝਣ ਦੀ ਧਾਰਨਾ ਨੂੰ ਹੱਲ ਵਜੋਂ ਪੇਸ਼ ਕਰਦਾ ਹੈ , ਪਰ ਨਾਲ ਹੀ ਉਸ ਦਾ ਵਿਚਾਰ ਹੈ ਕਿ ' ਪੂੰਜੀਵਾਦੀ ਪੱਖਪਾਤਾ ਸਭਿਆਚਾਰ ਦੇ , ਕਲਾ ਦੇ ਵਿਸ਼ੇਸ਼ ਰੂਪ ਵਜੋਂ ਅਤੇ ਰੋਜ਼ਾਨਾ ਜੀਵਨ ਵਿਹਾਰ ਦੇ ਰੂਪ ਵਜੋਂ ਦੋਵਾਂ ਦੇ , ਜੁੜਵੇਂ ਸੰਬੰਧਾਂ ਨੂੰ ਵਿਕਸਿਤ ਨਹੀਂ ਹੋਣ ਦਿੰਦਾ । ਉਸ ਦੀ ਭੱਵਿਖਬਾਈ ਹੈ ਕਿ ਇਹਨਾਂ ਸੰਬੰਧਾਂ ਨੂੰ ਰੈਡੀਕਲ ਰਾਜਨੀਤੀ ਰਾਹੀਂ ਹੀ ਜਿਉਂਦਾ ਕੀਤਾ ਜਾ ਸਕਦਾ ਹੈ । ਆਪਣੀ ਪੁਸਤਕ ' ਆਈਡੀਆ ਆਫ਼ ਕਲਚਰ ਵਿਚ ਟੈਰੀ ਈਗਲਟਨ ਆਪਣੇ ਅਧਿਆਪਕ ਰੇਮੰਡ ਵਿਲੀਅਮਜ਼ ਦੇ ਸਭਿਆਚਾਰ ਸੰਬੰਧੀ ਵਿਚਾਰਾਂ ਨੂੰ ਖੁੱਲ੍ਹੇ ਰੂਪ ਵਿਚ ( ਬਿਨਾਂ ਹਵਾਲਾ ) ਦਿੱਤੇ ਵੀ ਸ਼ਾਮਿਲ ਕਰ ਲੈਂਦਾ ਹੈ । “ ਇਸ ਲਈ ਕਈ ਵਾਰ ਉਸ ' ਤੇ ਰੇਮੰਡ ਵਿਲੀਅਮਜ਼ ਦੇ ਵਿਚਾਰਾਂ ਨੂੰ ਹੀ ਦੁਹਰਾਉਣ ਦੇ ਦੋਸ਼ ਵੀ ਲੱਗਦੇ ਹਨ । ਰੇਮੰਡ ਵਿਲੀਅਮਜ਼ ਤੋਂ ਏਨਾ ਪ੍ਰਭਾਵਿਤ ਹੋਣ ਕਾਰਨ ਕਈ ਵਾਰ ਉਸ ਦੇ ਸਭਿਆਚਾਰ ਸੰਬੰਧੀ ਵਿਚਾਰਾਂ ਨੂੰ ਰੇਮੰਡ ਵਿਲੀਅਮਜ਼ ਦੇ ਸਭਿਆਚਾਰ - ਚਿੰਤਨ ਦੇ ਦੁਹਰਾਉ ਵਜੋਂ ਵੀ ਦੇਖਿਆ ਜਾਂਦਾ ਹੈ । ਹੱਥਲੀ ਪੁਸਤਕ ਦੇ ਹਵਾਲੇ ਨਾਲ ਅਸੀ ਸਮਝਦੇ ਹਾਂ ਕਿ ਈਗਲਟਨ , ਵਿਲੀਅਮਜ਼ ਦੇ ਸਭਿਆਚਾਰ - ਚਿੰਤਨ ਦਾ ਮੂਲ ਚੌਖਟਾ ਤਾਂ ਲੈਂਦਾ ਹੈ , ਪਰ ਅੱਗੋਂ ਉਸ ਨੂੰ ਹੋਰ ਵਿਸਥਾਰ ਅਤੇ ਵਿਆਖਿਆ ਪ੍ਰਦਾਨ ਕਰਦਾ ਹੈ , ਜਿਵੇਂ ਉਹ ' ਸਭਿਆਚਾਰ ਦੇ ਸੰਸਕਰਣਾਂ ਨੂੰ ਤਲਾਸ਼ਣ ਸਮੇਂ , ਮੰਡ ਵਿਲੀਅਮਜ਼ ਦੇ ਸਭਿਆਚਾਰ ਸੰਕਲਪ ਨੂੰ ਆਧਾਰ - ਚੌਖਟੇ ਵਜੋਂ ਲੈ ਕੇ ਉਸ ਦੀਆਂ ਸਭਿਆਚਾਰ ਦੀਆਂ ਮੂਲ ਧਾਰਨਾਵਾਂ ਦੀ ਵਿਆਖਿਆ ਨੂੰ ਲਗਭਗ ਤੀਹ ( 30 ਪੰਨਿਆਂ ਵਿਚ ਵਿਸਥਾਰਦਾ ਹੈ । ਆਲੋਚਕ ਵਿਲੀਅਮ ਜੇ , ਅਰਬਨ ਦੇ ਟੈਰੀ ਈਗਲਟਨ ਦੇ ਸਭਿਆਚਾਰ ਸੰਕਲਪ ਨੂੰ ਸਮਝਣ ਲਈ ਪਾਏ ਯੋਗਦਾਨ ਨੂੰ ਬਾਰੇ ਵਿਚਾਰ ਹਨ ; “ ਟੈਰੀ ਈਗਲਟਨ ਨੇ ਆਪਣੀ ਪੁਸਤਕ ‘ ਆਈਡੀਆ ਆਫ਼ ਕਲਚਰ ਰਾਹੀਂ , ਸਭਿਆਚਾਰ ਨਾਲ ਸਾਡੇ ਗੂੜ੍ਹੇ ਸੰਬੰਧ ਨੂੰ “ ਗੁੰਝਲਦਾਰ ਅਤੇ ਜਨੂੰਨ " ਬਣਨ ਤੋਂ ਰੋਕਣ ਦਾ ਯਤਨ ਕੀਤਾ ਹੈ ਇਸ ਲਈ ਉਸ ਨੇ ‘ ਗਿਆਨਵਾਨ ਰਾਜਨੀਤਿਕ ਪ੍ਰਸੰਗ ਦੀ ਜ਼ਰੂਰਤ ਦੀ ਪਛਾਣ , ਸਾਨੂੰ ਇਸ [ ਸਭਿਆਚਾਰ ] ਨੂੰ ਇਸ ਦੇ ਸਥਾਨ ' ਤੇ ਵਾਪਸ ਲਿਆਉਣ ਦੀ ਤਾੜਨਾ ਕਰਕੇ ਕੀਤੀ ਹੈ । ਇਸ ਤੋਂ ਪਹਿਲਾ ਇਕ ਅਸਪਸ਼ਟ ਜਿਹੀ ਸ਼ੈਅ ਨੂੰ ' ਸਭਿਆਚਾਰ ' ਕਿਹਾ ਜਾਂਦਾ ਸੀ ਜਿਹੜੀ ਕਿਸੇ ਪ੍ਰਸੰਗ ਤੋਂ ਵਿਛੁੰਨੀ ਸੀ , ਇਸ ਨੂੰ ਸਹੀ ( ਸਮਾਜਵਾਦੀ ) ਢਾਂਚੇ ਅਨੁਸਾਰ ਸਮਝਣਾ ਜ਼ਰੂਰੀ ਭਾਸਦਾ ਸੀ । ”