ਸਮਾਂਤਰ ਟਰਾਂਸਪੋਰਟ
ਜੀਓਮੈਟਰੀ (ਰੇਖਾਗਣਿਤ) ਵਿੱਚ, ਕਿਸੇ ਮੈਨੀਫੋਲਡ (ਬਹੁਪਰਤ) ਵਿੱਚ ਕਿਸੇ ਸਮੂਥ (ਸੁਚਾਰੂ) ਕਰਵ (ਵਕਰ) ਦੇ ਨਾਲ ਨਾਲ ਜੀਓਮੈਟ੍ਰਿਕ ਡੈਟੇ (ਆਂਕੜੇ) ਨੂੰ ਟਰਾਂਸਪੋਰਟ (ਸਥਾਨਾਂਤ੍ਰਿਤ) ਕਰਨ ਦੇ ਤਰੀਕੇ ਨੂੰ ਪੈਰਲਲ ਟਰਾਂਸਪੋਰਟ (ਸਮਾਂਤਰ ਪਰਿਵਹਿਨ) ਕਹਿੰਦੇ ਹਨ। ਜੇਕਰ ਮੈਨੌਫੋਲਡ ਕਿਸੇ ਅੱਫਾਈਨ (ਸਮਾਂਤਰ ਸਬੰਧਾਂ ਦੀ ਆਗਿਆ) ਸਬੰਧਾਂ (ਟੇਨਜੈਂਟ/ ਸਪਰਸ਼ ਬੰਡਲ ਉੱਤੇ ਸੰਪਰਕ ਜਾਂ ਇੱਕ ਕੋਵੇਰੀਅੰਟ ਡੈਰੀਵੇਟਿਵ) ਨਾਲ ਲਬਾਲਬ ਹੋਵੇ, ਤਾਂ ਇਹ ਸੰਪਰਕ ਕਿਸੇ ਨੂੰ ਵਕਰਾਂ ਦੇ ਨਾਲ ਨਾਲ ਮੈਨੀਫੋਲਡ ਦੇ ਵੈਕਟਰਾਂ ਨੂੰ ਟਰਾਂਸਪੋਰਟ ਕਰਨ ਦੀ ਆਗਿਆ ਦਿੰਦਾ ਹੈ ਤਾਂ ਜੋ ਇਹ ਸੰਪਰਕ ਦੇ ਪ੍ਰਤਿ ਸਮਾਂਤਰ ਹੀ ਰਹਿਣ।