ਇੱਕ ਸਮਿਤੀ ਜਾਂ ਕਮੇਟੀ ਇੱਕ ਜਾਂ ਵਧੇਰੇ ਵਿਅਕਤੀਆਂ ਦਾ ਇੱਕ ਸਮੂਹ ਹੁੰਦਾ ਹੈ, ਜੋ ਵਿਚਾਰਸ਼ੀਲ ਸਭਾ ਦੇ ਅਧੀਨ ਹੈ। ਆਮ ਤੌਰ 'ਤੇ, ਅਸੈਂਬਲੀ (ਵਿਚਾਰਸ਼ੀਲ ਸਭਾ) ਸਮਿਤੀ ਵਿੱਚ ਮਾਮਲਾ ਭੇਜਦੀ ਹੈ ਜਿਸ 'ਤੇ ਉਹ ਖ਼ੁਦ ਵਿਚਾਰ ਕਰ ਰਹੀ ਹੋਵੇ। ਸਮਿਤੀ ਦੇ ਵੱਖ ਵੱਖ ਕੰਮ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਕੰਮ, ਸੰਗਠਨ ਦੀ ਕਿਸਮ ਅਤੇ ਇਸ ਦੀਆਂ ਜ਼ਰੂਰਤਾਂ ਤੇ ਨਿਰਭਰ ਕਰਦਾ ਹੈ।

ਸੰਨ੍ਹ 1901 ਵੇਲੇ ਦਾ ਹੈਲੀਫੈਕਸ ਟਾਊਨ ਹਾਲ ਵਿਖੇ ਬਣਿਆ ਸਮਿਤੀ ਭਵਨ

ਉਦੇਸ਼ਸੋਧੋ

ਇੱਕ ਵਿਚਾਰਸ਼ੀਲ ਸਭਾ ਇੱਕ ਸਮਿਤੀ ਬਣਾ ਸਕਦੀ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀ ਸ਼ਾਮਲ ਹੋਣ ਅਤੇ ਜੋ ਸਭਾ ਦੇ ਕੰਮ ਵਿੱਚ ਸਹਾਇਤਾ ਕਰਨ।[1] ਵੱਡੀਆਂ ਸੰਸਥਾਵਾਂ ਵਿੱਚ, ਬਹੁਤਾ ਕੰਮ ਸਮਿਤੀਆਂ ਵੱਲੋਂ ਹੀ ਕੀਤਾ ਜਾਂਦਾ ਹੈ।[2] ਸਮਿਤੀ ਇੱਕ ਸੰਸਥਾ ਦੇ ਵੱਖ ਵੱਖ ਹਿੱਸਿਆਂ ਤੋਂ ਸੰਬੰਧਤ ਵਿਸ਼ਿਆਂ ਵਿੱਚ ਮੁਹਾਰਤ ਰੱਖਣ ਵਾਲੇ ਵਿਅਕਤੀਆਂ, ਜਿਨ੍ਹਾਂ ਕੋਲ ਸੂਚਨਾ ਸਾਂਝੀ ਕਰਨ ਅਤੇ ਕਾਰਵਾਈਆਂ ਦਾ ਤਾਲਮੇਲ ਕਰਨ ਦਾ ਕੋਈ ਵਧੀਆ ਢੰਗ ਨਹੀਂ ਹੈ ਨੂੰ ਇੱਕਠੇ ਕਰਨ ਦਾ ਤਰੀਕਾ ਹੋ ਸਕਦਾ ਹੈ। ਉਨ੍ਹਾਂ ਨੂੰ ਵਿਅਸਤ ਦ੍ਰਿਸ਼ਟੀਕੋਣ ਅਤੇ ਜ਼ਿੰਮੇਵਾਰੀਆਂ ਵੰਡਣ ਦਾ ਫਾਇਦਾ ਹੋ ਸਕਦਾ ਹੈ। ਉਨ੍ਹਾਂ ਨੂੰ ਮਾਹਿਰਾਂ ਨਾਲ ਵੀ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਜੋ ਉਹਨਾਂ ਮਾਮਲਿਆਂ ਵਿੱਚ ਕਾਰਵਾਈਆਂ ਦੀ ਸਿਫਾਰਸ਼ ਕੀਤੀ ਜਾ ਸਕੇ ਜਿਨ੍ਹਾਂ ਵਿੱਚ ਵਿਸ਼ੇਸ਼ ਗਿਆਨ ਜਾਂ ਤਕਨੀਕੀ ਨਿਰਣਾ ਦੀ ਲੋੜ ਹੁੰਦੀ ਹੈ।

ਹਵਾਲੇਸੋਧੋ

  1. Robert, Henry M.; et al. (2011). Robert's Rules of Order Newly Revised (11th ed.). Philadelphia, PA: Da Capo Press. p. 489. ISBN 978-0-306-82020-5. 
  2. Robert 2011, p. 490