ਸਰਗਮ (ਸੰਗੀਤ ਦੇ ਸੁਰ)
ਹਿੰਦੁਸਤਾਨੀ ਜਾਂ ਉੱਤਰੀ ਭਾਰਤੀ ਸੰਗੀਤ ਵਿੱਚ ਸਰਗਮ (ਸ ਰੇ ਗ ਮ ਸੁਰਾਂ ਤੋਂ ਬਣਿਆ ਇੱਕ ਨਾਓਂ) ਗਾਇਨ-ਵਾਦਨ ਦੀ ਸਿੱਖਿਆ ਦੀ ਇੱਕ ਤਕਨੀਕ ਹੈ ਜਿਹੜੀ ਕਿ ਪੱਛਮੀ ਸੰਗੀਤ ਦੇ ਸੋਲਫੇਜ ਦੇ ਬਰਾਬਰ ਹੈ। ਸਰਗਮ ਦਾ ਅਭਿਆਸ ਲੰਬੀ ਤੇ ਲਗਾਤਾਰ ਚਲਦੀ ਰਹਿਣ ਵਾਲੀਆਂ ਆਵਾਜ਼ਾਂ ਦੇ ਉਲਟ ਕੀਤਾ ਜਾਂਦਾ ਹੈ ਅਤੇ ਸਰਗਮ ਵਿੱਚ ਅੰਤਰਾਲ ਮਹੱਤਵਪੂਰਨ ਹੁੰਦਾ ਹੈ ਨਾ ਕਿ ਪੈਮਾਨਾ, ਇਸ ਲਈ ਇਸਨੂੰ ਸਿਰਫ਼ ਸੁਰਾਂ ਦਾ ਇੱਕ ਮਧੁਰ ਉਤਾਰ-ਚਢ਼ਾਵ ਜਾਂ ਅਰੋਹ-ਅਵਰੋਹ ਮੰਨਿਆ ਜਾ ਸਕਦਾ ਹੈ। ਦੱਖਣੀ ਭਾਰਤੀ ਕਾਰਨਾਟਿਕੀ ਸੰਗੀਤ ਵਿੱਚ ਵੀ ਸਰਗਮ ਦਾ ਇਹੀ ਮਹੱਤਵ ਹੈ।
ਸਰਗਮ ਦੇ ਸੱਤ ਸੁਰ ਹਨ-ਸ਼ਡਜ(ਸ), ਰਿਸ਼ਭ(ਰੇ), ਗੰਧਾਰ(ਗ), ਮੱਧਯਮ(ਮ), ਪੰਚਮ(ਪ), ਧੈਵਤ(ਧ) ਅਤੇ ਨਿਸ਼ਾਦ(ਨੀ)। ਗਾਉਣ-ਵਜਾਉਣ ਵੇਲੇ ਇਹ ਸ, ਰੇ, ਗ, ਮ, ਪ, ਧ, ਨੀ ਬਣ ਜਾਂਦੇ ਹਨ ਅਤੇ ਸਰਗਮ ਦਾ ਅਰਥ ਹੈ "ਸ-ਰੇ-ਗ-ਮ"। ਸਰਗਮ ਵਿੱਚ ਸੁਰਾਂ ਦੇ ਸਿਰਫ਼ ਇਹ ਛੋਟੇ ਰੂਪ ਨੂੰ ਹੀ ਗਾਇਆ-ਵਜਾਇਆ ਜਾਂਦਾ ਹੈ। ਇਹ ਲਿਖਣ ਵੇਲੇ ਸ,ਰੇ ਗ,ਮ,ਪ,ਧ,ਨੀ ਲਿਖੇ ਜਾਂਦੇ ਹਨ। ਸੁਰਾਂ ਦੀ ਗਿਣਤੀ ਸੱਤ ਹੁੰਦੀ ਹੈ।
ਇਹ ਸਾਰੇ ਸੁਰ ਤਿੰਨਾਂ ਸਪਤਕਾਂ ਯਾਨੀ ਕਿ ਮੰਦਰ,ਮੱਧ ਅਤੇ ਤਾਰ 'ਚ ਗਾਏ-ਵਜਾਏ ਜਾਂਦੇ ਹਨ। ਅਤੇ ਸੁਰਾਂ ਦੀ ਲਿਪੀ ਲਿਖਣ ਲੱਗਿਆਂ ਇਹ ਫ਼ਰਕ ਦੇਖਣ ਲਈ ਕਿ ਕਿਹੜਾ ਸੁਰ ਕਿਹੜੇ ਸਪਤਕ ਵਿੱਚ ਹੈ ਇਹਨਾਂ ਸੁਰਾਂ ਨੂੰ ਹੇਠ ਦੱਸੇ ਅਨੁਸਾਰ ਲਿਖਿਆ ਜਾਂਦਾ ਹੈ :-
ਮੰਦਰ ਸਪਤਕ ਵਾਲੇ ਸੁਰਾਂ ਦੇ ਹੇਠਾ ਬਿੰਦੀ ਲਿਖੀ ਜਾਂਦੀ ਹੈ।
ਮੱਧ ਸਪਤਕ ਵਾਲੇ ਸੁਰਾਂ ਦੇ ਹੇਠਾਂ ਉੱਤੇ ਕੋਈ ਨਿਸ਼ਾਨ ਨਹੀਂ ਹੁੰਦਾ।
ਤਾਰ ਸਪਤਕ ਵਾਲੇ ਸੁਰਾਂ ਦੇ ਉੱਪਰ ਬਿੰਦੀ ਜਾਂ ਟਿੱਪੀ ਲਿਖੀ ਜਾਂਦੀ ਹੈ।
ਸਰਗਮ ਦੇ ਸੁਰ ਰਾਗ ਦੀ ਲੋੜ ਅਨੁਸਾਰ ਸ਼ੁੱਧ,ਕੋਮਲ ਜਾਂ ਤੀਵ੍ਰ ਹੋ ਸਕਦੇ ਹਨ।
ਕਿਸੇ ਵੀ ਰਾਗ ਦੀ ਸਰਗਮ ਦਾ ਕਿਹੜਾ ਸੁਰ ਸ਼ੁਧ ਹੈ,ਕਿਹੜਾ ਕੋਮਲ ਹੈ ਜਾਂ ਤੀਵ੍ਰ ਹੈ,ਇਸ ਦੀ ਪਛਾਣ ਲਈ ਵੀ ਕੁੱਝ ਨਿਸ਼ਾਨੀਆਂ ਰਖੀਆਂ ਗਈਆਂ ਹਨ-
ਸ਼ੁੱਧ ਸੁਰ ਦੇ ਉੱਪਰ-ਹੇਠਾਂ ਕੋਈ ਨਿਸ਼ਾਨ ਨਹੀਂ ਹੁੰਦਾ।
ਕੋਮਲ ਸੁਰ ਦੇ ਹੇਠਾਂ ਇੱਕ ਲਾਇਨ ਲਗਾਈ ਜਾਂਦੀ ਤੀਵ੍ਰ ਸੁਰ ਦੇ ਉੱਪਰ ਇੱਕ ਛੋਟੀ ਜਿਹੀ ਸਿਧੀ ਡੰਡੀ ਲਗਾਈ ਜਾਂਦੀ ਹੈ।
ਇਥੇ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਸੱਤਾਂ ਸੁਰਾਂ 'ਚੋਂ ਸ ਅਤੇ ਪ ਹਮੇਸ਼ਾ ਸ਼ੁੱਧ ਸੁਰ ਹੁੰਦੇ ਹਨ ਅਤੇ ਕਿਓਂਕਿ ਇਹ ਦੋਂਵੇਂ ਸੁਰ ਅਪਣੀ ਮੂਲ ਥਾਂ ਤੋ ਕਦੀ ਏਧਰ-ਓਧਰ ਨਹੀਂ ਹੁੰਦੇ ਇਸ ਲਈ ਇਹਨਾਂ ਸੁਰਾਂ ਨੂੰ ਅਚੱਲ ਸੁਰ ਵੀ ਕਿਹਾ ਜਾਂਦਾ ਹੈ। ਸ ਅਤੇ ਪ ਨੂੰ ਛਡ ਕੇ ਬਾਕੀ ਸਾਰੇ ਸੁਰ ਯਾਨੀ ਕਿ ਰੇ,ਗ,ਮ,ਧ,ਨੀ ਅਪਣੀ ਮੂਲ ਥਾਂ ਬਦਲ ਸਕਦੇ ਹਨ ਇਸ ਲਈ ਇਹਨਾਂ ਨੂੰ ਚੱਲ ਸੁਰ ਕਿਹਾ ਜਾਂਦਾ ਹੈ।
ਸ ਇਕ ਅਜਿਹਾ ਸੁਰ ਹੈ ਜਿਹੜਾ ਕਿਸੇ ਵੀ ਰਾਗ ਵਿੱਚ ਵਰਜਿਤ ਨਹੀਂ ਹੁੰਦਾ। ਇਹ ਸੁਰ ਭਾਂਵੇ ਕਿਸੇ ਅਮੁੱਕ ਰਾਗ ਦਾ ਵਾਦੀ ਜਾਂ ਸੰਵਾਦੀ ਸੁਰ ਹੋਵੇ ਜਾਂ ਨਾ ਹੋਵੇ ਪਰ ਇਹ ਮੁੱਖ ਸੁਰ ਜਰੂਰ ਹੁੰਦਾ ਹੈ।
ਰਾਗ ਦੀ ਲੋੜ ਅਨੁਸਾਰ ਰੇ, ਗ,ਧ,ਨੀ ਕੋਮਲ ਸੁਰ ਹੋ ਸਕਦੇ ਹਨ।
ਮ ਇੱਕਲਾ ਇਕ ਅਜਿਹਾ ਸੁਰ ਹੈ ਜਿਹੜਾ ਰਾਗ ਦੀ ਲੋੜ ਅਨੁਸਾਰ ਤੀਵ੍ਰ ਸੁਰ ਹੋ ਸਕਦਾ ਹੈ।
ਸੱਤੇ ਸੁਰਾਂ ਦੀ ਥਿਰਕਣ(ਫ੍ਰਿਕ਼ੁਏਂਸੀ) ਅੱਡ-ਅੱਡ ਹੁੰਦੀ ਹੈ ਜਿਹੜੀ ਕਿ ਹੇਠ ਲਿਖੇ ਅਨੁਸਾਰ ਹੁੰਦੀ ਹੈ ਪਰ ਇਹ ਸਪਤਕ ਦੇ ਹਿਸਾਬ ਨਾਲ ਘੱਟ-ਵੱਧ ਹੋ ਜਾਂਦੀ ਹੈ।
- ਸੁਰ ਸ ਦੀ ਥਿਰਕਣ(ਫ੍ਰਿਕ਼ੁਏਂਸੀ) 240 ਹਰਟਜ਼ ਹੈ।
- ਸੁਰ ਰੇ ਦੀ ਥਿਰਕਣ(ਫ੍ਰਿਕ਼ੁਏਂਸੀ) 270 ਹਰਟਜ਼ ਹੈ।
- ਸੁਰ ਗ ਦੀ ਥਿਰਕਣ(ਫ੍ਰਿਕ਼ੁਏਂਸੀ) 300 ਹਰਟਜ਼ ਹੈ।
- ਸੁਰ ਮ ਦੀ ਥਿਰਕਣ(ਫ੍ਰਿਕ਼ੁਏਂਸੀ) 320 ਹਰਟਜ਼ ਹੈ।
- ਸੁਰ ਪ ਦੀ ਥਿਰਕਣ(ਫ੍ਰਿਕ਼ੁਏਂਸੀ) 360 ਹਰਟਜ਼ ਹੈ।
- ਸੁਰ ਧ ਦੀ ਥਿਰਕਣ(ਫ੍ਰਿਕ਼ੁਏਂਸੀ) 400 ਹਰਟਜ਼ ਹੈ।
- ਸੁਰ ਨੀ ਦੀ ਥਿਰਕਣ(ਫ੍ਰਿਕ਼ੁਏਂਸੀ)450 ਹਰਟਜ਼ ਹੈ।
ਭਾਰਤੀ ਕਲਾਸੀਕਲ ਅਤੇ ਕੱਵਾਲੀ ਦੇ ਕੁਝ ਰੂਪਾਂ ਵਿੱਚ, ਜਦੋਂ ਇੱਕੋ ਸੁਰ ਨੂੰ ਇੱਕ ਤੇਜ਼, 16ਵੇਂ ਨੋਟ ਕ੍ਰਮ ਨੂੰ ਗਾਇਆ ਜਾਂਦਾ ਹੈ, ਤਾਂ ਕਈ ਵਾਰੀ ਵੱਖੋ-ਵੱਖ ਉਚਾਰਖੰਡਾਂ ਦੀ ਵਰਤੋਂ ਇੱਕ ਖਾਸ ਕ੍ਰਮ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਪੂਰੇ ਸੁਰ ਦਾ ਉਚਾਰਨ ਕਰਨਾ ਆਸਾਨ ਹੋ ਸਕੇ। ਉਦਾਹਰਨ ਲਈ "ਸ ਸ ਸ ਸ ਸ" ਦੀ ਬਜਾਏ ਅਸਲ ਵਿੱਚ ਤੇਜ਼ੀ ਨਾਲ ਕਿਹਾ, ਇਹ "ਸਾਡਾਲਿਸਦਾਦਲੀ" ਹੋ ਸਕਦਾ ਹੈ ਜੋ ਆਪਣੇ ਆਪ ਨੂੰ ਇੱਕ ਤੇਜ਼ ਅਤੇ ਹਲਕੇ ਜੀਭ ਦੀ ਗਤੀ ਲਈ ਵਧੇਰੇ ਸੁਖਾਂਵਾ ਹੁੰਦਾ ਹੈ।
ਹੋਰ ਪੜ੍ਹਨਾ
ਸੋਧੋ- ਮੈਥੀਯੂ, ਡਬਲਯੂਏ (1997)। ਹਾਰਮੋਨਿਕ ਅਨੁਭਵ: ਇਸਦੇ ਕੁਦਰਤੀ ਮੂਲ ਤੋਂ ਇਸਦੇ ਆਧੁਨਿਕ ਸਮੀਕਰਨ ਤੱਕ ਟੋਨਲ ਹਾਰਮੋਨੀ । ਅੰਦਰੂਨੀ ਪਰੰਪਰਾਵਾਂ ਇੰਟਲ ਲਿਮਿਟੇਡ ISBN 0-89281-560-4. ਇੱਕ ਆਟੋਡਿਡੈਕਟਿਕ ਕੰਨ-ਸਿਖਲਾਈ ਅਤੇ ਦ੍ਰਿਸ਼-ਗਾਇਨ ਕਰਨ ਵਾਲੀ ਕਿਤਾਬ ਜੋ ਸੰਪੂਰਨ ਪੰਜਵੇਂ ਅਤੇ ਵੱਡੇ ਤਿਹਾਈ 'ਤੇ ਅਧਾਰਤ ਇੱਕ ਨਿਰਪੱਖ ਧੁਨ ਪ੍ਰਣਾਲੀ ਵਿੱਚ ਇੱਕ ਡਰੋਨ ਉੱਤੇ ਗਾਉਣ ਵਾਲੇ ਸਰਗਮ ਸਿਲੇਬਲ ਦੀ ਵਰਤੋਂ ਕਰਦੀ ਹੈ।