ਸਰਗੇਈ ਇਵਾਨੋਵਿਚ ਚੁਪ੍ਰੀਨਿਨ
ਸਰਗੇਈ ਇਵਾਨੋਵਿਚ ਚੁਪ੍ਰੀਨਿਨ ਰੂਸੀ ਸਾਹਿਤ ਚਿੰਤਕ, ਆਲੋਚਕ, ਟੀਕਾਕਾਰ ਅਤੇ ਉਨੀਵੀਂ-ਵੀਹਵੀਂ ਸ਼ਤਾਬਦੀ ਦੇ ਲੇਖਕਾਂ ਦੀਆਂ ਰਚਨਾਵਾਂ ਦੇ ਸੰਕਲਨਕਰਤਾ ਅਤੇ ਸੰਸਕ੍ਰਿਤੀ ਦੇ ਵਾਹਕ ਹਨ। ਸੇਰਗੇਏ ਚੁਪ੍ਰੀਨਿਨ ਦਾ ਜਨਮ 1947 ਵਿੱਚ ਅਰਖਾਂਗੇਲਸਕ ਪ੍ਰਦੇਸ਼ ਦੇ ਵੇਲਸਕ ਨਗਰ ਵਿੱਚ ਹੋਇਆ। 1971 ਵਿੱਚ ਰਸਤੋਵ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਤੋਂ ਐਮ ਏ ਕਰਨ ਦੇ ਬਾਅਦ ਇਨ੍ਹਾਂ ਨੇ ਸੋਵੀਅਤ ਵਿਗਿਆਨ ਅਕਾਦਮੀ ਦੇ ਸੰਸਾਰ ਸਾਹਿਤ ਸੰਸਥਾਨ ਤੋਂ 1976 ਵਿੱਚ ਪੀ ਐਚ ਡੀ ਕੀਤੀ ਅਤੇ ਫਿਰ 1993 ਵਿੱਚ ਭਾਸ਼ਾਸ਼ਾਸਤਰ ਵਿੱਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ। 1999 ਤੋਂ ਸੇਰਗੇਏ ਚੁਪ੍ਰੀਨਿਨ ਪ੍ਰੋਫੈਸਰ ਹਨ।
ਸਰਗੇਈ ਇਵਾਨੋਵਿਚ ਚੁਪ੍ਰੀਨਿਨ |
---|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |