ਸਰਦਾਰ ਪੰਛੀ
ਸਰਦਾਰ ਪੰਛੀ (ਅਸਲ ਨਾਮ: ਕਰਨੈਲ ਸਿੰਘ, ਜਨਮ 14 ਅਕਤੂਬਰ 1932)[1] ਪੰਜਾਬੀ, ਉਰਦੂ ਤੇ ਹਿੰਦੀ ਸ਼ਾਇਰ ਹੈ। ਉਸ ਨੇ ਵਾਰਿਸ ਅਤੇ ਏਕ ਚਾਦਰ ਮੈਲੀ ਸੀ ਫਿਲਮਾਂ ਦੇ ਗੀਤ ਵੀ ਲਿਖੇ ਹਨ।[2]
ਸਰਦਾਰ ਪੰਛੀ |
---|
ਜੀਵਨ ਵੇਰਵੇ
ਸੋਧੋਸਰਦਾਰ ਪੰਛੀ ਦਾ ਜਨਮ ਗੁਜਰਾਂਵਾਲਾ, (ਬ੍ਰਿਟਿਸ਼ ਪੰਜਾਬ) ਦੇ ਨੇੜੇ ਇੱਕ ਪਿੰਡ (ਹੁਣ ਪਾਕਿਸਤਾਨ) ਵਿੱਚ 14 ਅਕਤੂਬਰ 1932 ਨੂੰ ਸਰਦਾਰ ਫੌਜਾ ਸਿੰਘ ਬਿਜਲਾ ਤੇ ਸਰਦਾਰਨੀ ਜੀਵਨ ਕੌਰ ਦੇ ਘਰ ਹੋਇਆ। ਮਾਤਾ-ਪਿਤਾ ਨੇ ਆਪਣੇ ਪੁੱਤਰ ਦਾ ਨਾਮ ਕਰਨੈਲ ਸਿੰਘ ਰੱਖਿਆ। ਉਹ ਤੇਰਾਂ ਸਾਲਾਂ ਦਾ ਸੀ ਜਦੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡਰ ਅਤੇ ਬੇਵਿਸਾਹੀ ਦੇ ਸਾਏ ਹੇਠ ਭਾਰਤ ਵਾਲੇ ਪਾਸੇ ਪਰਵਾਸ ਕਰਨਾ ਪਿਆ।[3]
ਨਮੂਨਾ ਸ਼ਾਇਰੀ
ਸੋਧੋਪਹਿਲਾਂ ਪੱਤੇ ਵਿਕੇ ਵਿਕੀਆਂ ਫ਼ਿਰ ਟਹਿਣੀਆਂ,
ਰੁੱਖ ਦੀ ਬਾਕੀ ਬਚੀ ਸੀ ਜੋ ਛਾਂ ਵਿਕ ਗਈ।
ਹੁਣ ਪਰਿੰਦੇ ਕਿਵੇਂ ਇਸ ਨੂੰ ਘਰ ਕਹਿਣਗੇ;
ਜਿੱਥੇ ਉੱਗਿਆ ਸੀ ਰੁੱਖ ਉਹ ਵੀ ਥਾਂ ਵਿਕ ਗਈ।
ਮਾਂ ਦੇ ਦੁੱਧ ਵਿੱਚ ਹੁੰਦਾ ਏ ਕੈਸਾ ਮਜ਼ਾ,
ਕਿਸ ਨੂੰ ਕਹਿੰਦੇ ਨੇ ਮਮਤਾ ਨਹੀਂ ਜਾਣਦੇ;
ਬੁਰਕੀ ਬੁਰਕੀ ਦਾ ਮੁੱਲ ਜਾਣਦੇ, ਐਪਰਾਂ,
ਰੋਟੀ ਬਦਲੇ ਸੀ ਜਿੰਨ੍ਹਾਂ ਦੀ ਮਾਂ ਵਿਕ ਗਈ।
ਕਿਤਾਬਾਂ
ਸੋਧੋ- ਮਜ਼ਦੂਰ ਕੀ ਪੁਕਾਰ
- ਸਾਂਵਲੇ ਸੂਰਜ
- ਸੂਰਜ ਕੀ ਸ਼ਾਖ਼ੇਂ
- ਅਧੂਰੇ ਬੁੱਤ
- ਦਰਦ ਕਾ ਤਰਜੁਮਾ
- ਟੁਕੜੇ-ਟੁਕੜੇ ਆਇਨਾ
- ਵੰਝਲੀ ਦੇ ਸੁਰ
- ਸ਼ਿਵਰੰਜਨੀ
- ਨਕ਼ਸ਼-ਏ-ਕ਼ਦਮ
- ਮੇਰੀ ਨਜ਼ਰ ਮੇਂ ਆਪ
- ਉਜਾਲੋਂ ਕੇ ਹਮਸਫ਼ਰ
- ਗੁਲਿਸਤਾਨ-ਏ-ਅਕ਼ੀਦਤ
- ਬੋਸਤਾਨ-ਏ-ਅਕ਼ੀਦਤ
- ਪੰਛੀ ਦੀ ਪਰਵਾਜ਼
- ਕ਼ਦਮ ਕ਼ਦਮ ਤਨਹਾਈ