ਸਰਸਾ ਦੀ ਲੜਾਈ ਜੋ ਕਿ ਸਿੱਖਾਂ ਅਤੇ ਮੁਗਲ ਸਲਤਨਤ ਦੇ ਵਿਚਕਾਰ ਲੜੀ ਗਈ। ਜਦੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਸਰਸਾ ਨਦੀ ਤੇ ਪੁੱਜੇ ਤਾਂ ਮੁਗਲ ਸੈਨਾ ਵੀ ਉਥੇ ਪਹੁੰਚ ਚੁੱਕੀ ਸੀ। ਗੁਰੂ ਜੀ ਨੇ ਭਾਈ ਜੈਤਾ ਜੀ ਅਤੇ ੧੦੦ ਕੁ ਸਿੱਖਾਂ ਨੂੰ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਗੁਰੂ ਜੀ ਅਤੇ ਸੈਂਕੜੇ ਸਿੱਖ ਘੋੜਿਆ ਸਮੇਤ ਨਦੀ ਵਿੱਚ ਕੁੱਦ ਪਏ। ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ। ਬਹੁਤ ਸਾਰਾ ਅਨਮੋਲ ਸਾਹਿਤ ਵੀ ਨਦੀ ਵਿੱਚ ਰੁੜ੍ਹ ਗਿਆ। ਇਸ ਭੱਜ ਦੌੜ ਵਿੱਚ ਗੁਰੂ ਜੀ, ਬਹੁਤ ਸਾਰੇ ਸਿੱਖ, ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਵਿੱਛੜ ਗਏ।

ਸਰਸਾ ਦੀ ਲੜਾਈ
ਮੁਗਲ ਸਿੱਖ ਯੁੱਧ ਦਾ ਹਿੱਸਾ
ਮਿਤੀਦਸੰਬਰ 1704
ਥਾਂ/ਟਿਕਾਣਾ
{{{place}}}
ਨਤੀਜਾ ਸਿੱਖਾ ਨੇ ਸਰਸਾ ਪਾਰ ਕਰ ਲੲੀ
Belligerents
ਸਿੱਖਾਂ ਮੁਗਲ ਸਲਤਨਤ
ਸਿਵਾਲਿਕ ਪਹਾੜੀ ਦੇ ਰਾਜੇ
Commanders and leaders
ਭਾਈ ਜੈਤਾ ਵਜ਼ੀਰ ਖਾਨ
ਰਾਜਾ ਅਜਮੇਰ ਚੰਦ
Strength
100 ਜਾਣਕਾਰੀ ਨਹੀਂ

ਹਵਾਲੇ ਸੋਧੋ